The Khalas Tv Blog India ਲਿਵਇਨ ਪਾਰਟਨਰ ਨੇ ਪ੍ਰੇਮਿਕਾ ਦੇ 35 ਹਿੱਸੇ ਕੀਤੇ,ਫਿਰ ਫ੍ਰਿਜ ‘ਚ ਰੱਖਿਆ,18 ਦਿਨਾਂ ਤੱਕ ਜੰਗਲ ‘ਚ ਸੁੱਟਿਆ
India

ਲਿਵਇਨ ਪਾਰਟਨਰ ਨੇ ਪ੍ਰੇਮਿਕਾ ਦੇ 35 ਹਿੱਸੇ ਕੀਤੇ,ਫਿਰ ਫ੍ਰਿਜ ‘ਚ ਰੱਖਿਆ,18 ਦਿਨਾਂ ਤੱਕ ਜੰਗਲ ‘ਚ ਸੁੱਟਿਆ

Living parter brutally murder gir

ਪਰਿਵਾਰ ਨੂੰ ਸ਼ਰਦਾ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਚੱਲਿਆ ਹੈ

ਬਿਊਰੋ ਰਿਪੋਰਟ : ਦਿੱਲੀ ਤੋਂ ਕਤਲ ਦੀ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਵੀ ਉਸ ਨੂੰ ਸੁਣਿਆ ਉਹ ਹੈਰਾਨ ਰਹਿ ਗਿਆ । ਆਫਤਾਬ (Aftab) ਅਤੇ ਉਸ ਦੀ ਪ੍ਰੇਮਿਕਾ ਸ਼ਰਦਾ(Shraddha) ਲਿਵਇਨ ਰਿਲੇਸ਼ਨਸ਼ਿੱਪ ਵਿੱਚ ਦਿੱਲੀ ਦੇ ਇਕ ਫਲੈਟ ਵਿੱਚ ਰਹਿੰਦੇ ਸਨ । ਪਰ 18 ਮਈ ਨੂੰ ਯਾਨੀ ਤਕਰੀਬਨ 6 ਮਹੀਨੇ ਪਹਿਲਾਂ 26 ਸਾਲ ਦੀ ਸ਼ਰਦਾ ਦਾ ਅਫਤਾਬ ਨੇ ਕਤਲ ਕਰ ਦਿੱਤਾ ਸੀ। ਉਹ ਵੀ ਬੜੀ ਹੀ ਬੇਰਹਮੀ ਨਾਲ ਫਿਰ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਉਸ ਨੇ ਆਰੀ ਨਾਲ ਸ਼ਰੀਰ ਦੇ 35 ਟੁੱਕੜੇ ਕੀਤੇ । ਫਿਰ 300 ਲੀਟਰ ਦਾ ਫ੍ਰਿਜ ਖਰੀਦਿਆ ਅਤੇ ਉਸ ਵਿੱਚ ਲਾਸ਼ ਦੇ ਟੁੱਕੜੇ ਰੱਖੇ। ਆਫਤਾਬ ਨੇ ਸ਼ਰਦਾ ਦੇ ਹੱਥਾਂ ਅਤੇ ਪੈਰਾਂ ਦੇ ਤਿੰਨ-ਤਿੰਨ ਟੁੱਕੜੇ ਕੀਤੇ ਸਨ। ਘਰ ਵਿੱਚ ਹਮੇਸ਼ਾ ਅਗਰਬਤੀ ਜਲਦੀ ਰਹਿੰਦੀ ਸੀ ਤਾਂਕਿ ਬਦਬੂ ਨਾ ਆਵੇ। ਫਿਰ 18 ਦਿਨ ਤੱਕ ਆਫਤਾਬ ਲਾਸ਼ ਰਾਤ 2 ਵਜੇ ਇਕ-ਇਕ ਟੁੱਕੜੇ ਨੂੰ ਬੈਗ ਵਿੱਚ ਪਾਕੇ ਲੈਕੇ ਜਾਂਦਾ ਸੀ ਅਤੇ ਉਸ ਨੂੰ ਜੰਗਰ ਵਿੱਚ ਸੁੱਟ ਦਿੰਦਾ ਸੀ । 6 ਮਹੀਨੇ ਬਾਅਦ ਪੁਲਿਸ ਨੂੰ ਇਸ ਕਤਲਕਾਂਡ ਬਾਰੇ ਪਤਾ ਚਲਿਆ ਅਤੇ ਆਫਤਾਬ ਹੁਣ ਪੁਲਿਸ ਦੀ ਗਿਰਫਤ ਵਿੱਚ ਹੈ ਅਤੇ ਉਸ ਨੇ ਹੀ ਇਸ ਕਤਲਕਾਂਡ ਦਾ ਪੂਰਾ ਰਾਜ਼ ਖੋਲਿਆ ਹੈ। ਤੁਹਾਡੇ ਮਨ ਵਿੱਚ ਸਵਾਲ ਉਠ ਰਹੇ ਹੋਣਗੇ ਕਿ ਆਖਿਰ 6 ਮਹੀਨੇ ਕਿਵੇਂ ਆਫਤਾਬ ਨੇ ਇਸ ਨੂੰ ਰਾਜ਼ ਰੱਖਿਆ ਅਤੇ ਹੁਣ ਕਿਵੇਂ ਇਸ ਤੋਂ ਪਰਦਾ ਉਠਿਆ ਉਸ ਦਾ ਜਵਾਬ ਵੀ ਅਸੀਂ ਤੁਹਾਨੂੰ ਸਿਲਸਿਲੇਵਾਰ ਦਿੰਦੇ ਹਾਂ

ਦਰਾਸਲ ਸ਼ਰਦਾ ਅਤੇ ਆਫਤਾਬ ਦੋਵੇ ਮੁੰਬਈ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਸਨ ਦੋਵਾਂ ਦੇ ਵਿੱਚ ਪਿਆਰ ਹੋ ਗਿਆ ਪਰ ਸ਼ਰਦਾ ਦੇ ਘਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਤਾਂ ਦੋਵੇ ਦਿੱਲੀ ਸ਼ਿਫਟ ਹੋ ਗਏ ਅਤੇ ਮਹਰੌਲੀ ਦੇ ਇੱਕ ਫਲੈਟ ਵਿੱਚ ਰਹਿਣ ਲੱਗੇ । ਸ਼ਰਦਾ ਦਾ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਸੀ ਸਿਰਫ਼ ਸਕੂਲ ਦੇ ਇਕ ਸਾਥੀ ਲਕਸ਼ਮਣ ਨਾਲ ਹੀ ਗੱਲਬਾਤ ਹੁੰਦੀ ਸੀ। ਲਕਸ਼ਮਣ ਹੀ ਪਰਿਵਾਰ ਨੂੰ ਸ਼ਰਦਾ ਦੇ ਬਾਰੇ ਜਾਣਕਾਰੀ ਦਿੰਦਾ ਸੀ । ਕਾਫੀ ਦਿਨਾਂ ਤੱਕ ਲਕਸ਼ਮਣ ਅਤੇ ਸ਼ਰਦਾ ਨੇ ਇੱਕ ਦੂਜੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਲਕਸ਼ਮਣ ਨੇ ਸ਼ਰਦਾ ਦੇ ਪਿਤਾ ਵਿਕਾਸ ਮਦਾਨ ਨੂੰ ਜਾਣਕਾਰੀ ਦਿੱਤੀ । ਸ਼ਰਦਾ ਸੋਸ਼ਲ ਮੀਡੀਆ ਐਕਾਉਂਟ ‘ਤੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਸੀ ਤਾਂ ਪਰਿਵਾਰ ਨੂੰ ਸ਼ੱਕ ਹੋਇਆ ਕਿ ਕੁਝ ਗੜਬੜ ਹੈ ਤਾਂ ਉਹ ਦਿੱਲੀ ਪਹੁੰਚੇ ਤਾਂ ਸ਼ਰਦਾ ਦੇ ਘਰ ਗਏ ਤਾਂ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਮਹਰੌਲੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ ਅਤੇ ਧੀ ਦੇ ਅਗਵਾ ਹੋਣ ਦਾ ਇਲਜ਼ਾਮ ਲਗਾਇਆ।

ਪੁਲਿਸ ਨੇ ਜਦੋਂ ਸ਼ਰਦਾ ਦੀ ਜਾਂਚ ਸ਼ੁਰੂ ਕੀਤੀ ਤਾਂ ਆਫਤਾਬ ਤੱਕ ਪੁਲਿਸ ਪਹੁੰਚੀ ਜਦੋਂ ਪੁੱਛ-ਗਿੱਛ ਹੋਈ ਤਾਂ ਆਫਤਾਬ ਨੇ ਜਿਹੜੀ ਗੱਲ ਦੱਸੀ ਉਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ । ਆਫਤਾਬ ਨੇ ਦੱਸਿਆ ਕਿ ਸ਼ਰਦਾ ਉਸ ‘ਤੇ ਵਿਆਹ ਦਾ ਦਬਾਅ ਪਾ ਰਹੀ ਸੀ । ਪਰ ਉਸ ਦੇ ਹੋਰ ਕੁੜੀਆਂ ਨਾਲ ਵੀ ਰਿਸ਼ਤੇ ਸਨ। ਸ਼ਰਦਾ ਨੂੰ ਇਸ ਦਾ ਸ਼ੱਕ ਹੋ ਗਿਆ ਸੀ। ਰੋਜ਼ਾਨਾ ਦੋਵਾਂ ਦੇ ਵਿੱਚ ਝਗੜੇ ਹੁੰਦੇ ਸਨ। 18 ਮਈ ਉਸ ਨੇ ਸ਼ਰਦਾ ਦਾ ਗਲਾ ਦਬਾ ਦਿੱਤਾ ਅਤੇ ਫਿਰ ਉਸ ਦੇ 35 ਟੁੱਕੜੇ ਕਰ ਦਿੱਤੇ ਅਤੇ 18 ਦਿਨ ਤੱਕ ਉਸ ਨੂੰ ਫ੍ਰਿਜ ਵਿੱਚ ਰੱਖਿਆ ਅਤੇ ਰੋਜ਼ਾਨਾ ਇਕ-ਇਕ ਟੁੱਕੜੇ ਨੂੰ ਕੱਢ ਦਾ ਅਤੇ ਬੈਗ ਵਿੱਚ ਪਾਕੇ ਲਾਸ਼ ਨੂੰ ਦਿੱਲੀ ਦੇ ਕਿਸੇ ਕੋਨੇ ਵਿੱਚ ਜਾਕੇ ਸੁੱਟ ਆੱਉਂਦਾ ਸੀ । ਸ਼ਰਦਾ ਦੇ ਕਤਲ ਦੀ ਖੌਫਨਾਕ ਵਾਰਦਾਤ ਰੁੱਕ ਸਕਦੀ ਸੀ । ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ਰਦਾ ਆਪਣੀ ਮਾਂ ਦੀ ਮੌਤ ‘ਤੇ ਮੁੰਬਈ ਗਈ ਸੀ ਤਾਂ ਉਸ ਨੇ ਆਪਣੇ ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਆਫਤਾਬ ਉਸ ਨਾਲ ਕੁੱਟਮਾਰ ਕਰਦਾ ਹੈ । ਜੇਕਰ ਉਸ ਵੇਲੇ ਸ਼ਰਦਾ ਅਤੇ ਪਿਤਾ ਨੇ ਕੋਈ ਸਟੈਂਡ ਲਿਆ ਹੁੰਦਾ ਤਾਂ ਸ਼ਾਇਦ ਸ਼ਰਦਾ ਜ਼ਿੰਦਾ ਹੁੰਦੀ । ਪੁਲਿਸ ਮੁਤਾਬਿਕ ਆਫਤਾਬ ਨੇ ਇਸ ਲਈ ਲਾਸ਼ ਦੇ ਟੁੱਕੜੇ ਕੀਤੇ ਤਾਂਕਿ ਉਹ ਬਚ ਸਕੇ ਪਰ ਉਸ ਦੀ ਚਾਲ ਕਾਮਯਾਬ ਨਹੀਂ ਹੋ ਸਕੀ ਅਤੇ 6 ਮਹੀਨੇ ਬਾਅਦ ਉਹ ਪੁਲਿਸ ਦੇ ਹੱਥੀ ਚੜ੍ਹ ਹੀ ਗਿਆ । ਇਸ ਹੈਨਵਾਨੀਅਤ ਵਾਲੇ ਕਾਰੇ ਦੇ ਲਈ ਆਫਤਾਬ ਨੂੰ ਜਿੰਨੀ ਵੀ ਸਜ਼ਾ ਮਿਲੇ ਘੱਟ ਹੈ ।

Exit mobile version