The Khalas Tv Blog Punjab ਅੰਮ੍ਰਿਤਸਰ ‘ਚ ਦੇਰ ਰਾਤ ਪੁਲਿਸ ਤਸਕਰ ਨੂੰ ਕੀਤਾ ਕਾਬੂ , ਪੁਲਿਸ ਨੇ 7 ਕਰੋੜ ਦਾ ਨਜਾਇਜ਼ ਸਮਾਨ ਵੀ ਕੀਤਾ ਬਰਾਮਦ
Punjab

ਅੰਮ੍ਰਿਤਸਰ ‘ਚ ਦੇਰ ਰਾਤ ਪੁਲਿਸ ਤਸਕਰ ਨੂੰ ਕੀਤਾ ਕਾਬੂ , ਪੁਲਿਸ ਨੇ 7 ਕਰੋੜ ਦਾ ਨਜਾਇਜ਼ ਸਮਾਨ ਵੀ ਕੀਤਾ ਬਰਾਮਦ

Shots fired between police and smugglers in Amritsar late at night, police recovered illegal weapons worth 7 crores

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਪੁਲਿਸ ਅਤੇ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ । ਅੰਮ੍ਰਿਤਸਰ ਪੁਲਿਸ ਨੇ ਪਿੱਛਾ ਕਰਦੇ ਹੋਏ ਰੇਡ ਕਰਕੇ ਮੁਲਜ਼ਮ ਦੀ ਗੱਡੀ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਤਸਕਰ ਕੋਲੋਂ ਕਰੀਬ 7 ਕਰੋੜ ਰੁਪਏ ਦੇ ਨਜਾਇਜ਼ ਹਥਿਆਰ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਚਾਟੀਵਿੰਡ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਨੋਏ ਖੁਰਦ ਆਪਣੀ ਨਵੀਂ ਥਾਰ ਕਾਰ (ਨੰਬਰ ਏ/ਐਫ) ਵਿੱਚ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਲੈ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਹੈ। ਸਥਾਨਕ ਪੁਲਿਸ ਦੀ ਤਰਫੋਂ ਟੀ ਪੁਆਇੰਟ ਸੁੱਖੇਵਾਲ ਵਿਖੇ ਨਾਕਾ ਲਗਾਇਆ ਗਿਆ।

ਜਦੋਂ ਮੁਲਜ਼ਮ ਨਾਕੇ ’ਤੇ ਪਹੁੰਚਿਆ ਤਾਂ ਉਸ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਪਰ ਉਸ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਨਾਕਾ ਤੋੜ ਕੇ ਅੰਮ੍ਰਿਤਸਰ ਵੱਲ ਭੱਜ ਗਿਆ। ਪੁਲਿਸ ਅਤੇ ਤਸਕਰਾਂ ਵਿਚਕਾਰ ਕਈ ਗੋਲੀਆਂ ਚੱਲੀਆਂ। ਤਿੰਨ ਗੋਲੀਆਂ ਥਾਰ ਨੂੰ ਲੱਗੀਆਂ। ਮਾਨਾਵਾਲਾ ‘ਚ ਬੈਸਟ ਪ੍ਰਾਈਸ ਨੇੜੇ ਪੁਲਸ ਨੇ ਤਸਕਰ ਦੀ ਥਾਰ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ।

ਪੁਲਿਸ ਨੇ ਤਸਕਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰ ਕੋਲੋਂ ਇੱਕ ਚਾਈਨਾ ਮੇਡ ਪਿਸਤੌਲ .30 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ 7 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।

ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿੱਚ ਧਾਰਾ 307,353,186 ਆਈਪੀਸੀ 25(2), 54, 59, ਅਸਲਾ ਐਕਟ 21, 61, 85 ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

Exit mobile version