The Khalas Tv Blog India ਚੱਲਦੇ ਸ਼ੋਅ ‘ਚ ਕਰਨ ਔਜਲਾ ‘ਤੇ ਹਮਲਾ ! ਗਾਇਕ ਨੇ ਦਿੱਤੀ ਚੁਣੌਤੀ ‘ਮੰਚ ‘ਤੇ ਆਉ,ਹੁਣੇ ਇੱਕ-ਇੱਕ ਕਰ ਸਕਦੇ ਹਾਂ’
India International Manoranjan Punjab

ਚੱਲਦੇ ਸ਼ੋਅ ‘ਚ ਕਰਨ ਔਜਲਾ ‘ਤੇ ਹਮਲਾ ! ਗਾਇਕ ਨੇ ਦਿੱਤੀ ਚੁਣੌਤੀ ‘ਮੰਚ ‘ਤੇ ਆਉ,ਹੁਣੇ ਇੱਕ-ਇੱਕ ਕਰ ਸਕਦੇ ਹਾਂ’

ਬਿਉਰੋ ਰਿਪੋਰਟ – ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (KARAN AUJLA) ਦੇ UK ਟੂਰ ਦੌਰਾਨ ਹੋਏ ਪ੍ਰੋਗਰਾਮ ਵਿੱਚ ਵੱਡਾ ਹੰਗਾਮਾ ਹੋ ਗਿਆ ਹੈ । ਕਿਸੇ ਨੇ ਚਲਦੇ ਸ਼ੋਅ ਵਿੱਚ ਉਨ੍ਹਾਂ ‘ਤੇ ਬੂਟ ਸੁੱਟ ਦਿੱਤਾ,ਗੁੱਸੇ ਵਿੱਚ ਕਰਨ ਔਜਲਾ ਨੇ ਮੰਚ ਤੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਸਿਰਫ ਇੰਨਾਂ ਹੀ ਨਹੀਂ ਬੂਟ ਸੁੱਟਣ ਵਾਲੇ ਨੂੰ ਔਜਲਾ ਨੇ ਸਟੇਜ ਦੇ ਆਉਣ ਦੀ ਚੁਣੌਤੀ ਵੀ ਦੇ ਦਿੱਤੀ ।

ਲੰਡਨ (LONDON) ਵਿੱਚ ਸ਼ੋਅ ਦੇ ਦੌਰਾਨ ਇੱਕ ਸਫੇਦ ਰੰਗ ਦਾ ਬੂਟ ਸਟੇਜ ਦੇ ਖੱਬੇ ਪਾਸੇ ਤੋਂ ਸੁੱਟਿਆ ਗਿਆ ਅਤੇ ਉਹ ਸਿੱਧਾ ਕਰਨ ਔਜਲਾ ਦੇ ਮੂੰਹ ‘ਤੇ ਲੱਗਿਆ ਜਿਸ ਦੇ ਬਾਅਦ ਉਹ ਭੜਕ ਗਏ । ਕਰਨ ਔਜਲਾ ਨੇ ਮੰਚ ਤੋਂ ਕਿਹਾ ‘ਹੋਲਡ ਆਨ’ … ਇਹ ਕੌਣ ਸੀ,ਮੈਂ ਤੁਹਾਨੂੰ ਕਹਿ ਰਿਹਾ ਹਾਂ ਮੰਚ ‘ਤੇ ਆਉ,ਹੁਣੇ ਇੱਕ-ਇੱਕ ਕਰ ਸਕਦੇ ਹਾਂ,ਅਜਿਹਾ ਕਿਉਂ ਕੀਤਾ,ਅਜਿਹਾ ਨਾ ਕਰੋ,ਰਿਸਪੈਕਟ ਦਿਓ’

ਕਰਨ ਔਜਲਾ ਯੂਕੇ ਦੇ ਟੂਰ ‘ਤੇ ਹਨ ਅਤੇ ਉਨ੍ਹਾਂ ਦਾ ਇੱਕ ਸ਼ੋਅ ਬਰਮਿੰਘਮ (Birmingham)ਵਿੱਚ ਵੀ ਹੈ ਇਸ ਤੋਂ ਬਾਅਦ ਬ੍ਰਾਜ਼ੀਲ (BRAZIL),ਆਸਟ੍ਰੇਲੀਆ (AUSTRALIA) ਅਤੇ ਨਿਊਜ਼ੀਲੈਂਡ (NEWZEALAND) ਵਿੱਚ ਵੀ ਉਨ੍ਹਾਂ ਦੇ ਸ਼ੋਅ ਹਨ । ਇਸ ਸਾਲ ਦੇ ਅਖੀਰ ਵਿੱਚ ਉਹ ਦਿੱਲੀ ਵਿੱਚ 2 ਸ਼ੋਅ ਕਰਨਗੇ ।

ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ । ਛੋਟੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਗਵਾ ਦਿੱਤਾ ਸੀ । ਔਜਲਾ ਦੀ ਮਿਊਜ਼ਿਕ ਸਨਅਤ ਵਿੱਚ ਐਂਟਰੀ ਜਸੀ ਗਿੱਲ ਨੇ ਕਾਰਨ ਹੋਈ ਸੀ । ਜਸੀ ਗਿੱਲ (JASSIE GILL) ਦੇ ਲਈ ਉਨ੍ਹਾਂ ਨੇ ਇੱਕ ਗਾਣਾ ਲਿਖਿਆ ਸੀ ਅਤੇ ਉਹ ਕਾਫੀ ਹਿੱਟ ਹੋਇਆ ਸੀ ।

ਦੱਸਿਆ ਜਾਂਦਾ ਹੈ ਕਿ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ (SIDHU MOOSAWALA) ਵਿੱਚ ਕਾਫੀ ਵਿਵਾਦ ਰਿਹਾ ਸੀ । ਦੋਵੇ ਗਾਣਿਆਂ ਵਿੱਚ ਇੱਕ ਦੂਜੇ ਨੂੰ ਜਵਾਬ ਦਿੰਦੇ ਸੀ । ਮੂਸੇਵਾਲਾ ਦੀ ਮੌਤ ਤੋਂ ਬਾਅਦ ਕਰਣ ਔਜਲਾ ‘ਤੇ ਵੀ ਸਵਾਲ ਉੱਠੇ ਸਨ । ਪਰ ਕਰਨ ਨੇ ਕਿਹਾ ਸੀ ਕਿ ਉਸ ਦੀ ਸਿੱਧੂ ਦੇ ਨਾਲ ਕੋਈ ਮਤਭੇਦ ਨਹੀਂ ਸੀ । ਦੋਵੇ ਫੋਨ ‘ਤੇ ਗੱਲ ਕਰਕੇ ਮਸਲੇ ਨੂੰ ਸੁਲਝਾ ਚੁੱਕੇ ਸੀ ।

Exit mobile version