The Khalas Tv Blog Punjab ਸੁਖਬੀਰ ਬਾਦਲ ਨੂੰ ਸੁਣਾਈ ਦਿੱਤੇ ਕਾਂਗਰਸ ਦੇ ਨਖਿੱਧਪੁਣੇ ਦੇ ਗੀਤ
Punjab

ਸੁਖਬੀਰ ਬਾਦਲ ਨੂੰ ਸੁਣਾਈ ਦਿੱਤੇ ਕਾਂਗਰਸ ਦੇ ਨਖਿੱਧਪੁਣੇ ਦੇ ਗੀਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸੀਆਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਂਦਾ ਹੈ। ਸਰਕਾਰ ਦੀਆਂ ਨਾਕਾਮੀਆਂ ਨੂੰ ਆਪਣਿਆਂ ਨੇ ਦੱਸਿਆ ਹੈ। ਸੁਖਬੀਰ ਬਾਦਲ ਨੇ ਇੱਕ ਟਵੀਟ ਕਰਕੇ ਕਿਹਾ ਕਿ ‘ਇਹ ਤਾਜਪੋਸ਼ੀ ਸਮਾਗਮ ਸੀ ਜਾਂ ਕਾਂਗਰਸੀਆਂ ਵੱਲੋਂ ਆਪਣੀ ਹੀ ਸਰਕਾਰ ਦੇ ਵਿਰੁੱਧ ਬੇ-ਭਰੋਸਗੀ ਦਾ ਮਤਾ ਜੋ ਪੁਰਾਣੇ ਪ੍ਰਧਾਨ ਨੇ ਪੇਸ਼ ਕੀਤਾ ਤੇ ਨਵੇਂ ਨੇ ਪ੍ਰੋੜ੍ਹਤਾ ਕੀਤੀ ? ਚੋਣਾਂ ਵਿੱਚ ਛੇ ਮਹੀਨੇ ਬਾਕੀ ਹਨ ਪਰ ਕੀ ਕਿਸੇ ਕਾਂਗਰਸੀ ਦੀ ਆਵਾਜ਼ ਵਿੱਚ ਆਪਣੀ ਸਰਕਾਰ ‘ਤੇ ਫ਼ਖਰ ਸੁਣਾਈ ਦਿੱਤਾ। ਉਲਟਾ, ਸਰਕਾਰ ਦੇ ਨਖਿੱਧਪੁਣੇ ਦੇ ਗੀਤ ਜ਼ਰੂਰ ਸੁਣਾਈ ਦਿੱਤੇ।’

ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕਾਂਗਰਸੀ ਸੰਸਦ ਮੈਂਬਰਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸੰਸਦ ਵਿੱਚ ਇੰਨੇ ਅਹਿਮ ਮੁੱਦੇ ਹਨ, ਕਿਸਾਨੀ ਮੁੱਦੇ ‘ਤੇ ਲੜਾਈ ਲੜਨੀ ਚਾਹੀਦੀ ਹੈ ਪਰ ਕਾਂਗਰਸ ਸੰਸਦ ਮੈਂਬਰ ਇਹ ਮੁੱਦੇ ਛੱਡ ਕੇ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਚਲੇ ਗਏ। ਇਨ੍ਹਾਂ ਨੂੰ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਦੀ ਜਗ੍ਹਾ ਸਿੱਧੂ ਦੀ ਤਾਜਪੋਸ਼ੀ ਵਧੇਰੇ ਚੰਗੀ ਲੱਗੀ।

Exit mobile version