The Khalas Tv Blog India ਗੈਂ ਗਸਟਰ ਲਾਰੈਂਸ ਦਾ ਪਿਤਾ ਡ ਰ ਕੇ ਪਹੁੰਚਿਆ ਸੁਪਰੀਮ ਕੋਰਟ,ਮਿਲਿਆ ਡਬਲ ਝ ਟਕਾ
India Punjab

ਗੈਂ ਗਸਟਰ ਲਾਰੈਂਸ ਦਾ ਪਿਤਾ ਡ ਰ ਕੇ ਪਹੁੰਚਿਆ ਸੁਪਰੀਮ ਕੋਰਟ,ਮਿਲਿਆ ਡਬਲ ਝ ਟਕਾ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ (Sidhu Moosawala) ਕਤ ਲ ਕਾਂ ਡ ਵਿੱਚ ਗੈਂ ਗਸਟਰ ਲਾਰੈਂਸ ਬਿਸ਼ਨੋਈ (lawrence Bishnoi) ਨੂੰ ਮਾਸਟਰ ਮਾਇੰਡ ਦੱਸਿਆ ਜਾ ਰਿਹਾ ਹੈ , ਹੁਣ ਤੱਕ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਲਾਰੈਂਸ ਅਤੇ ਗੋਲਡੀ ਬਰਾੜ (Goldy Brar) ਨੇ ਹੀ ਸਿੱਧੂ ਮੂਸੇਵਾਲਾ ਦੇ ਕ ਤਲ ਨੂੰ ਅੰਜਾਮ ਦਿੱਤਾ ਸੀ । ਪੰਜਾਬ ਪੁਲਿ ਸ ਪੁੱਛ-ਗਿੱਛ ਦੇ ਲਈ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਈ ਹੋਈ ਹੈ। ਮਾਨਸਾ ਕੋਰਟ ਵਿੱਚ ਵਕੀਲਾਂ ਨੇ ਉਸ ਦਾ ਕੇਸ ਲ ੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਲਾਰੈਂਸ ਨੂੰ ਕੋਈ ਵਕੀਲ ਨਹੀਂ ਮਿਲ ਰਿਹਾ ਹੈ ਇਸ ਤੋਂ ਪਰੇਸ਼ਾਨ ਲਾਰੈਂਸ ਵਿਸ਼ਨੋਈ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਪਰਿਵਾਰ ਨੂੰ ਨਿਰਦੇਸ਼ ਦਿੱਤੇ ਨੇ ਨਾਲ ਹੀ ਇੱਕ ਹੋਰ ਪਟੀਸ਼ਨ ਖਾਰਜ ਕਰਕੇ ਡਬਲ ਝਟ ਕਾ ਦਿੱਤਾ ਹੈ ।

ਸੁਪਰੀਮ ਕੋਰਟ ਦਾ ਪਰਿਵਾਰ ਨੂੰ ਨਿਰਦੇਸ਼

ਸੁਪਰੀਮ ਕੋਰਟ ਨੇ ਲਾਰੈਂਸ ਬਿਸ਼ਨੋਸ਼ ਦੇ ਪਿਤਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪਰਿਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਜਾਣ ਦੀ ਹਿਦਾਇਤ ਦਿੱਤੀ ਹੈ। ਸੁਣਵਾਈ ਦੌਰਾਨ ਪਿਤਾ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਵੱਲੋਂ ਕੋਈ ਪੇਸ਼ ਨਹੀਂ ਹੋਇਆ, ਸੁਪਰੀਮ ਕੋਰਟ ਦੀ 2 ਜੱਜਾਂ ਦੀ ਬੈਂਚ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਉਨ੍ਹਾਂ ਨੇ ਪਹਿਲਾਂ ਹੀ ਹਿਦਾਇਤਾਂ ਦਿੱਤੀਆਂ ਸਨ ਕਿ ਬਾਰ ਕਿਸੇ ਵੀ ਕ੍ਰਿ ਮੀ ਨਲ ਕੇਸ ਨੂੰ ਨਾ ਨਹੀਂ ਕਰ ਸਕਦਾ,ਪਰ ਨਾਲ ਹੀ ਉੱਚ ਅਦਾਲਤ ਨੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਦਾ ਰੁੱਖ ਕਰਨ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਹਾਈਕੋਰਟ ਜਾਣ ਦੀ ਹਦਾਇਤ ਦਿੱਤੀ ਹੈ। ਇਸ ਤੋਂ ਪਹਿਲਾਂ ਜਦੋਂ ਲਾਰੈਂਸ ਨੂੰ ਦਿੱਲੀ ਤੋਂ ਪੰਜਾਬ ਲੈ ਕੇ ਆ ਰਹੇ ਸਨ ਤਾਂ ਉਸ ਨੇ ਆਪਣੀ ਜਾਨ ਨੂੰ ਖ਼ਤ ਰਾ ਦੱਸਦੇ ਹੋਏ ਪੰਜਾਬ ਜਾਣ ਤੋਂ ਇਨਕਾਰ ਕਰਨ ਲਈ ਅਦਾਲਤ ਵਿੱਚ ਪਟੀਸ਼ਨ ਪਾਈ ਸੀ ਪਰ ਕੋਰਟ ਨੇ ਪਟੀਸ਼ਨ ਰੱਦ ਕਰਦੇ ਹੋਏ ਲਾਰੈਂਸ ਨੂੰ ਪੰਜਾਬ ਲਿਜਾਉਣ ਦੀ ਇਜਾਜ਼ਤ ਦਿੱਤੀ ਸੀ। ਕੇਸ ਦੀ ਅਗਲੀ ਸੁਣਵਾਈ ਹੁਣ 11 ਜੁਲਾਈ ਨੂੰ ਹੋਵੇਗੀ।

ਟਰਾਂਜ਼ਿਟ ਰਿਮਾਂ ਡ ‘ਤੇ ਵੀ ਹੋਈ ਸੁਣਵਾਈ

29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਜਦੋਂ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਇਆ ਗਿਆ ਤਾਂ ਹੁਣ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕੀ ਲਾਰੈਂਸ ਦੀ ਜਾਂਚ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦੀ ਹੈ ? ਕਿਉਂਕਿ ਕਤ ਲ ਪੰਜਾਬ ਦੇ ਮਾਨਸਾ ਵਿੱਚ ਹੋਇਆ ਹੈ ਇਸ ਲਈ ਪੁੱਛ-ਗਿੱਛ ਹੋ ਸਕਦੀ ਹੈ। ਅਦਾਲਤ ਨੇ ਕਿਹਾ ਜਾਂਚ ਸ਼ੁਰੂਆਤੀ ਸਟੇਜ ਹੈ ਇਸ ਲਈ ਦਖ਼ਲ ਨਹੀਂ ਦਿੱਤਾ ਜਾ ਸਕਦਾ ਹੈ ।

Exit mobile version