The Khalas Tv Blog India ਕ੍ਰਿਕਟ ਸ਼ੋਏਬ ਮਲਿਕ ਨੇ ਹੁਣ ਅਦਾਕਾਰ ਨਾਲ ਕਰਵਾਇਆ ਤੀਜਾ ਵਿਆਹ ! ਸਾਨੀਆ ਮਿਰਜ਼ਾ ਨੇ ਦਰਦ ਭਰੇ ਅੰਦਾਜ਼ ‘ਚ ਦਿੱਤੀ ਨਸੀਹਤ
India International Sports

ਕ੍ਰਿਕਟ ਸ਼ੋਏਬ ਮਲਿਕ ਨੇ ਹੁਣ ਅਦਾਕਾਰ ਨਾਲ ਕਰਵਾਇਆ ਤੀਜਾ ਵਿਆਹ ! ਸਾਨੀਆ ਮਿਰਜ਼ਾ ਨੇ ਦਰਦ ਭਰੇ ਅੰਦਾਜ਼ ‘ਚ ਦਿੱਤੀ ਨਸੀਹਤ

 

ਬਿਉਰੋ ਰਿਪੋਰਟ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ (CRICKET PLAYER) ਸ਼ੋਏਬ ਮਲਿਕ (SHOAIB MALIK) ਨੇ ਤੀਜਾ ਵਿਆਹ (Marriage) ਕਰ ਲਿਆ ਹੈ । 41 ਸਾਲ ਦੇ ਸ਼ੋਏਬ ਮਲਿਕ ਨੇ 30 ਸਾਲ ਦੀ ਪਾਕਿਸਤਾਨੀ ਅਦਾਕਾਰਾ (Pakistani actor) ਸਨਾ ਜਾਵੇਦ (Sana Javed) ਦੇ ਨਾਲ ਤੀਜਾ ਵਿਆਹ ਕੀਤਾ ਹੈ। ਸੋਏਬ ਨੇ ਸ਼ਨਿੱਚਰਵਾਰ ਨੂੰ ਸਨਾ ਦੀ ਫੋਟੋ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ।ਸ਼ੋਏਬ ਮਲਿਕ ਦਾ ਪਹਿਲਾਂ ਵਿਆਹ ਆਸ਼ਾ ਸਿਦਕੀ ਨਾਲ ਹੋਇਆ ਸੀ । ਫਿਰ ਦੂਜਾ ਵਿਆਹ ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ (sania Mirza) ਦੇ ਨਾਲ 2010 ਵਿੱਚ ਹੋਇਆ ਸੀ । ਸੋਏਬ ਨੇ ਹੁਣ ਤੱਕ ਸਾਨੀਆ ਮਿਰਜ਼ਾ ਦੇ ਨਾਲ ਆਪਣੇ ਤਲਾਕ ਬਾਰੇ ਕੁਝ ਵੀ ਨਹੀਂ ਕਿਹਾ ਹੈ । ਪਰ ਸਾਨੀਆ ਮਿਰਜ਼ਾ ਦਾ ਦਰਦ ਜ਼ਰੂਰ ਸਾਹਮਣੇ ਆਇਆ ਹੈ । ਇਸ ਤੋਂ ਪਹਿਲਾਂ ਪਿਛਲੇ ਸਾਲ ਤੋਂ ਸਾਨੀਆ ਅਤੇ ਸ਼ੋਏਬ ਦੇ ਤਲਾਕ ਬਾਰੇ ਕਾਫੀਆਂ ਖਬਰਾਂ ਆ ਰਹੀਆਂ ਸਨ । ਸ਼ੋਏਬ ਮਲਿਕ ਅਤੇ ਸਾਨੀਆ ਨੇ ਸੋਸ਼ਲ ਮੀਡੀਆ ਐਕਾਊਂਟ ਤੋਂ ਕਾਫੀ ਵਾਰ ਹਿੰਟ ਦਿੱਤਾ ਸੀ ਪਰ ਖੁੱਲ੍ਹ ਕੇ ਕੁਝ ਨਹੀਂ ਬੋਲਿਆ ਸੀ । ਤਲਾਕ ਦੀਆਂ ਖਬਰਾਂ ਦੇ ਵਿਚਾਲੇ ਸ਼ੋਏਬ ਮਲਿਕ ਅਤੇ ਸਾਨੀਆ ਨੇ ਇੱਕ ਪਾਕਿਸਤਾਨ ਪ੍ਰੋਗਰਾਮ ਹੋਸਟ ਕੀਤਾ ਸੀ। ਫਿਰ ਕਿਹਾ ਜਾ ਰਿਹਾ ਸੀ ਕਿ ਪਬਲਿਸਿਟੀ ਦੇ ਲਈ ਤਲਾਕ ਦੀਆਂ ਖਬਰਾਂ ਸਨ । ਪਰ ਹੁਣ ਸ਼ੋਏਬ ਮਲਿਕ ਵੱਲੋਂ ਆਪਣੇ ਤੀਜੇ ਵਿਆਹ ਦੀ ਫੋਟੋਆਂ ਸ਼ੇਅਰ ਕਰਨ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਸਾਨੀਆ ਅਤੇ ਸ਼ੋਏਬ ਦਾ ਰਿਸ਼ਤਾ ਹੁਣ ਟੁੱਟ ਗਿਆ ਹੈ ।

Image

ਸਨਾ ਜਾਵੇਦ ਨੇ ਮਲਿਕ ਦੇ ਨਾਲ ਆਪਣਾ ਨਾਂ ਜੋੜਿਆ

ਸ਼ੋਏਬ ਮਲਿਕ ਦੀ ਤੀਜੀ ਪਤਨੀ ਸਨਾ ਜਾਵੇਦ ਨੇ ਵੀ ਆਪਣੀ ਸੋਸ਼ਲ ਮੀਡੀਆ ਐਕਾਉਂਟ ‘ਤੇ ਵਿਆਹ ਦੀਆਂ ਫੋਟੋਆਂ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਬਾਇਓ ਵਿੱਚ ਪਤੀ ਸ਼ੋਏਬ ਮਲਿਕ ਦਾ ਨਾਂ ਜੋੜ ਲਿਆ ਹੈ ।ਪਹਿਲਾਂ ਉਨ੍ਹਾਂ ਦੇ ਐਕਾਉਂਟ ਵਿੱਚ ਸਨਾ ਜਾਵੇਦ ਲਿਖਿਆ ਸੀ। ਪਰ ਹੁਣ ਸਨਾ ਜਾਵੇਦ ਮਲਿਕ ਹੈ। ਇੰਸਟਰਾਗਰਾਮ ‘ਤੇ ਉਨ੍ਹਾਂ ਦੀ ਵੀ ਅਖੀਰਲੀ ਪੋਸਟ ਮਲਿਕ ਦੇ ਨਾਲ ਵਿਆਹ ਦੀ ਹੈ। ਜਿਸ ਦਾ ਕੈਪਸ਼ਨ ਹੈ,’ਅਲਾਹਮਦੁਲਿਲਾਹ’ ਸਾਨੂੰ ਜੋੜੇ ਵਿੱਚ ਬਣਾਇਆ ।

ਸਾਨੀਆ ਮਿਰਜ਼ਾ ਨੇ ਲਿਖਿਆ,’ਡਾਈਵੋਰਸ ਇਜ਼ ਹਾਰਡ’

ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੁੱਧਵਾਰ ਨੂੰ ਲਿਖਿਆ ਸੀ ਕਿ ਤਲਾਕ ਮੁਸ਼ਕਿਲ ਹੈ। ਉਨ੍ਹਾਂ ਨੇ ਆਪਣੇ ਇੰਸਟਰਾਗਰਾਮ ‘ਤੇ ਸਟੋਰੀ ਪਾਕੇ ਇੰਗਲਿਸ਼ ਵਿੱਚ ਲਿਖਿਆ ਸੀ,’ਵਿਆਹ ਮੁਸ਼ਕਿਲ ਹੈ,ਤਲਾਸ ਮੁਸ਼ਕਿਲ ਹੈ,ਆਪਣੀ ਮੁਸ਼ਕਿਲਾਂ ਆਪ ਚੁਣੋ,ਜੀਵਨ ਅਸਾਨ ਨਹੀਂ ਹੈ,ਇਹ ਹਮੇਸ਼ਾ ਹੀ ਮੁਸ਼ਕਿਲ ਰਿਹਾ ਹੈ,ਪਰ ਅਸੀਂ ਮੁਸ਼ਕਿਲ ਨੂੰ ਚੁਣ ਸਕਦੇ ਹਾਂ,ਧਿਆਨ ਨਾਲ ਚੁਣੋ।

ਸਾਨੀਆ ਦੀ ਬੁੱਧਵਾਰ ਨੂੰ ਸਟੋਰੀ ਤੋਂ ਬਾਅਦ ਹੁਣ ਸ਼ਨਿੱਚਰਵਾਰ ਨੂੰ ਸ਼ੋਏਬ ਮਲਿਕ ਦੇ ਤੀਜੇ ਵਿਆਹ ਦੀ ਤਸਵੀਰ ਆ ਗਈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਨਵੀਂ ਪਤਨੀ ਸਨਾ ਜਾਵੇਦਾ ਦੀ ਫੋਟੋ ਲੱਗਾ ਦਿੱਤੀ ।

 

ਸੋਸ਼ਲ ਮੀਡੀਆ ਤੇ ਸ਼ੋਏਬ ਵੱਲੋਂ ਫੋਟੋ ਪਾਉਣ ਤੋਂ ਬਾਅਦ ਲੋਕਾਂ ਨੇ ਸ਼ੋਏਬ ਨੂੰ ਲੈਕੇ ਕੁਮੈਂਟ ਕੀਤੇ ਹਨ । ਕਿਸੇ ਨੇ ਕਿਹਾ ਸਾਨੀਆ ਨਾਲ ਅਜਿਹਾ ਕਰਕੇ ਤੁਹਾਨੂੰ ਸ਼ਰਮ ਨਹੀਂ ਆਈ

ਆਸ਼ਾ ਸਿਦਕੀ ਨਾਲ ਹੋਇਆ ਸੀ ਪਹਿਲਾਂ ਵਿਆਹ

ਸ਼ੋਏਬ ਮਲਿਕ ਦਾ ਪਹਿਲਾਂ ਵਿਆਹ 2002 ਵਿੱਚ ਹੈਦਰਾਬਾਦ ਦੀ ਮਾਡਲ ਆਸ਼ਾ ਸਿਦਕੀ ਨਾਲ ਹੋਇਆ ਸੀ । 2010 ਵਿੱਚ ਤਲਾਕ ਦੇ ਬਾਅਦ ਸ਼ੋਏਬ ਨੇ ਸਾਨੀਆ ਮਿਰਜ਼ਾ ਦੇ ਨਾਲ ਨਿਕਾਹ ਕੀਤਾ ਸੀ। ਦੋਵਾਂ ਦਾ ਰਿਸ਼ਤਾ 14 ਸਾਲ ਤੱਕ ਚੱਲਿਆ ।

Exit mobile version