The Khalas Tv Blog Others ‘ਪੰਜਾਬ ਦੇ ਪੁੱਤ ਸਿੱਧੂ ਦੀ ਫੋਟੋ ਤੱਕ ਨੂੰ ਡੀਬੇਟ ਵਿੱਚ ਜਾਣ ਤੋਂ ਰੋਕਿਆ ਗਿਆ ! ‘ਸਵਾਲ ਕਰਨ ਵਾਲਿਆਂ ਦਾ ਤਾਂ ਸਾਹਮਣਾ ਕਿਵੇਂ ਕਰਦੇ’
Others

‘ਪੰਜਾਬ ਦੇ ਪੁੱਤ ਸਿੱਧੂ ਦੀ ਫੋਟੋ ਤੱਕ ਨੂੰ ਡੀਬੇਟ ਵਿੱਚ ਜਾਣ ਤੋਂ ਰੋਕਿਆ ਗਿਆ ! ‘ਸਵਾਲ ਕਰਨ ਵਾਲਿਆਂ ਦਾ ਤਾਂ ਸਾਹਮਣਾ ਕਿਵੇਂ ਕਰਦੇ’

ਬਿਉਰੋ ਰਿਪੋਰਟ  : 1 ਨਵੰਬਰ ਦੀ ਮਹਾ ਡਿਬੇਟ ਸਿਰਫ ਭਾਸ਼ਣ ਬਣ ਕੇ ਨਿਬੜ ਗਈ । ਵਿਰੋਧੀ ਕੋਈ ਪਹੁੰਚਿਆ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ 19 ਮੁੱਦਿਆਂ ‘ਤੇ ਵਿਰੋਧੀਆਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਆਪਣੀ ਪਿੱਠ ਥਾਪੜੇ ਦੇ ਹੋਏ ਚੱਲੇ ਗਏ । ਪਰ ਹੁਣ ਵਿਰੋਧੀਆਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਡਿਬੇਟ ਦੀ ਅਹਿਮੀਅਤ ਅਤੇ ਮੁੱਖ ਮੰਤਰੀ ਵੱਲੋਂ ਦਿੱਤੇ ਭਾਸ਼ਣ ‘ਤੇ ਸਵਾਲ ਚੁੱਕੇ ਹਨ ।

ਬਲਕੌਰ ਸਿੰਘ ਨੇ ਟਵੀਟ ਕਰਦੇ ਹੋਏ ਸਵਾਲ ਪੁੱਛਿਆ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 1 ਨਵੰਬਰ ਦੀ ਡਿਬੇਟ ਤੋਂ ਪਹਿਲਾਂ ਇੱਕ ਪੋਸਟ ਪਾਕੇ ਜੇਲ੍ਹ ਤੋਂ ਇੰਟਰਵਿਉ ਦੇ ਰਹੇ ਗੈਂਗਸਟਰਾਂ ਅਤੇ ਨਸ਼ੇ ਦਾ ਮੁੱਦਾ ਚੁੱਕਿਆ ਸੀ ਅਤੇ ਉਮੀਦ ਕੀਤੀ ਸੀ ਕਿ ਇਸ ‘ਤੇ ਜ਼ਰੂਰ ਬਹਿਸ ਹੋਵੇਗੀ । ਪਰ ਹੁਣ ਜਦੋਂ ਡਿਬੇਟ ਖਤਮ ਹੋ ਗਈ ਅਤੇ ਇਸ ਵਿਸ਼ੇ ‘ਤੇ ਕੋਈ ਗੱਲ ਨਹੀਂ ਹੋਈ ਤਾਂ ਬਲਕੌਰ ਸਿੰਘ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ‘ਆਸ ਸੀ ਕਿ ਮੁੱਖ ਮੰਤਰੀ ਵੱਧ ਰਹੇ ਗੈਂਗਸਟਰਵਾਦ ਤੇ ਵੀ ਬੋਲਣਗੇ।ਪੰਜਾਬ ਤਾਂ ਸਿੱਧੂ ਦੇ ਕ_ਤਲ ਤੋਂ ਲੈਕੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਤੱਕ ਅਨੇਕਾਂ ਸਵਾਲਾਂ ਬਾਰੇ ਪੁੱਛ ਰਿਹਾ,ਪਰ ਸਰਕਾਰ ਸੁਣਨਾ ਨਹੀਂ ਚਾਹੁੰਦੀ। ਪੰਜਾਬ ਦੇ ਪੁੱਤ ਸਿੱਧੂ ਦੀ ਫੋਟੋ ਤੱਕ ਨੂੰ ਡੀਬੇਟ ਵਿੱਚ ਜਾਣ ਤੋਂ ਰੋਕਿਆ ਗਿਆ, ਸਵਾਲ ਕਰਨ ਵਾਲਿਆਂ ਦਾ ਤਾਂ ਸਾਹਮਣਾ ਕਿਵੇਂ ਕਰਦੇ’।

ਡਿਬੇਟ ਤੋਂ ਪਹਿਲਾਂ ਬਲਕੌਰ ਸਿੰਘ ਨੇ ਪੁੱਛੇ ਸਨ ਸਵਾਲ

ਬਲਕੌਰ ਸਿੰਘ ਨੇ ਡਿਬੇਟ ਤੋਂ ਪਹਿਲਾਂ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ‘ਸਾਡੇ ਉੱਘੇ ਖਿਡਾਰੀ,ਕਲਾਕਾਰ,ਉਦਯੋਗਪਤੀ ਗੈਂਗਸਟਰਾਂ ਦੀ ਲਪੇਟ ਵਿੱਚ ਆ ਰਹੇ ਹਨ ।ਜੇਲ੍ਹਾਂ ਵਿੱਚ ਗੈਗਸਟਰਾਂ ਨੂੰ ਆਪਣਾ ਮਾਫੀਆ ਚਲਾਉਣ ਅਤੇ ਇੰਟਰਵਿਊ ਦੇਣ ਲਈ ਪੂਰੀਆਂ ਸਹੂਲਤਾਂ ਹਨ। ਤਕਨੀਕ ਦੇ ਯੁੱਗ ਵਿੱਚ ਵੀ ਜੇਲ੍ਹਾਂ ਵਿੱਚ ਮੋਬਾਈਲ ਫੋਨ ਬੰਦ ਕਰਵਾਉਣ ਲਈ ਕਾਰਗਰ ਸਿਸਟਮ ਕਿਉਂ ਨਹੀਂ ਲਗਾਏ ਜਾ ਰਹੇ । ਮਨੁੱਖੀ ਅਧਿਕਾਰਾਂ ਦੀ ਰਿਪੋਰਟ ਮੁਤਾਬਿਕ ਜੇਲ੍ਹਾਂ ਵਿੱਚ 42 ਫੀਸਦੀ ਕੈਦੀ ਨਸ਼ੇ ਦੇ ਆਦੀ ਹਨ । ਜੇਲ੍ਹ ਅਧਿਕਾਰੀ ਅਤੇ ਨਸ਼ਾ ਤਸਕਰ ਰਲ ਕੇ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈ ? ਜੇਕਰ ਜੇਲ੍ਹ ਦੇ ਅੰਦਰ ਨਸ਼ਾ ਬੰਦ ਕਰਨ ਦੀ ਮਨਸ਼ਾ ਨਹੀਂ ਤਾਂ ਬਾਹਰ ਕਿਵੇਂ ਕਰੇਗੀ ਸਰਕਾਰ । ਸੂਬੇ ਦੇ ਸੁਰੱਖਿਆ ਟੀਮ ਦੇ ਦਸਤਾਵੇਜ਼ ਲੀਕ ਕਰਨ ‘ਤੇ ਮੇਰੇ ਪੁੱਤਰ ਦਾ ਬੇਰਹਮੀ ਨਾਲ ਕਤਲ ਹੋਇਆ । ਸਰਕਾਰ ਸੁਰੱਖਿਆ ਦਸਤਾਵੇਜ਼ ਲੀਕ ਕਰਨ ਦੀ ਜ਼ਿੰਮੇਵਾਰੀ ਤਹਿ ਕਰ ਕੇ ਸਜ਼ਾ ਕਿਉਂ ਨਹੀਂ ਦੇ ਰਹੀ ਹੈ’।

Exit mobile version