‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈ ਕਮਾਨ ਵੱਲ ਇੱਕ ਹੋਰ ਤਿੱਖਾ ਨਿਸ਼ਾਨਾ ਸਾਧ ਦਿੱਤਾ ਹੈ। ਹਾਈ ਕਮਾਨ ਵੱਲੋਂ ਭਲਕ ਨੂੰ ਸੀਐਮ ਦੇ ਚਿਹਰੇ ਦਾ ਐਲਾਨ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਵੱਡੀ ਗੱਲ ਕਹਿ ਦਿੱਤੀ ਹਾ ਕਿ ਸੀਐਮ ਉਦੋਂ ਹੀ ਚੁਣਿਆ ਜਾਵੇਗਾ ਜਦੋਂ ਪਾਰਟੀ ਦੇ 60 ਵਿਧਾਇਕ ਜਿੱਤਣਗੇ। ਉਨਾਂ ਨੇ ਰੰਜਸ਼ ਜਾਹਿਰ ਕਰਦਿਆਂ ਕਿਹਾ ਕਿ 60 ਵਿਧਾਇਕਾ ਦੀ ਕੋਈ ਗੱਲ ਨਹੀਂ ਕਰ ਰਿਹਾ ਅਤੇ ਨਾ ਹੀ ਕੋਈ ਸਰਕਾਰ ਬਣਾਉਣ ਦੇ ਰੋਡ ਮੈੱਪ ਬਾਬਤ ਗੱਲ ਕਰ ਰਿਹਾ ਹੈ
ਸਿੱਧੂ ਦੇ ਇਸ ਤਰ੍ਹਾਂ ਦੀ ਬਿਆਨਬਾਜੀ ਦਾ ਕੋਈ ਵੀ ਅਰਥ ਹੋਵੇ ਪਰ ਸਮਝਿਆ ਇਹੀ ਜਾ ਰਿਹਾ ਹੈ ਕਿ ਜੇ ਉਨ੍ਹਾਂ ਨੂੰ ਸੀਐਮ ਦਾ ਚਿਹਰਾ ਬਣਾਇਆ ਜਾਦਾ ਹੈ ਤਾਂ ਹੀ ਪਾਰਟੀ 60 ਸੀਟਾਂ ਜਿੱਤ ਸਕੇਗੀ। ਉਂਝ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲਾ ਸੀਐਮ ਕੋਣ ਹੋਵੇਗਾ ਇਹ ਪੰਜਾਬ ਦੇ ਲੋਕ ਤੈਅ ਕਰਨਗੇ।
ਕਾਂਗਰਸ ਦੇ ਆਲਾਮਿਆਰੀ ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਭਲਕ ਨੂੰ ਸੀਐਮ ਦੇ ਚਿਹਰੇ ਦਾ ਐਲਾਨ ਕਰਨਗੇ ਪਰ ਅੰਦਰ ਖਾਤੇ ਨੀਤੀ ਸਿੱਧੂ ਅਤੇ ਚੰਨੀ ਦੋਹਾਂ ਨੂੰ ਪਲੋਸ ਕੇ ਢਾਈ ਢਾਈ ਸਾਲ ਦੇਣ ਦੀ ਨੀਤੀ ਤਿਆਰ ਕੀਤੀ ਗਈ ਹੈ। ਪਹਿਲੀ ਜਾਂ ਦੂਜੀ ਟਰਮ ਦਾ ਫੈਸਲਾ ਬਹੁਮਤ ਮਿਲਣ ਦੀ ਸੂਰਤ ਵਿੱਚ ਟੌਸ ਰਾਹੀਂ ਕੀਤਾ ਜਾਵੇਗਾ।