The Khalas Tv Blog Punjab ਸੁਰੱਖਿਆ ਘੱਟ ਕਰਨ ਦਾ ਫੈਸਲਾ ਸੀ ਮੂਸੇਵਾਲਾ ਦੇ ਕ ਤਲ ਦੀ ਅਸਲੀ ਵਜ੍ਹਾ ! ਫੋਨ ਕਾਲ ਨੇ ਖੋਲ੍ਹਿਆ ਰਾਜ਼
Punjab

ਸੁਰੱਖਿਆ ਘੱਟ ਕਰਨ ਦਾ ਫੈਸਲਾ ਸੀ ਮੂਸੇਵਾਲਾ ਦੇ ਕ ਤਲ ਦੀ ਅਸਲੀ ਵਜ੍ਹਾ ! ਫੋਨ ਕਾਲ ਨੇ ਖੋਲ੍ਹਿਆ ਰਾਜ਼

29 ਮਈ ਨੂੰ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕ ਤ ਲ,28 ਮਈ ਨੂੰ ਸੁਰੱਖਿਆ ਘੱਟ ਕਰਨ ਦਾ ਹੋਇਆ ਸੀ ਫੈਸਲਾ

ਦ ਖ਼ਾਲਸ ਬਿਊਰੋ : 29 ਮਈ ਨੂੰ ਸਿੱਧੂ ਮੂ੍ਸੇਵਾਲਾ ਦਾ ਬੇਰਹਮੀ ਨਾਲ ਕ ਤਲ ਕਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਲੰਮੇ ਵਕਤ ਤੋਂ ਮੂਸੇਵਾਲਾ ਦੇ ਕਤ ਲ ਦੀ ਪਲਾਨਿੰਗ ਬਣਾ ਰਹੇ ਸਨ ਪਰ ਹਰ ਵਾਰ ਮੂਸੇਵਾਲਾ ਨੂੰ ਮਿਲੀ ਸੁਰੱਖਿਆ ਦੀ ਵਜ੍ਹਾ ਕਰਕੇ ਪਲਾਨ ਫਲਾਪ ਹੋ ਜਾਂਦਾ ਸੀ । 28 ਮਈ ਨੂੰ ਜਿਵੇਂ ਹੀ ਪੰਜਾਬ ਸਰਕਾਰ ਵੱਲੋਂ ਸਿੱਧੂ ਮੂਸਾਵਾਲਾ ਸਮੇਤ 400 ਤੋਂ ਵੱਧ ਲੋਕਾਂ ਦੀ ਸੁਰੱਖਿਆ ਘੱਟ ਕਰਨ ਦੀ ਖ਼ਬਰ ਆਈ ਗੋਲਡੀ ਬਰਾੜ ਦੇ ਕੰਨ ਖੜੇ ਹੋ ਗਏ ਅਤੇ ਫਿਰ ਉਸ ਨੇ ਬਣਾ ਦਿੱਤੀ ਖ਼ਤ ਰਨਾਕ ਪਲਾਨ । ਪੁ ਲਿਸ ਨੇ ਗ੍ਰਿਫ ਤਾਰ ਇਕ ਸ਼ਾਰਪ ਸ਼ੂਟਰ ਦੇ ਫੋਨ ਕਾਲ ਦੇ ਜ਼ਰੀਏ ਇਸ ਵੱਡੇ ਦਾਅਵੇ ‘ਤੇ ਮੋਹਰ ਲਗਾਈ ਹੈ ।

ਇਸ ਤਰ੍ਹਾਂ ਹੋਇਆ ਖੁਲਾਸਾ

28 ਮਈ ਨੂੰ ਜਿਵੇਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਹੋਣ ਦਾ ਪਤਾ ਚੱਲਿਆ ਤਾਂ ਲਾਰੈਂਸ ਬਿਸ਼ਨੋਈ ਦੇ ਗੈਂ ਗਸਟਰ ਗੋਲਡੀ ਬਰਾੜ ਨੇ ਸ਼ਾਰ ਪ ਸ਼ੂ ਟਰ ਪ੍ਰਿਅਵਰਤ ਫੌਜੀ ਨੂੰ ਫੌਨ ਕੀਤਾ। ਗੋਲਡੀ ਨੇ ਕਿਹਾ ਕਿ ਮੂਸੇਵਾਲਾ ਦੀ ਸੁਰੱਖਿਆ ਘੱਟ ਹੋ ਗਈ ਹੈ ਇਸ ਲਈ ਮੂਸੇਵਾਲਾ ਦਾ ਕਤ ਲ 29 ਮਈ ਯਾਨੀ ਕੱਲ ਹੀ ਕਰਨਾ ਹੋਵੇਗਾ। ਦਿੱਲੀ ਪੁਲਿ ਸ ਨੇ ਪ੍ਰਿਅਵਰਤ ਫੌਜੀ ਦੇ ਮੋਬਾਈਲ ਕਾਲ ਰਿਕਾਰਡਿੰਗ ਰਿਕਵਰ ਕਰਨ ਤੋਂ ਬਾਅਦ ਖ਼ੁਲਾਸਾ ਕੀਤਾ ਹੈ ।

ਸੁਰੱਖਿਆ ਦੀ ਖ਼ਬਰ ਮਿਲਣ ਤੋਂ ਬਾਅਦ ਤੇਜ਼ ਹੋਈ ਕਤ ਲ ਦੀ ਪਲਾਨਿੰਗ

ਮੂਸੇਵਾਲਾ ਨੂੰ ਮਾ ਰਨ ਦੇ ਲਈ ਸ਼ਾਰ ਪ ਸ਼ੂ ਟਰ ਸਭ ਤੋਂ ਪਹਿਲਾਂ ਮਾਨਸਾ ਪਹੁੰਚੇ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਹੋਣ ਦੀ ਖ਼ਬਰ ਮਿਲ ਦੇ ਹੀ ਮਦਦਗਾਰਾਂ ਨੇ ਸ਼ਾਰਪਸ਼ੂਟਰਾਂ ਨੂੰ ਅਲਰਟ ਕੀਤਾ। ਮੂਸੇਵਾਲਾ ਦੇ ਘਰ ਪਲ-ਪਲ ਦੀ ਨਜ਼ਰ ਰੱਖੀ ਜਾਣ ਲੱਗੀ। 29 ਮਈ ਨੂੰ ਮੂਸੇਵਾਲਾ ਆਪਣੇ ਘਰ ਦੇ ਬਾਹਰ ਨਹੀਂ ਨਿਕਲੇ ਸਨ। ਜਦੋਂ ਵੀ ਕੋਈ ਫੈਨ ਆਉਂਦਾ ਸੀ ਤਾਂ ਉਹ ਬਾਹਰ ਜ਼ਰੂਰ ਨਿਕਲਦੇ ਸਨ । ਇਸੇ ਲਈ ਸੰਦੀਪ ਕੇਕੜਾ ਬਲਦੇਵ ਨਿੱਕੂ ਦੇ ਨਾਲ ਫੈਨ ਬਣ ਕੇ ਬਾਹਰ ਪਹੁੰਚੇ। ਉਸੇ ਵਕਤ ਮੂਸੇਵਾਲਾ ਦੇ ਘਰ ਅੰਦਰ ਵੜ ਕੇ ਮਾਰ ਨ ਦੀ ਪਲਾਨਿੰਗ ਸੀ। ਹਾਲਾਂਕਿ ਮੂਸੇਵਾਲਾ ਅਚਾਨਕ ਥਾਰ ਜੀਪ ‘ਤੇ ਬਿਨਾਂ ਗੰ ਨ ਮੈ ਨ 2 ਦੋਸਤਾਂ ਨਾਲ ਬਾਹਰ ਨਿਕਲ ਗਿਆ ਤਾਂ ਸ਼ਾਰਪ ਸ਼ੂਟਰਾਂ ਨੂੰ ਮੌਕਾ ਮਿਲ ਗਿਆ। ਗੋਲਡੀ ਨੇ ਫੌਰਨ ਸ਼ਾ ਰਪ ਸ਼ੂਟ ਰਾਂ ਨੂੰ ਕਾਲ ਕਰਕੇ ਮੂਸੇਵਾਲਾ ਦੇ ਘਰ ਤੋਂ ਨਿਕਲਣ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਜਵਾਹਰਕੇ ਵਿੱਚ ਘੇਰ ਕੇ ਮੂਸੇਵਾਲਾ ਦਾ ਕਤ ਲ ਕਰ ਦਿੱਤਾ ਗਿਆ ।

Exit mobile version