‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੋੜ ਕੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਤੋਂ ਸ਼ੁਰੂ ਹੋ ਕੇ ਦਿੱਲੀ ‘ਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਜਥਾ ਪਹੁੰਚੇਗਾ। ਦਿੱਲੀ ਵਿੱਚ 5-6 ਦਿਨ ਸਾਰੇ ਸਮਾਗਮ ਕਵਰ ਕਰਾਂਗੇ। ਹਾਲੇ ਸਾਨੂੰ ਇਹ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਸਾਨੂੰ ਕੋਵਿਡ-19 ਨੂੰ ਲੈ ਕੇ ਹਦਾਇਤਾਂ ਆ ਜਾਣੀਆਂ ਹਨ।
16,17 ਅਤੇ 18 ਮਾਰਚ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸਭ ਤੋਂ ਪਹਿਲਾਂ ਸਮਾਗਮ ਕਰਵਾਏ ਜਾਣਗੇ। ਉੱਥੇ ਵੱਡੇ ਪੰਡਾਲ ਲਾਏ ਜਾਣਗੇ। ਉੱਥੇ ਸਾਡੇ ਪਾਠ ਬੋਧ ਸਮਾਗਮ ਚੱਲ ਰਹੇ ਹਨ। 16 ਮਾਰਚ ਨੂੰ ਘੱਟੋਂ-ਘੱਟ 5 ਹਜ਼ਾਰ ਪਾਠ ਸੰਗਤਾਂ ਕਰ ਰਹੀਆਂ ਹਨ, ਜਿਨ੍ਹਾਂ ਦੇ ਉਸ ਦਿਨ ਭੋਗ ਪਾਏ ਜਾਣਗੇ। ਅਸੀਂ ਸਾਰਿਆਂ ਨੂੰ ਸੈਂਚੀਆਂ, ਪੋਥੀਆਂ ਵੰਡੀਆਂ ਹੋਈਆਂ ਹਨ। 1 ਮਈ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਵੱਡੇ ਸਮਾਗਮ ਕੀਤੇ ਜਾਣਗੇ। 17 ਮਾਰਚ ਨੂੰ ਮਾਤਾ ਨਾਨਕੀ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇਗਾ।
ਕੇਸਗੜ੍ਹ ਸਾਹਿਬ ਵਿਖੇ 24, 25, 26, 27 ਅਤੇ 28 ਮਾਰਚ ਨੂੰ ਸਮਾਗਮ ਕਰਵਾਏ ਜਾਣਗੇ। 24 ਮਾਰਚ ਨੂੰ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ, 25 ਮਾਰਚ ਨੂੰ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ, ਉਸੇ ਦਿਨ ਸ਼ਾਮ ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਯਾਦ ਵਿੱਚ ਸਮਾਗਮ ਕੀਤੇ ਜਾਣਗੇ।
26 ਮਾਰਚ ਨੂੰ ਉੱਥੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ‘ਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ। 27 ਮਾਰਚ ਨੂੰ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ। 28 ਮਾਰਚ ਨੂੰ ਵੀ ਵੱਡੇ ਸਮਾਗਮ ਕਰਵਾਏ ਜਾਣਗੇ। 29 ਮਾਰਚ ਨੂੰ ਹੋਲਾ-ਮਹੱਲਾ ਮਨਾਇਆ ਜਾਵੇਗਾ।
ਇਸ ਤੋਂ ਬਾਅਦ ਤਲਵੰਡੀ ਸਾਬ੍ਹੋ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ। ਪਟਨਾ ਸਾਹਿਬ ਵਿਖੇ ਵੀ 23, 24 ਅਤੇ 25 ਅਪ੍ਰੈਲ ਨੂੰ ਸਮਾਗਮ ਕਰਵਾਏ ਜਾਣਗੇ। ਕਾਨਪੁਰ ਵਿੱਚ ਵੀ 10 ਅਪ੍ਰੈਲ ਨੂੰ ਸਮਾਗਮ ਹੋਣਗੇ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਸਮਰਪਿਤ ਪੈਂਫਲਿਟ ਵੀ ਬਣਾਏ ਜਾਣਗੇ।