The Khalas Tv Blog India ਬਲਕੌਰ ਸਿੰਘ ਦੀ ਪੰਜਾਬੀਆਂ ਨੂੰ] ਅਪੀਲ ! ‘ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ’
India Punjab

ਬਲਕੌਰ ਸਿੰਘ ਦੀ ਪੰਜਾਬੀਆਂ ਨੂੰ] ਅਪੀਲ ! ‘ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ’

ਬਿਉਰੋ ਰਿਪੋਰਟ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (JAGJEET SINGH DHALAWAL) ਦੇ ਮਰਨ ਵਰਤ ਨੂੰ 25 ਦਿਨ ਹੋ ਗਏ ਹਨ । ਪੂਰਾ ਪੰਜਾਬ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ,ਇਸ ਦੌਰਾਨ ਸਿਆਸੀ ਆਗੂਆਂ ਦੇ ਨਾਲ ਨਾਮਵਰ ਸ਼ਖਸੀਅਤਾਂ ਵੀ ਅੰਦੋਲਨ ਨਾਲ ਜੁੜ ਰਹੀਆਂ ਹਨ । ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿਤਾ ਬਲਕੌਰ ਸਿੰਘ ਦੀ ਪਤਨੀ ਚਰਨ ਕੌਰ ਨਾਲ ਪਹੁੰਚੇ । ਉਨ੍ਹਾਂ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਫਿਰ ਸੋਸ਼ਲ ਮੀਡੀਆ ਪੋਸਟ ਰਾਹੀ ਪੰਜਾਬ ਦੇ ਲੋਕਾਂ ਨੂੰ ਵੱਡੀ ਅਪੀਲ ਕੀਤੀ ।

ਬਲਕੌਰ ਸਿੰਘ ਨੇ ਕਿਹਾ ਪੰਜਾਬ ਦੇ ਮਸਲੇ ਪੰਜਾਬੀਆਂ ਦੇ ਏਕੇ ਨਾਲ ਹੀ ਹੱਲ ਹੋ ਸਕਦੇ ਹਨ । ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹੀ ਬਣਾਈਏ । ਉਨ੍ਹਾਂ ਪੰਜਾਬ ਵਿੱਚ 13 ਹਜ਼ਾਰ ਦੇ ਕਰੀਬ ਪਿੰਡ ਹਨ ਜੇਕਰ ਅਸੀਂ ਇੱਕ-ਇੱਕ ਟ੍ਰਾਲੀ ਵੀ ਭੇਜੀਏ ਤਾਂ ਵੱਡੇ ਪੱਧਰ ‘ਤੇ ਮੋਰਚੇ ਨੂੰ ਮਜ਼ਬੂਤ ਕਰ ਸਕਦੇ ਹਾਂ। ਜੇਕਰ ਅਸੀਂ ਆਪਣੇ ਜਰਨੈਲ ਨੂੰ ਇਕੱਲੇ ਨਹੀਂ ਪੈਣ ਦੇਵਾਂਗੇ ਤਾਂ ਸਾਡੀਆਂ ਮੰਗਾਂ ਦਾ ਹੱਲ ਹੋਵੇਗਾ ।

ਬਲਕੌਰ ਸਿੰਘ ਨੇ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਨੂੰ ਵੱਡੀ ਅਪੀਲ ਕਰਦੇ ਹੋਏ ਕਿਹਾ ਸਾਨੂੰ ਏਕੇ ਦਾ ਸਬੂਤ ਦੇਣਾ ਚਾਹੀਦਾ ਹੈ । ਸਾਰੇ ਗਿਲੇ ਸ਼ਿਕਵੇ ਭੁੱਲਾ ਕੇ ਇਕਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ । ਇਹ‌ ਫ਼ਸਲਾਂ ਤੇ ਨਸਲਾਂ ਦਾ ਮਸਲਾ ਹੈ, ਆਪਣੇ ਜਰਨੈਲ ਆਗੂਆਂ ਨਾਲ ਖੜ੍ਹੀਏ, ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ

 

Exit mobile version