‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਾਂਗਰਸ ਵਿਧਾਇਕ ਪਰਗਟ ਸਿੰਘ ਨੂੰ ਮਿਲੀ ਧਮਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਲੀਡਰ, ਵਿਧਾਇਕ, ਸੰਸਦ ਮੈਂਬਰ ਲੋਕਾਂ ਨੂੰ ਮੁੱਦਿਆਂ ਨੂੰ ਉਭਾਰ ਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ, ਆਪਣਾ ਲੋਕਤੰਤਰੀ ਫਰਜ਼ ਨਿਭਾ ਰਹੇ ਹਨ, ਆਪਣੇ ਸੰਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਨ, ਪਰ ਜੋ ਸੱਚ ਬੋਲਦਾ ਹੈ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਤੁਸੀਂ ਆਪਣੀ ਪਾਰਟੀ ਦੇ ਸਹਿਕਰਮੀਆਂ ਨੂੰ ਧਮਕੀਆਂ ਦਿੰਦੇ ਹੋ, ਉਨ੍ਹਾਂ ਨੂੰ ਆਪਣਾ ਡਰ ਦਿਖਾਉਂਦੇ ਹੋ’।