‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੀ ਚੋਣ ਲਈ ਲੋਕਾਂ ਦੀ ਰਾਇ ਜਾਨਣ ਬਾਰੇ ਜਾਰੀ ਕੀਤੇ ਨੰਬਰ ’ਤੇ ਇੱਕ ਦਿਨ ਵਿੱਚ 3 ਲੱਖ ਵੱਟਸਐਪ ਮੈਸੇਜ ਅਤੇ 4 ਲੱਖ ਕਾਲਾਂ ਆਉਣ ਦੇ ਦਾਅਵੇ ’ਤੇ ਨਿਸ਼ਾਨਾ ਕੱਸਿਆ ਹੈ। ਚੀਮਾ ਨੇ ਇੱਕ ਟਵੀਟ ਵਿੱਚ ਅੰਕੜੇ ਪੇਸ਼ ਕਰਦਿਆਂ ਮਖੌਲ ਕੀਤਾ ਹੈ ਕਿ ਕੇਜੀਰਵਾਲ ਕੋਲ ਕੈਪਟਨ ਸਾਹਿਬ ਵਾਲਾ ਸਮਾਰਟ ਫੋਨ ਲੱਗਦੈ, ਵਰਨਾ 24 ਘੰਟਿਆਂ ਵਿੱਚ ਇੰਨੀਆਂ ਕਾਲਾਂ ਕਿਵੇਂ ਆ ਸਕਦੀਆਂ ਹਨ?
ਡਾ. ਚੀਮਾ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ 24 ਘੰਟਿਆਂ ਵਿੱਚ 1 ਹਜ਼ਾਰ 440 ਮਿੰਟ ‘ਤੇ 86400 ਸੈਕਿੰਡ ਹੁੰਦੇ ਹਨ। 3 ਲੱਖ ਮੈਸੇਜ ਦਾ ਮਤਲਬ ਹੈ ਕਿ ਹਰ ਸੈਕਿੰਡ 3.4 ਮੈਸੇਜ ਅਤੇ 4 ਲੱਖ ਕਾਲਾਂ ਦਾ ਮਤਲਬ ਹੈ ਹਰ ਸੈਕਿੰਡ 4.6 ਕਾਲਾਂ।