‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਦੇ ਖਿਲਾਫ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬ ਵਿੱਚ ਆਟਾ ਦਾਲ ਦੇ ਕਾਰਡ ਬਣਾਉਣ ਵਿੱਚ ਬਹੁਤ ਵੱਡਾ ਘੁਟਾਲਾ ਅਤੇ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਹੋਇਆ ਹੈ। ਸੂਬੇ ਵਿੱਚ ਸਰਕਾਰ ਵੱਲੋਂ ਵਿਧਾਇਕਾਂ ਨੂੰ ਸਟਿੱਕਰ ਦਿੱਤੇ ਗਏ ਹਨ। ਜਦੋਂ ਵੀ ਕੋਈ ਗਰੀਬ ਬੰਦਾ ਆਟਾ ਦਾਲ ਦਾ ਕਾਰਡ ਬਣਾਉਣ ਲਈ ਜਾਂਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਕਾਂਗਰਸ ਦੇ ਵਿਧਾਇਕ ਜਾਂ ਹਲਕਾ ਇੰਚਾਰਜ ਕੋਲ ਜਾ ਅਤੇ ਉਸ ਕੋਲੋਂ ਸਟਿੱਕਰ ਲੈ ਕੇ ਆ, ਫਿਰ ਹੀ ਤੇਰਾ ਕਾਰਡ ਬਣੇਗਾ। ਡਾ. ਦਲਜੀਤ ਸਿੰਘ ਚੀਮਾ ਨੇ ਇਸਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਕਮਿਸ਼ਨ ਨੂੰ ਇਸ ‘ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।