The Khalas Tv Blog Punjab ਮੂਸੇਵਾਲਾ ਦੇ ਪਿਤਾ ਨੇ 2 ਮਕਸਦ ਨਾਲ ਸੋਸ਼ਲ ਮੀਡੀਆ ‘ਤੇ ਖੋਲ੍ਹੇ 2 ਐਕਾਉਂਟ,ਪੁੱਤਰ ਦੇ ਇਨਸਾਫ ਲਈ ਦਿੱਤਾ ਨਵਾਂ ‘ਹੈਸ਼ਟੈਗ’
Punjab

ਮੂਸੇਵਾਲਾ ਦੇ ਪਿਤਾ ਨੇ 2 ਮਕਸਦ ਨਾਲ ਸੋਸ਼ਲ ਮੀਡੀਆ ‘ਤੇ ਖੋਲ੍ਹੇ 2 ਐਕਾਉਂਟ,ਪੁੱਤਰ ਦੇ ਇਨਸਾਫ ਲਈ ਦਿੱਤਾ ਨਵਾਂ ‘ਹੈਸ਼ਟੈਗ’

ਪਿਤਾ ਬਲਕੌਰ ਸਿੰਘ ਨੇ ਟਵਿਟਰ ਅਤੇ ਇੰਸਟਰਾਗਰਾਮ ‘ਤੇ ਆਪਣੇ ਨਾਂ ਨਾਲ ਖੋਲ੍ਹਿਆ ਐਕਾਉਂਟ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਜੰਗ ਪਿਤਾ ਬਲਕੌਰ ਸਿੰਘ ਨੇ ਤੇਜ਼ ਕਰਨ ਦਾ ਫੈਸਲਾ ਕਰ ਲਿਆ ਹੈ।  ਸੜਕ ‘ਤੇ ਧਰਨਾ ਲਗਾਉਣ ਤੋਂ ਇਲਾਵਾ ਪਿਤਾ ਨੇ ਸੋਸ਼ਲ ਮੀਡੀਆ ਦੇ 2 ਪਲੇਟਫਾਰਮ ‘ਤੇ ਆਪਣੇ ਨਾਂ ਨਾਲ ਐਕਾਉਂਟ ਬਣਾਏ ਨੇ ਇਸ ਤੋਂ ਪਹਿਲਾਂ ਪਿਤਾ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਐਕਾਉਂਟ ਤੋਂ ਹੀ ਪੋਸਟ ਪਾਉਂਦੇ ਸਨ।  ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਪਿਤਾ ਬਲਕੌਰ ਸਿੰਘ ਨੇ ‘ਹੈਸ਼ਟੈਗ’ ਵੀ ਜਾਰੀ ਕੀਤੀ ਹੈ, ਆਪਣੇ ਨਾਂ ‘ਤੇ ਸ਼ੋਸ਼ਲ ਮੀਡੀਆ ਐਕਾਉਂਟ ਬਣਾਉਣ ਦੇ ਪਿੱਛੇ ਪਿਤਾ ਬਲਕੌਰ ਸਿੰਘ ਦੇ 2 ਮਕਸਦ ਹਨ।

2 ਵਜ਼੍ਹਾ ਨਾਲ ਪਿਤਾ ਨੇ ਸੋਸ਼ਲ ਮੀਡੀਆ ਐਕਾਉਂਟ ਬਣਾਏ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਟਵਿਟਰ ਅਤੇ ਇੰਸਟਰਾਗਰਾਮ ‘ਤੇ @iBalkaurSidhu ਨਾਂ ਨਾਲ ਐਕਾਉਂਟ ਖੋਲ੍ਹਿਆ ਹੈ ਅਤੇ ਉਨ੍ਹਾਂ ਨੇ ਆਪਣਾ ਪੂਰਾ ਨਾਂ Sardar Balkaur Singh Sidhu ਲਿੱਖ ਕੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਨਾਲ ਬਲੈਕ ਐਂਡ ਵਾਇਟ ਫੋਟੋ ਪਾਈ ਹੈ ਅਤੇ ਹੈਸ਼ਟੈਗ ਦਿੱਤਾ ਹੈ #JusticeForSidhuMooseWala, ਸੋਸ਼ਲ ਮੀਡੀਆ ਐਕਾਉਂਟ ਖੋਲ੍ਹਣ ਪਿੱਛੇ ਪਿਤਾ ਬਲਕੌਰ ਸਿੰਘ ਦੇ 2 ਮਕਦਸ ਹਨ। ਪਹਿਲਾਂ ਮਕਸਦ ਹੈ ਕਾ ਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਪਿਤਾ ਵੱਲੋਂ ਜਿਹੜੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਉਸ ਦੀ ਜਾਣਕਾਰੀ ਇਸੇ ਸੋਸ਼ਲ ਮੀਡੀਆ ਐਕਾਉਂਟ ਦੇ ਜ਼ਰੀਏ ਹੀ ਦਿੱਤੀ ਜਾਵੇਗੀ ।  ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਫਰਜ਼ੀ ਐਕਾਉਂਟ ਤੋਂ ਪਰਿਵਾਰ ਨੂੰ ਲੈ ਕੇ ਵੱਖ-ਵੱਖ ਅਫਵਾਹਾਂ ਆਉਂਦੀਆਂ ਸਨ ਪਿਤਾ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਸਨ । ਇਸੇ ਲਈ ਆਪਣੇ ਐਕਾਉਂਟ ਦੇ ਜ਼ਰੀਏ ਪਿਤਾ ਅਫਵਾਹਾਂ ਦਾ ਜਵਾਬ ਦੇਣਗੇ, 2 ਦਿਨ ਪਹਿਲਾਂ ਹੀ ਬਲਕੌਰ ਸਿੰਘ ਨੇ ਐਕਾਉਂਟ ਖੋਲ੍ਹਿਆ ਸੀ ਫਾਲੋ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ

ਮੂਸੇਵਾਲਾ ਦੇ ਮਾਪਿਆ ਦੀ ਸਰਕਾਰ ਨੂੰ ਚਿਤਾਵਨੀ

 

2 ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਪਿਆ ਨੇ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਹੁਣ ਤੱਕ ਕਾਫੀ ਵਕਤ ਗੁਜ਼ਰ ਚੁੱਕਾ ਹੈ ਸਰਕਾਰ ਨੇ ਪੁੱਤਰ ਦੇ ਅਸਲੀ ਕਾਤਲਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ ਸਰਕਾਰ ਸਾਡੀ ਸ਼ਰਾਫਤ ਦਾ ਫਾਇਦਾ ਨਾ ਚੁੱਕੇ, ਇਸ ਲਈ ਉਹ ਹੁਣ ਸੜਕਾਂ ‘ਤੇ ਉਤਰਨਗੇ, ਇਸ ਤੋਂ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆ ਵਿੱਚ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦੀ ਕਾਮਯਾਬੀ ਤੋਂ ਕਈ ਗਾਇਕ ਚਿੜ ਦੇ ਸਨ ਅਤੇ ਉਹ ਗੈਂ ਗਸਟਰਾਂ ਤੋਂ ਧਮ ਕੀ ਦਿਵਾਉਂਦੇ ਸਨ।  ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਗੈਂ ਗਸਟਰ ਹੀ ਸਰਕਾਰ ਚੱਲਾ ਰਹੇ ਨੇ ਅਤੇ ਪਾਲੀਵੁੱਡ ‘ਤੇ ਵੀ ਗੈਂ ਗਸਟਰ ਹਾਵੀ ਹਨ। ਬਲਕੌਰ ਸਿੰਘ ਦੇ ਦਾਅਵਾ ਕੀਤਾ ਸੀ ਕਿ ਕਿਸ ਫਿਲਮ ਵਿੱਚ ਕਿਹੜਾ ਗਾਇਕ ਗਾਣਾ ਗਾਏਗਾ ਇਸ ਦਾ ਫੈਸਲਾ ਵੀ ਗੈਂ ਗਸਟਰ ਕਰਦੇ ਹਨ।  ਉਨ੍ਹਾਂ ਨੇ ਕਿਹਾ ਸਮਾਂ ਆਉਣ ‘ਤੇ ਉਹ ਪੁਲਿਸ ਸਾਹਮਣੇ ਆਪਣੇ ਪੁੱਤਰ ਦੇ ਕਾ ਤਲਾਂ ਦਾ ਨਾਂ ਦੱਸਣਗੇ ।

Exit mobile version