‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹੀ ਵਿਅੰਗਾਤਮਕ ਢੰਗ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਕੱਸਿਆ ਹੈ। ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਕਾਰਟੂਨ ਵਾਲੇ ਇੱਕ ਪੋਸਟਰ ਵਿੱਚ ਮੋਦੀ ਵੱਲੋਂ ਦੇਸ਼ ਦਾ ਸਭ ਕੁੱਝ ਪੂੰਜੀਪਤੀਆਂ ਨੂੰ ਵੇਚਣ ਬਾਰੇ ਦੱਸਿਆ ਗਿਆ ਹੈ।
ਅਕਾਲੀ ਦਲ ਨੇ ਲਿਖਿਆ ਕਿ
“ਸੌਗੰਧ ਮੁਝੇ ਇਸ ਦੇਸ਼ ਦੀ ਮਿੱਟੀ ਕੀ
ਮੈਂ ਦੇਸ਼ ਨਹੀਂ ਬਿਕਨੇ ਦੂੰਗਾ
ਜਿਹੜੇ ਦੇਸ਼ ਨਾ ਵਿਕਣ ਦੀਆਂ ਦਲੀਲਾਂ ਦਿੰਦੇ ਹੋਏ ਇਸਦੀ ਹਿਫ਼ਾਜ਼ਤ ਦੀਆਂ ਸਹੁੰਆਂ ਖਾਂਦੇ ਸੀ, ਉਨ੍ਹਾਂ ਇੱਕ-ਇੱਕ ਕਰਕੇ ਦੇਸ਼ ਦਾ ਕੋਨਾ-ਕੋਨਾ ਵੇਚ ਦਿੱਤਾ”।