The Khalas Tv Blog Punjab ਸਿੱਧੂ ਮੂਸੇਵਾਲਾ ਦਾ 31ਵਾਂ ਜਨਮ ਦਿਨ ! ਭਾਵੁਕ ਪੋਸਟ ‘ਚ ਮਾਂ ਨੇ ਪੁੱਤ ਦੇ ਨਿੱਕੇ-ਨਿੱਕੇ ਹੱਥਾਂ,ਮੋਟੀਆਂ ਮੋਟੀਆਂ ਅੱਖਾਂ ਨੂੰ ਯਾਦ ਕੀਤਾ!
Punjab

ਸਿੱਧੂ ਮੂਸੇਵਾਲਾ ਦਾ 31ਵਾਂ ਜਨਮ ਦਿਨ ! ਭਾਵੁਕ ਪੋਸਟ ‘ਚ ਮਾਂ ਨੇ ਪੁੱਤ ਦੇ ਨਿੱਕੇ-ਨਿੱਕੇ ਹੱਥਾਂ,ਮੋਟੀਆਂ ਮੋਟੀਆਂ ਅੱਖਾਂ ਨੂੰ ਯਾਦ ਕੀਤਾ!

ਬਿਊਰੋ ਰਿਪੋਰਟ : ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ 31ਵਾਂ ਜਨਮ ਦਿਨ ਹੈ । ਪਿਛਲੇ ਸਾਲ 29 ਮਈ ਨੂੰ ਉਨ੍ਹਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ,ਮੂਸੇਵਾਲਾ ਨੌਜਵਾਨ ਦੇ ਨਾਲ ਹਰ ਉਮਰ ਦੇ ਲੋਕਾਂ ਦੀ ਪਸੰਦ ਬਣ ਗਏ ਸਨ । ਉਨ੍ਹਾਂ ਦੇ ਕਤਲ ਦੇ 4 ਦਿਨ ਪਹਿਲਾਂ ਹੀ ਗਾਣਾ ਰਿਲੀਜ਼ ਹੋਇਆ ਸੀ, ਮੂਸੇਵਾਲਾ ਹਰ ਦਿਨ ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਮਾਂ ਤੋਂ ਮੱਥੇ ‘ਤੇ ਟਿਕਾ ਲਗਵਾਉਂਦੇ ਸਨ । ਕਤਲ ਵਾਲੇ ਦਿਨ ਉਹ ਬਿਨਾਂ ਟਿਕਾ ਲਗਾਏ ਨਿਕਲ ਗਏ। ਸਿੱਧੂ ਦੀ ਅੰਤਿਮ ਅਰਦਾਸ ਉਨ੍ਹਾਂ ਪਿਤਾ ਬਲਕੌਰ ਸਿੰਘ ਨੇ ਇਹ ਖੁਲਾਸਾ ਕੀਤਾ ਸੀ । ਉਨ੍ਹਾਂ ਨੇ ਦੱਸਿਆ ਕਿ ਮੌਤ ਵਾਲੇ ਦਿਨ ਉਨ੍ਹਾਂ ਦੀ ਮਾਂ ਕਿਸੇ ਰਿਸ਼ਤੇਦਾਰ ਦੇ ਘਰ ਗਈ ਸੀ,ਜਿਸ ਦੀ ਵਜ੍ਹਾ ਕਰਕੇ ਸ਼ੂਭਦੀਪ ਬਿਨਾਂ ਟਿਕਾ ਲਗਾਏ ਨਿਕਲ ਗਏ । ਜਦੋਂ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ ਤਾਂ ਉਨ੍ਹਾਂ ਦੇ ਜਨਮ ਦਿਨ ਨੂੰ ਸਿਰਫ਼ 12 ਦਿਨ ਹੀ ਬਚੇ ਸੀ । ਪੁੱਤ ਦੇ 31ਵੇਂ ਜਨਮ ਦਿਨ ‘ਤੇ ਮਾਂ ਚਰਨਕੌਰ ਨੇ ਭਾਵੁਕ ਪੋਸਟ ਲਿਖ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

‘ਪੁੱਤ ਤੁਹਾਡੀ ਬਹੁਤ ਯਾਦ ਆ ਰਹੀ ਹੈ ਅੱਜ’

ਜਨਮ ਦਿਨ ਮੁਬਾਰਕ ਪੁੱਤ,ਅੱਜ ਦੇ ਦਿਨ ਮੇਰੀਆਂ ਮੁਰਾਦਾ ਤੇ ਦੁਆਵਾਂ ਸੱਚ ਹੋਈਆ ਸੀ,ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਆਪਣੀ ਬੁੱਕਲ ਦੇ ਨਿੱਘ ਵਿੱਚ ਮਹਿਸੂਸ ਕੀਤਾ ਸੀ,ਤੇ ਮੈਨੂੰ ਪਤਾ ਲੱਗਾ ਕਿ ਮੈਨੂੰ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਬਖਸ਼ੀ ਹੈ,ਸ਼ੁੱਭ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਿੱਕੇ-ਨਿੱਕੇ ਪੈਰਾਂ ਉਪਰ ਹਲਕੀ-ਹਲਕੀ ਲਾਲੀ ਸੀ। ਜਿਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਨ੍ਹਾਂ ਨੰਨੇ ਕਦਮਾਂ ਨੇ ਪਿੰਡ ਬੈਠਿਆ ਹੀ ਸਾਰੀ ਦੁਨੀਆ ਦਾ ਸਫਰ ਕਰ ਲੈਣਾ, ਤੇ ਮੋਟੀਆਂ ਮੋਟੀਆਂ ਅੱਖਾਂ ਸੀ ਜੋ ਪੂਰੇ ਧਰੋ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈਕੇ ਆਇਆ ਸੀ । ਉਹ ਇਹ ਨਹੀਂ ਜਾਣਦੀਆਂ ਸੀ ਕਿ ਓ ਪੰਜਾਬ ਦੀ ਪੀੜੀ ਨੂੰ ਦੁਨੀਆ ਨੂੰ ਦੇਖਣ ਦਾ ਵੱਖਰਾ ਨਜ਼ਰੀਆਂ ਦੇ ਕੇ ਜੱਗ ‘ਤੇ ਜਾਣਗੀਆਂ ਤੇ ਇਨ੍ਹਾਂ ਖੂਬੀਆਂ ਦੀ ਪਹਿਚਾਣ ਬਣਨ ਵਾਲੀ ਤੁਹਾਡੀ ਓਹ ਕਲਮ ਜਿਸਨੂੰ ਫੜਨ ਵਾਲੇ ਤੁਹਾਡੇ ਭਰਮੇ ਜਿਹੇ ਨਿੱਕੇ ਨਿੱਕੇ ਹੱਥ ਸੀ, ਜਿਹਨਾਂ ਨੂੰ ਵੇਖ ਮੈਨੂੰ ਇਹ ਨਹੀਂ ਪਤਾ ਲੱਗਾ ਸੀ,ਕਿ ਇਹ ਹੱਥ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਸੀ, ਤੇ ਦਸਤਾਰ ਵਰਗੇ ਅਨਮੋਲ ਤਾਜ਼ ਨੂੰ ਸਾਂਭਣ ਵਾਲੇ ਸਿਰ ‘ਤੇ ਭਰਮੇ ਵਾਲ ਸੀ,ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੇ ਹਾਲੀ ਆਖ਼ਰੀ ਵਾਰ ਗੂੰਦਣਾ, ਜੇ ਓਸੇ ਵੇਲੇ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣ ਗਈ ਹਾਂ,ਉਸ ਦਾ ਜਨਮ ਹੀ ਦੁਨੀਆ ਨੂੰ ਸੱਚ ਤੇ ਅਣਖ ਦੇ ਰਸਤੇ ‘ਤੇ ਚੱਲਣ ਦੀ ਸੇਧ ਦੇਣ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾ ਵਿੱਚ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖਾਂ ਲੈਂਦੀ,ਪੁੱਤ ਬੇਸ਼ਕ ਤੁਸੀਂ ਮੈਨੂੰ ਤੁਰਦੇ- ਫਿਰਦੇ ਨਹੀਂ ਦਿਖਦੇ ਪਰ ਮੈਂ ਤੁਹਾਨੂੰ ਆਪਣੇ ਆਲੇ -ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ,ਪੁੱਤ ਤੁਸੀਂ ਜਿੱਥੇ ਵੀ ਹੋ ਓਥੇ ਖੁਸ਼ ਹੋਵੋ,ਇਹੀ ਤੁਹਾਡੇ ਜਨਮ ਦਿਨ ‘ਤੇ ਮੈਂ ਅਰਦਾਸ ਕਰਦੀ ਹਾਂ,ਤੁਹਾਡੀ ਬਹੁਤ ਯਾਦ ਆ ਰਹੀ ਹੈ ਅੱਜ ।


ਸਿੱਧੂ ਦੇ ਜਨਮ ਦਿਨ ਤੇ ਅਣਸੁਣੇ ਕਿਸੇ

6ਵੀਂ ਕਲਾਸ ਵਿੱਚ ਹਿਪ-ਹਾਪ ਸੰਗੀਤ ਸਿੱਖਣਾ ਸ਼ੁਰੂ ਕੀਤਾ ਸੀ ,ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ । ਉਨ੍ਹਾਂ ਦਾ ਜਨਮ 11 ਜੂਨ 1993 ਵਿੱਚ ਮਾਨਸਾ ਦੇ ਪਿੰਡ ਮੂਸਾ ਵਿੱਚ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਦੇ ਘਰ ਹੋਇਆ ਸੀ । ਉਹ ਜੱਟ ਪਰਿਵਾਰ ਤੋਂ ਸਨ । 2016 ਵਿੱਚ ਉਨ੍ਹਾਂ ਨੇ ਇਲੈਕਟ੍ਰਿਕਲ ਇੰਜੀਨਰਿੰਗ ਵਿੱਚ ਗਰੈਜੂਏਸ਼ਨ ਕੀਤੀ ਸੀ । ਬਚਪਨ ਤੋਂ ਹੀ ਸਿੱਧੂ ਦਾ ਝੁਕਾਵ ਸੰਗੀਤ ਵੱਲ ਸੀ,ਉਹ ਮਸ਼ਹੂਰ ਰੈਪਰ ਟੁਪੈਕ ਸ਼ਕੂਰ ਦੇ ਵੱਡੇ ਫੈਨ ਸਨ। ਜਦੋਂ ਉਹ 6ਵੀਂ ਕਲਾਸ ਵਿੱਚ ਸਨ ਤਾਂ ਤੋਂ ਹੀ ਉਨ੍ਹਾਂ ਨੇ ਹਿਪ-ਹਾਪ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ । ਕਾਲਜ ਵਿੱਚ ਪੜਾਈ ਦੇ ਦੌਰਾਨ ਸਿੱਧੂ ਕਲਚਰਲ ਪ੍ਰੋਗਰਾਮ ਵਿੱਚ ਸੰਗੀਤ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ।

ਗਾਣੇ ਲਿੱਖਣ ਤੋਂ ਸ਼ੁਰੂਆਤ ਕੀਤੀ

ਗਰੈਜੂਏਸ਼ਨ ਦੀ ਪੜਾਈ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਅੱਗੇ ਦੀ ਪੜਾਈ ਕਰਨ ਦੇ ਲਈ ਕੈਨੇਡਾ ਚੱਲੇ ਗਏ, ਉੱਥੇ ਉਨ੍ਹਾਂ ਨੇ ਹੰਬਰ ਕਾਲਜ ਤੋਂ ਪੜਾਈ ਕੀਤੀ ਸੀ। ਸਿੱਧੂ ਨੇ ਗਾਣਾ ਗਾਣ ਤੋਂ ਨਹੀਂ ਬਲਕਿ ਲਿਖਣ ਤੋਂ ਸ਼ੁਰੂਆਤ ਕੀਤੀ ਸੀ,ਉਨ੍ਹਾਂ ਦਾ ਪਹਿਲਾਂ ਗਾਣਾ ‘ਲਾਇਸੈਂਸ’ ਲਿਖਿਆ ਸੀ। ਇਸ ਨੂੰ ਗਾਇਕ ਨਿੰਜਾ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗਾਣਾ ਹਿਟ ਸੀ ਜਿਸ ਦੇ ਬਾਅਦ ਸਿੱਧੂ ਮੂ੍ਸੇਵਾਲਾ ਨੂੰ ਰਾਇਟਰ ਦੇ ਤੌਰ ‘ਤੇ ਲੋਕ ਜਾਣਨ ਲੱਗ ਗਏ ਸਨ । 2017 ਵਿੱਚ ਸਿੱਧੂ ਦਾ ਪਹਿਲਾਂ ਗਾਣਾ ‘ਜੀ ਵੈਗਨ’ ਰਿਲੀਜ਼ ਹੋਇਆ ਸੀ । ਹਾਲਾਂਕਿ ਉਨ੍ਹਾਂ ਨੂੰ ਮਕਬੂਲੀਅਤ ‘ਸੋ ਹਾਈ ’ ਗਾਣੇ ਤੋਂ ਮਿਲੀ । ਉਨ੍ਹਾਂ ਨੇ 2018 ਵਿੱਚ ਭਾਰਤ ਵਿੱਚ ਲਾਈਵ ਸ਼ੋਅ ਸ਼ੁਰੂ ਕੀਤਾ ਅਤੇ ਕੈਨੇਡਾ ਸਮੇਤ ਪੂਰੀ ਦੁਨੀਆ ਵਿੱਚ ਕਈ ਸ਼ੋਅ ਕੀਤੇ । 2018 ਵਿੱਚ ਉਨ੍ਹਾਂ ਦਾ ਮਸ਼ਹੂਰ ਗਾਣਾ ‘ਫੇਮਸ’ ਰਿਲੀਜ਼ ਹੋਇਆ ਸੀ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਟਾਪ 40 ਯੂਕੇ ਏਸ਼ੀਆ ਚਾਰਟ ਵਿੱਚ ਐਂਟਰੀ ਮਿਲੀ ਸੀ ।

ਅਦਾਕਾਰੀ ਵਿੱਚ ਹੱਥ ਅਜਮਾਇਆ ਪਰ ਕਾਮਯਾਬੀ ਨਹੀਂ ਮਿਲੀ

ਗਾਇਕੀ ਵਿੱਚ ਮਸ਼ਹੂਰ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀਆਂ 2 ਫਿਲਮਾਂ ‘ਐੱਸ ਆਈ ਐੱਮ ਸਟੂਟੈਂਡ’ ਅਤੇ ‘ਤੇਰੀ ਮੇਰੀ ਜੋੜੀ’ ਆਇਆ। ਹਾਲਾਂਕਿ ਇਹ ਫਿਲਮਾਂ ਬਾਕਸ ਆਫਿਸ ‘ਤੇ ਚੰਗੀ ਕਮਾਈ ਨਹੀਂ ਕਰ ਸਕੀ । ਉਨ੍ਹਾਂ ਨੇ 2 -3 ਫਿਲਮਾਂ ਦੀ ਅਨਾਉਸਮੈਂਟ ਵੀ ਕੀਤੀ ਸੀ । ਪਰ ਉਹ ਰਿਲੀਜ਼ ਨਹੀਂ ਹੋ ਸਕੀਆਂ ਸਨ । ਇਸੇ ਤਰ੍ਹਾਂ ਉਨ੍ਹਾਂ ਨੇ ਸਿਆਸਤ ਵਿੱਚ ਵੀ ਕਦਮ ਰੱਖਿਆ ਸੀ । 2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਜੁਆਇਨ ਕੀਤੀ ਅਤੇ ਮਾਨਸਾ ਤੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਪਰ ਉਹ ਜਿੱਤ ਨਹੀਂ ਸਕੇ ।

Exit mobile version