The Khalas Tv Blog Punjab ਪੰਜਾਬ ਦੇ ਸ਼ੁਭਮਨ ਗਿੱਲ ਨੇ ONE DAY ਰੈਂਕਿੰਗ ਵਿੱਚ ਕੀਤਾ ਵੱਡਾ ਉਲਟਫੇਰ ! ਰੋਹਿਤ ਤੇ ਵਿਰਾਟ ਸਮੇਤ ਦੁਨੀਆ ਦੇ ਵੱਡੇ ਖਿਡਾਰੀਆਂ ਨੂੰ ਪਿੱਛੇ ਛੱਡਿਆ
Punjab Sports

ਪੰਜਾਬ ਦੇ ਸ਼ੁਭਮਨ ਗਿੱਲ ਨੇ ONE DAY ਰੈਂਕਿੰਗ ਵਿੱਚ ਕੀਤਾ ਵੱਡਾ ਉਲਟਫੇਰ ! ਰੋਹਿਤ ਤੇ ਵਿਰਾਟ ਸਮੇਤ ਦੁਨੀਆ ਦੇ ਵੱਡੇ ਖਿਡਾਰੀਆਂ ਨੂੰ ਪਿੱਛੇ ਛੱਡਿਆ

ਬਿਊਰੋ ਰਿਪੋਰਟ : ICC ਨੇ ONE DAY ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ । ਇਸ ਵਿੱਚ ਟੀਮ ਇੰਡੀਆ ਦੇ ਓਪਨਰ ਪੰਜਾਬ ਦੇ ਬੱਲੇਬਾਜ਼ ਸ਼ੁਭਮਨ ਗਿਲ ਨੇ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ।ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ । ਸਾਲ 2023 ਵਿੱਚ ਸ਼ੁਭਮਨ ਗਿੱਲ ਨੇ ਵਨਡੇ ਫਾਰਮੇਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਰੈਂਕਿੰਗ ਵਿੱਚ ਕਾਫੀ ਫਾਇਦਾ ਹੋਇਆ ਹੈ । ਗਿੱਲ ਤਾਜਾ ਵਨਡੇ ਰੈਂਕਿੰਗ ਵਿੱਚ ਵਰਲਡ ਦੇ ਚੌਥੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ । ਸ਼ੁਭਮਨ ਦੇ ਇਲਾਵਾ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਟਾਪ 10 ਵਿੱਚ ਸ਼ਾਮਲ ਹਨ । ਕੋਹਲੀ ਦੀ ਰੈਂਕਿੰਗ ਵਿੱਚ ਵੀ 1 ਨੰਬਰ ਦਾ ਫਾਇਦਾ ਹੋਇਆ ਹੈ ਉਹ ਛੇਵੇਂ ਨੰਬਰ ‘ਤੇ ਪਹੁੰਚ ਗਏ ਹਨ। ਜਦਕਿ ਰੋਹਿਤ ਸ਼ਰਮਾ ਦੀ ਰੈਂਕ 8 ਹੈ ਜਦਕਿ ਪਾਕਿਸਤਾਨ ਦੇ ਕਪਤਾਨ ਬਾਬਪ ਆਜਮ ਟਾਪ ਰੈਂਕ ‘ਤੇ ਹਨ । ਆਈਪੀਐੱਲ ਵਿੱਚ ਸ਼ੁਭਮਨ ਵਿਰੋਧੀਆਂ ਲਈ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ, ਗੁਜਰਾਤ ਵੱਲੋਂ ਖੇਡ ਰਹੇ ਸ਼ੁਭਮਨ ਨੇ ਇਸ ਵਾਰ ਵੀ ਆਈਪੀਐੱਲ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ ।

ਮੁਹੰਮਦ ਸਿਰਾਜ ਟਾਪ 10 ਵਿੱਚ ਸ਼ਾਮਲ

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਟਾਪ 10 ਵਿੱਚ ਹਨ,ਉਹ ਇਸ ਲਿਸਟ ਵਿੱਚ ਭਾਰਤ ਦੇ ਇਕੱਲੇ ਗੇਂਦਬਾਜ਼ ਹਨ, ਸਿਰਾਜ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁਡ ਅਤੇ ਨਿਊਜ਼ੀਲੈਂਡ ਦੇ ਟੇਂਟ ਬੋਲਡ ਦੇ ਨਾਲ ਤੀਜੇ ਨੰਬਰ ‘ਤੇ ਹਨ,ਉਧਰ ਸੂਰੇਕੁਮਾਰ ਯਾਦਵ ਟੀ-20 ਵਿੱਚ ਨੰਬਰ 1 ‘ਤੇ ਹਨ । ਹਾਲਾਂਕਿ ਆਸਟ੍ਰੇਲੀਆ ਦੇ ਖਿਲਾਫ ਪਿਛਲੇ ਮਹੀਨੇ ਹੋਈ ਟੀ-20 ਸੀਰੀਜ਼ ਵਿੱਚ ਸੂਰੇਕੁਮਾਰ ਯਾਦਵ ਪੂਰੀ ਤਰ੍ਹਾਂ ਨਾਲ ਫਲਾਪ ਰਹੇ ਸਨ,ਪਰ ਉਨ੍ਹਾਂ ਦੀ ਰੈਂਕਿੰਗ ‘ਤੇ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ । ਉਧਰ ਟੀ-20 ਵਿੱਚ ਟੀਮ ਇੰਡੀਆ ਦੇ ਕਪਤਾਨ ਹਾਦਿਕ ਪਾਂਡਿਆਂ ਨੂੰ ਲੈਕੇ ਵੀ ਚੰਗੀ ਖ਼ਬਰ ਹੈ । ਉਨ੍ਹਾਂ ਨੂੰ ICC ਰੈਂਕਿੰਗ ਵਿੱਚ ਦੂਜਾ ਥਾਂ ਹਾਸਲ ਹੋਇਆ ਹੈ। ਪਿਛਲੀ ਵਾਰ ਦੀ ਚੈਂਪੀਅਨ ਗੁਜਰਾਤ ਟੀਮ ਦੇ ਹਾਰਦਿਕ ਪਾਂਡਿਆ ਕਪਤਾਨ ਹਨ। ਪਿਛਲੀ ਵਾਰ ਵਾਂਗ ਇਸ ਵੀ ਟੀਮ ਦੀ ਚੰਗੀ ਸ਼ੁਰੂਆਤ ਰਹੀ ਹੈ IPL ਦੇ ਪਹਿਲੇ 2 ਮੈਚ ਹਾਰਦਿਕ ਦੀ ਟੀਮ ਨੇ ਜਿੱਤ ਲਏ ਹਨ ।

Exit mobile version