The Khalas Tv Blog International ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਾ ਸਾਹਿਬ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ
International Religion

ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਾ ਸਾਹਿਬ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ

ਬਿਊਰੋ ਰਿਪੋਰਟ (2 ਮਾਰਚ, 2026): ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਸ਼ਹਿਰ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਲੂੰਧਰਨ ਵਾਲੀ ਖ਼ਬਰ ਹੈ। ਉੱਥੇ ਸਥਿਤ ਇਤਿਹਾਸਕ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਦੀ ਇਮਾਰਤ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਇੱਕ ਭ੍ਰਿਸ਼ਟ ਅਧਿਕਾਰੀ ਨੇ ਕਥਿਤ ਤੌਰ ’ਤੇ ਇੱਕ ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਇੱਕ ਸਥਾਨਕ ਨਿਵਾਸੀ ਨੂੰ ਵੇਚ ਦਿੱਤਾ ਹੈ।

ਧਾਰਮਿਕ ਅਸਥਾਨ ਦੀ ਥਾਂ ਬਣੇਗਾ ਬੁਟੀਕ

ਰਿਪੋਰਟਾਂ ਅਨੁਸਾਰ, ਇਸ ਜ਼ਮੀਨ ਨੂੰ ਖ਼ਰੀਦਣ ਵਾਲੇ ਵਾਹਿਦ ਬਾਲਾ ਨਾਮਕ ਵਿਅਕਤੀ ਨੇ ਇਹ ਜਾਇਦਾਦ ਆਪਣੀਆਂ ਦੋ ਪਤਨੀਆਂ ਰਿਦਾ ਜਾਦੂਨ ਅਤੇ ਆਇਸ਼ਾ ਵਾਹਿਦ ਦੇ ਨਾਮ ਕਰਵਾ ਦਿੱਤੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਜਿਸ ਪਵਿੱਤਰ ਅਸਥਾਨ ’ਤੇ ਕਦੇ ਗੁਰਬਾਣੀ ਦਾ ਪ੍ਰਕਾਸ਼ ਹੁੰਦਾ ਸੀ, ਹੁਣ ਉੱਥੇ ਕੱਪੜਿਆਂ ਦਾ ਬੁਟੀਕ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਪਾਕਿਸਤਾਨੀ ਸਿੱਖਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀ ਅਧਿਕਾਰੀ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਚਾਉਣ ਦੀ ਮੰਗ ਕੀਤੀ ਹੈ। ਸੰਗਤ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ’ਤੇ ਅੱਜ ਵੀ ਗੁਰਮੁਖੀ ਵਿੱਚ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਅਤੇ ਦੀਵਾਨ ਹਾਲ ਦੇ ਬਾਹਰ ‘ਸਚਖੰਡਿ ਵਸੈ ਨਿਰੰਕਾਰੁ’ ਦੇ ਸ਼ਬਦ ਸਾਫ਼ ਲਿਖੇ ਹੋਏ ਹਨ। ਇਸ ਦੇ ਬਾਵਜੂਦ ਬੋਰਡ ਨੇ ਮੁਰੰਮਤ ਕਰਨ ਦੀ ਬਜਾਏ ਇਸ ਨੂੰ ਵੇਚਣ ਦਾ ਗੁਨਾਹ ਕੀਤਾ ਹੈ।

 

Exit mobile version