The Khalas Tv Blog India ਅਰਜੁਨ ਬਬੂਟਾ ਨੇ ਪੰਜਾਬ ਦਾ ਵਧਾਇਆ ਮਾਣ, ਫਾਈਨਲ ਲਈ ਕੀਤਾ ਕੁਆਲੀਫਾਈ
India Punjab

ਅਰਜੁਨ ਬਬੂਟਾ ਨੇ ਪੰਜਾਬ ਦਾ ਵਧਾਇਆ ਮਾਣ, ਫਾਈਨਲ ਲਈ ਕੀਤਾ ਕੁਆਲੀਫਾਈ

ਪੈਰਿਸ ਓਲਿੰਪਕ (Paris Olympic) ਖੇਡਾਂ ਭਾਰਤ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਲਈ ਕੁਆਲੀਫਾਈ ਕੀਤਾ ਹੈ।  ਅਰਜੁਨ ਬਬੂਟਾ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਸਤਵਾਂ ਸਥਾਨ ਹਾਸਲ ਕਰਕੇ ਫਾਈਨਲ ਵਿੱਚ ਪਰਵੇਸ਼ ਕੀਤਾ ਹੈ। ਦੱਸ ਦੇਈਏ ਕਿ ਅਰਜੁਨ ਬਬੂਟਾ ਪੰਜਾਬ ਨਾਲ ਸਬੰਧਿਤ ਹੈ। ਉਹ ਕੱਲ 29 ਜੁਲਾਈ ਨੂੰ ਫਾਈਨਲ ਖੇਡੇੇਗਾ। ਇੱਥੇ ਦੱਸਣਾ ਜ਼ਰੂਰੀ ਹੈ ਕਿ ਅਰਜੁਨ ਵੱਡੀ ਪੰਜਾਬੀ ਲੇਖਿਕਾ ਦੀਪਤੀ ਬਬੂਟਾ ਦਾ ਲੜਕਾ ਹੈ।

ਉਸ ਦਾ ਜਨਮ ਜਲਾਲਾਬਾਦ ਵਿੱਚ ਹੋਇਆ ਹੈ ਅਤੇ ਉਹ ਹੁਣ ਮੁਹਾਲੀ ਵਿੱਚ ਰਹਿ ਰਿਹਾ ਹੈ। ਉਸ ਵੱਲੋਂ ਫਾਈਨਲ ਵਿੱਚ ਪ੍ਰਵੇਸ਼ ਕਰਕੇ ਸਮੁੱਚੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

ਇਹ ਵੀ ਪੜ੍ਹੋ –   ਨਵੇਂ ਰਾਜਪਾਲ ਇਸ ਦਿਨ ਚੁਕਣਗੇ ਸਹੁੰ, ਗੁਲਾਬ ਚੰਦ ਕਟਾਰੀਆ ਹੋਣਗੇ ਪੰਜਾਬ ਦੇ ਰਾਜਪਾਲ

 

Exit mobile version