The Khalas Tv Blog Punjab ਸਮਰਾਲਾ ‘ਚ ਅਕਾਲੀ ਵਰਕਰ ਦੇ ਘਰ ਅੱਗੇ ਚੱਲੀਆਂ ਗੋ ਲੀਆਂ
Punjab

ਸਮਰਾਲਾ ‘ਚ ਅਕਾਲੀ ਵਰਕਰ ਦੇ ਘਰ ਅੱਗੇ ਚੱਲੀਆਂ ਗੋ ਲੀਆਂ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਗੋ ਲੀ ਬਾ ਰੀ ਦੀਆਂ ਘਟ ਨਾ ਵਾਂ ਲਗਾਤਾਰ ਵੱਧ  ਰਹੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।ਹੁਣ ਸਮਰਾਲਾ ‘ਚ ਇੱਕ ਵਾਰ ਫਿਰ ਗੋ ਲੀਆਂ ਚੱਲਣ ਦੀ ਖ਼ਬਰ ਸਾਹਮਮੇ ਆਈ ਹੈ। ਜਾਣਕਾਰੀ ਅਨੁਸਾਰ ਸਮਰਾਲਾ ਦੇ ਪਿੰਡ ਦਿਆਲਪੁਰਾ ਦੇ ਅਕਾਲੀ ਵਰਕਰ ਦੇ ਘਰ ਉੱਪਰ ਫਾਇ ਰਿੰਗ ਹੋਈ ਹੈ।

ਬੀਤੀ ਰਾਤ ਕਰੀਬ 2 ਵਜੇ ਅਕਾਲੀ ਵਰਕਰ ਸੰਦੀਪ ਸਿੰਘ ਦੇ ਘਰ ਉੱਪਰ ਕੁੱਝ ਅਣਪਛਾਤਿਆਂ ਵੱਲੋਂ ਗੋ ਲੀਆਂ ਚਲਾਈਆਂ ਗਈਆਂ । ਘਰ ਦੇ ਗੇਟ ਉਪਰ ਗੋ ਲੀਆਂ ਚਲਾਈਆਂ ਗਈਆਂ ਤੇ ਫਿਰ ਕਾਰ ਉਪਰ ਗੋ ਲੀਆਂ ਚਲਾਈਆਂ ਗਈਆਂ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਐਸਐਚਓ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਿਸ ਵੱਲੋਂ ਸੀਸੀਟੀਵੀ ਦੀ ਪੜਤਾਲ ਕੀਤੀ ਜਾ ਰਰੀ ਹੈ। ਪੁਲਿਸ ਵੱਲੋਂ ਮਾ ਮਲੇ ਦੀ ਜਾਂਚ ਸ਼ੂਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਦੀਪ ਸਿੰਘ ਜਿਨ੍ਹਾਂ ਦੇ ਘਰ ਗੋ ਲੀਆਂ ਚੱਲੀਆਂ ਨੇ, ਉਸ ‘ਤੇ ਕਈ ਪਰਚੇ ਦਰਜ ਹਨ।

Exit mobile version