‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਪੁਲਿਸ ਨੇ ਡੇਰਾਬੱਸੀ ਦੇ ਹੈਬਤਪੁਰ ਰੋਡ ‘ਤੇ ਇੱਕ ਵਿਅਕਤੀ ਅਤੇ ਉਸ ਦੇ ਸਾਥੀਆਂ ਨਾਲ ਹੋਏ ਝ ਗੜੇ ਦੌਰਾਨ ਇਕ ਵਿਅਕਤੀ ‘ਤੇ ਗੋ ਲੀ ਚਲਾਉਣ ਦੇ ਦੋਸ਼ ਵਿਚ ਮੁਬਾਰਿਕਪੁਰ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਘਟ ਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ। ਜਾਂਚ ਲਈ ਤਿੰਨ ਮੈਂਬਰੀ SIT ਦਾ ਗਠਨ ਵੀ ਕੀਤਾ ਗਿਆ ਹੈ। ਜ਼ਖ ਮੀ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮੁਹਾਲੀ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ “ਪੀੜ ਤ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਗੋ ਲੀ ਚਲਾਉਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਹੋਰ ਜਾਂਚ ਕਰਨ ਲਈ ਇੱਕ ਐਸਆਈਟੀ ਵੀ ਗਠਿਤ ਕੀਤੀ ਗਈ ਹੈ ਅਤੇ ਜੇਕਰ SI ਬਲਵਿੰਦਰ ਦੋ ਸ਼ੀ ਨਹੀਂ ਪਾਏ ਗਏ, ਤਾਂ ਫੈਸਲਾ ਰੱਦ ਕਰ ਦਿੱਤਾ ਜਾਵੇਗਾ। ”
ਦਰਅਸਲ, ਐਤਵਾਰ ਰਾਤ ਡੇਰਾਬੱਸੀ ਦੇ ਹੈਬਤਪੁਰ ਰੋਡ ‘ਤੇ ਨੌਜਵਾਨ ਅਤੇ ਪੁਲਿਸ ਵਿੱਚ ਹੋਏ ਹੰਗਾ ਮੇ ਦੌਰਾਨ ਚੌਂਕੀ ਇੰਚਾਰਜ ਨੇ ਫਾਇਰਿੰਗ ਕੀਤੀ ਤਾਂ ਲੱਤ ‘ਚ ਗੋ ਲੀ ਲੱਗਣ ਕਾਰਨ ਇਕ ਨੌਜਵਾਨ ਜ਼ਖ ਮੀ ਹੋ ਗਿਆ। ਝਗ ੜੇ ‘ਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ ਮੀ ਹੋਇਆ ਸੀ। ਨੌਜਵਾਨਾਂ ਦੀ ਤਲਾਸ਼ੀ ਦੌਰਾਨ ਪੁਲੀਸ ਅਤੇ ਕੁਝ ਨੌਜਵਾਨਾਂ ਵਿਚਾਲੇ ਤਕਰਾਰ ਵੀ ਹੋ ਗਈ। ਝਗ ੜਾ ਇੰਨਾ ਵੱਧ ਗਿਆ ਕਿ ਪੁਲਿਸ ਨੇ ਗੋ ਲੀ ਚਲਾ ਦਿੱਤੀ। ਪੁਲਿਸ ਵੱਲੋਂ ਚਲਾਈ ਗੋ ਲੀ ਨਾਲ ਇੱਕ ਵਿਅਕਤੀ ਜ਼ਖ਼ ਮੀ ਹੋ ਗਿਆ। ਜਿਸ ਦੀ ਪਛਾਣ ਹਿਤੇਸ਼ ਵਜੋਂ ਹੋਈ ਹੈ। ਪੀੜਤ ਹਿਤੇਸ਼ ਅਜੇ ਵੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿੱਚ ਇਲਾਜ ਅਧੀਨ ਹੈ ਅਤੇ ਬਿਆਨ ਦੇਣ ਲਈ ਡਾਕਟਰੀ ਤੌਰ ‘ਤੇ ਅਨਫਿੱਟ ਹੈ।