The Khalas Tv Blog International ਓਮਾਨ ਦੀ ਮਸਜਿਦ ‘ਚ ਗੋਲੀਬਾਰੀ, 4 ਦੀ ਮੌਤ
International

ਓਮਾਨ ਦੀ ਮਸਜਿਦ ‘ਚ ਗੋਲੀਬਾਰੀ, 4 ਦੀ ਮੌਤ

 ਓਮਾਨ ਵਿੱਚ ਇੱਕ ਮਸਜਿਦ ਨੇੜੇ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਕਈ ਲੋਕ ਜ਼ਖਮੀ ਹੋਏ ਹਨ। ਗੋਲੀਬਾਰੀ ਮੰਗਲਵਾਰ ਸਵੇਰੇ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਵਾਦੀ ਅਲ-ਕਬੀਰ ਮਸਜਿਦ ਦੇ ਨੇੜੇ ਹੋਈ। ਅਲ ਜਜ਼ੀਰਾ ਮੁਤਾਬਕ ਮਸਜਿਦ ‘ਚ ਸ਼ੀਆ ਨਾਲ ਸਬੰਧਤ ਇਕ ਧਾਰਮਿਕ ਪ੍ਰੋਗਰਾਮ ਹੋ ਰਿਹਾ ਸੀ।

ਓਮਾਨ ਦੀ ਪੁਲਿਸ ਨੇ ਕਿਹਾ ਹੈ ਕਿ ਖੇਤਰ ਵਿੱਚ ਸੁਰੱਖਿਆ ਵਧਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਫਿਲਹਾਲ ਹਮਲਾ ਕਿਸ ਨੇ ਕੀਤਾ ਹੈ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਮਲੇ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਵੀਡੀਓ ਮੁਤਾਬਕ ਗੋਲੀਬਾਰੀ ਸ਼ੁਰੂ ਹੁੰਦੇ ਹੀ ਮਸਜਿਦ ‘ਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਨੇੜਲੇ ਇਮਾਮ ਅਲੀ ਮਸਜਿਦ ਵਿੱਚ ਸ਼ਰਨ ਲਈ।

Exit mobile version