The Khalas Tv Blog International ਪੰਜਾਬ ਦੀ ਧੀ ਨੇ ਓਲੰਪਿਕ ‘ਚ ਕੁਆਲੀਫਾਈ ਕੀਤਾ ! ਸੂਬੇ ਦੀ ਪਹਿਲੀ ਖਿਡਾਰਣ ਬਣੀ
International Punjab Sports

ਪੰਜਾਬ ਦੀ ਧੀ ਨੇ ਓਲੰਪਿਕ ‘ਚ ਕੁਆਲੀਫਾਈ ਕੀਤਾ ! ਸੂਬੇ ਦੀ ਪਹਿਲੀ ਖਿਡਾਰਣ ਬਣੀ

ਬਿਉਰੋ ਰਿਪੋਰਟ – ਪੰਜਾਬ ਦੀ ਧੀ ਨੇ ਪੈਰਿਸ ਓਲੰਪਿਕ (Paris olympic ) ਦਾ ਟਿਕਟ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ ਹੈ । ਜੁਲਾਈ ਵਿੱਚ ਹੋਣ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੇਲੇ ਵਿੱਚ ਫਰੀਦਕੋਟ ਦੀ ਸ਼ੂਟਰ ਧੀ ਸਿਫ਼ਤ ਕੌਰ (Sifat kaur)  ਨੇ ਕੁਆਲੀਫ਼ਾਈ ਕਰ ਲਿਆ ਹੈ । ਇਸ ਤੋਂ ਪਹਿਲਾਂ ਸਿਫ਼ਤ ਨੇ ਏਸ਼ੀਅਨ ਖੇਡਾਂ 2023 ਵਿੱਚ ਨਿੱਜੀ ਤੌਰ ‘ਤੇ ਸੋਨ ਜਦਕਿ ਟੀਮ ਦੇ ਨਾਲ ਖੇਡ ਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ ਸੀ ।

ਸਿਫਤ ਕੌਰ ਸਮਰਾ ਨੇ ਚੀਨ ਵਿੱਚ ਨਾ ਸਿਰਫ ਤਮਗਾ ਜਿੱਤਿਆ ਸੀ ਬਲਕਿ ਉਹ ਦੁਨੀਆ ਦੀ ਸਭ ਤੋਂ ਵੱਧ ਅੰਕ ਹਾਸਲ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ । ਸਿਫਤ ਪੰਜਾਬ ਦੀ ਪਹਿਲੀ 50 ਮੀਟਰ ਰਾਈਫਲ ਖਿਡਾਰਣ ਹੈ ਜਿਸ ਨੇ ਓਲੰਪਿਕ ਵਿੱਚ ਕੁਆਲੀਫਾਈ ਕੀਤਾ ਹੈ । ਪਰਿਵਾਰ ਆਪਣੀ ਧੀ ਦੇ ਓਲੰਪਿਕ ਵਿੱਚ ਜਾਣ ‘ਤੇ ਖੁਸ਼ ਹੈ,ਪੂਰੇ ਇਲਾਕੇ ਵਿੱਚ ਲੋਕ ਮਾਣ ਮਹਿਸੂਸ ਕਰ ਰਹੇ ਹਨ ।

 

Exit mobile version