The Khalas Tv Blog Punjab ‘ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਲੜਨਗੇ’! ਸਾਬਕਾ CM ਬੇਅੰਤ ਸਿੰਘ ਦਾ ਉਦਾਹਰਣ ਦਿੱਤਾ !
Punjab

‘ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਲੜਨਗੇ’! ਸਾਬਕਾ CM ਬੇਅੰਤ ਸਿੰਘ ਦਾ ਉਦਾਹਰਣ ਦਿੱਤਾ !

ਬਿਉਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲ (Sidhu moosawala) ਦੇ ਪਿਤਾ ਬਲਕੌਰ ਸਿੰਘ (Balkaur singh ) ਨੇ ਸਿਆਸਤ (Politics) ਵਿੱਚ ਆਉਣ ਦੇ ਸੰਕੇਤ ਦਿੱਤੇ ਹਨ । ਐਤਵਾਰ ਨੂੰ ਜੱਦੀ ਪਿੰਡ ਮੂਸਾ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਿਆਸਤ ਕਿਉਂ ਨਾ ਕਰੀਏ । ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਉਦਾਹਰਣ ਦਿੰਦੇ ਹੋਏ ਕਿਹਾ ਹੈ ਕਿ ਉਸ ਦੇ ਪੋਤਰੇ ਨੇ ਐੱਮਪੀ ਬਣ ਦੇ ਬਾਅਦ ਕਾਤਲਾਂ ਨੂੰ ਸਜ਼ਾ ਦਿਵਾਈ ਹੈ। ਅਜਿਹੇ ਵਿੱਚ ਉਹ ਵੀ ਇਨਸਾਫ ਦੇ ਲਈ ਅਜਿਹਾ ਕਰਦੇ ਹਨ ਤਾਂ ਗਲਤ ਗੱਲ ਨਹੀਂ ਹੈ।

ਮੂਸੇਵਾਲਾ ਦੇ ਪਿਤਾ ਨੂੰ ਕਾਂਗਰਸ ਲੋਕਸਭਾ ਦੇ ਲਈ ਆਫਰ ਦੇ ਚੁੱਕੀ ਹੈ । ਹਾਲਾਂਕਿ ਬਲਕੌਰ ਸਿੰਘ ਨੇ ਹੁਣ ਤੱਕ ਹਾਮੀ ਨਹੀਂ ਭਰੀ ਸੀ । ਪਰ ਐਤਵਾਰ ਨੂੰ ਮੂਸੇਵਾਲਾ ਦੇ ਫੈਨ ਦੇ ਅੱਗੇ ਦਿੱਤੇ ਗਏ ਬਿਆਨ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਲੋਕਸਭਾ ਚੋਣ ਲੜ ਸਕਦੇ ਹਨ।

ਦੈਨਿਕ ਭਾਸਕਰ ਵਿੱਚ ਛੱਪੀ ਰਿਪੋਰਟ ਦੇ ਮੁਤਾਬਿਕ ਮੂਸੇਵਾਲਾ ਦੇ ਪਿਤਾ ਨੇ ਕਿਹਾ ‘ਜੇਕਰ ਅਸੀਂ ਸਿਆਸਤ ਵਿੱਚ ਆ ਜਾਇਏ ਤਾਂ ਫਿਰ ਕਹਿਣਗੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਸਿਆਸਤ ਕਰਦੇ ਹਨ,ਪਰ ਸਿਆਸਤ ਕਰਨ ਵਾਲੇ ਅਤੇ ਆਮ ਸ਼ਖਸ ਵਿੱਚ ਇਹ ਹੀ ਫਰਕ ਹੈ, ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਮੇਰੇ ਪੁੱਤਰ ਨੂੰ AK47 ਨਾਲ ਕਤਲ ਕਰ ਦਿੱਤਾ ਗਿਆ । ਸਾਬਕਾ ਸੀਐੱਮ ਦਾ ਪੋਤਰਾ ਐੱਮਪੀ ਹੈ । ਉਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਗਈ ਹੈ,ਸਾਜਿਸ਼ ਕਰਨ ਵਾਲੇ ਵੀ ਫੜੇ ਅਤੇ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਵੀ ਦਿੱਤੀ । ਜਿੰਨੀ ਸਜ਼ਾ ਦਿੱਤੀ ਉਨ੍ਹੀ ਕੱਟ ਵੀ ਲਈ ਹੈ । ਹੁਣ ਦੁੱਗਣੀ ਭੁਗਤ ਚੁੱਕੇ ਹਨ । ਪਰ ਰਿਹਾਈ ਫਿਰ ਵੀ ਨਹੀਂ ਹੋ ਸਕੀ । ਫਿਰ ਅਸੀਂ ਵੀ ਕਿਉਂ ਨਾ ਸਿਆਸਤ ਵਿੱਚ ਆਇਏ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ।

ਸਿੱਧੂ ਮੂਸੇਵਾਲਾ ਨੇ 2022 ਵਿੱਚ ਪੰਜਾਬ ਵਿਧਾਨਸਭਾ ਦੀ ਚੋਣ ਲੜੀ ਸੀ । ਮਾਨਸਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ ਪਰ ਉਹ ਆਮ ਆਦਮੀ ਪਾਰਟੀ ਦੀ ਲਹਿਰ ਵਿੱਚ ਹਾਰ ਗਏ ਸਨ । ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਸਿੰਗਲਾ ਨੇ ਹਰਾ ਦਿੱਤਾ। ਮੂਸੇਵਾਲਾ ਦੀ ਇਹ ਪਹਿਲੀ ਚੋਣ ਸੀ । ਇਸ ਦੇ ਬਾਅਦ ਪਰਿਵਾਰ ਨੇ ਖੁਲਾਸਾ ਕੀਤਾ ਸੀ ਕਿ ਮੂਸੇਵਾਲਾ ਨੂੰ ਖਤਰੇ ਦਾ ਪਤਾ ਸੀ । ਇਸੇ ਲਈ ਉਹ ਵਿਧਾਇਕ ਬਣਨਾ ਚਾਹੁੰਦੇ ਸਨ ਤਾਂਕੀ ਲੋਕਾਂ ਦੇ ਲਈ ਕੰਮ ਕਰਨ ਦੇ ਨਾਲ ਉਸ ਨੂੰ ਸੁਰੱਖਿਆ ਵੀ ਮਿਲ ਸਕੇ ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਮੇਰੇ ਪੁੱਤਰ ਨੂੰ ਮਾਰਨ ਵਾਲੇ ਹੁਣ ਆਪਣੇ ਆਪ ਨੂੰ ਬੇਗੁਨਾਹ ਦੱਸ ਰਹੇ ਹਨ । ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਪਟੀਸ਼ਨ ਦਿੱਤੀ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਸਾਡਾ ਕੋਈ ਰੋਲ ਨਹੀਂ ਹੈ। ਜੇਕਰ ਮੇਰੇ ਪੁੱਤਰ ਦਾ ਉਨ੍ਹਾਂ ਨੇ ਕਤਲ ਨਹੀਂ ਕੀਤਾ ਤਾਂ ਕਿਸ ਨੇ ਬੇਰਹਮੀ ਨਾਲ ਮੇਰੇ ਪੁੱਤਰ ਨੂੰ ਮਾਰਿਆ ਹੈ। ਲਾਰੈਂਸ ਬਿਸ਼ਨੋਈ ਇਸ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ।

Exit mobile version