ਬਠਿੰਡਾ : ਪਿੰਡ ਨਹੀਆਂਵਾਲਾ ਥਾਣੇ ਦੀ SHO ਕਰਮਜੀਤ ਕੌਰ ਨੇ ਦਬੰਗ ਅੰਦਾਜ਼ ਵਿੱਚ ਨਜ਼ਰ ਆਈ। ਪਿੰਡ ਜੀਂਦਾ ਦੇ ਇੱਕ ਘਰ ਵਿੱਚ ਪਹੁੰਚ ਕੇ SHO ਨੇ ਨਸ਼ਾ ਵੇਚਣ ਵਾਲਿਆਂ ਨੂੰ ਫਟਕਾਰਿਆ। ਉਥੇ SHO ਨੇ ਦਵਾਈ ਵਿਕਰੇਤਾ ਨੂੰ ਕਿਹਾ ਕਿ ਉਸ ਨੂੰ ਪਿੰਡ ਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉਹ ਨਸ਼ੇ ਦੀਆਂ ਗੋਲੀਆਂ ਵੇਚ ਰਿਹਾ ਹੈ। ਹਾਲਾਂਕਿ ਉਹ ਇਸ ਤੋਂ ਇਨਕਾਰ ਕਰਦਾ ਰਿਹਾ।
ਜਾਣਕਾਰੀ ਅਨੁਸਾਰ ਉਹ 6 ਮਹੀਨੇ ਪਹਿਲਾਂ ਅਜਿਹਾ ਕੰਮ ਕਰਦਾ ਸੀ, ਜਿਸ ਕਰਕੇ ਮਾਮਲਾ ਵੀ ਦਰਜ ਹੋਇਆ ਸੀ। ਹੁਣ ਉਹ ਅਜਿਹਾ ਕੋਈ ਕੰਮ ਨਹੀਂ ਕਰਦਾ। SHO ਕਰਮਜੀਤ ਕੌਰ ਨੇ ਸਪਸ਼ਟ ਕਿਹਾ ਕਿ ਮੈਂ ਕਿਸੇ ਨੂੰ ਵੀ ਨਹੀਂ ਬਖ਼ਸ਼ਾਂਗੀ। ਮੇਰੇ ਕੋਲੋਂ ਕਿਸੇ ਰਹਿਮ ਦੀ ਆਸ ਨਾ ਰੱਖੋ। SHO ਨੇ ਕਿਹਾ ਕਿ ਦੁਕਾਨ ਜਾਂ ਢਾਬਾ ਖੋਲ੍ਹੋ, ਜੇ ਪੁਲਿਸ ਕਾਰਵਾਈ ਕਰੇਗੀ ਤਾਂ ਇਹ ਨਾ ਕਹੋ ਕਿ ਸਾਡੇ ਬੱਚੇ ਬਰਬਾਦ ਹੋ ਗਏ ਹਨ।
SHO ਨੇ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਆਸ-ਪਾਸ ਕਿਤੇ ਵੀ ਨਸ਼ਾ ਵਿਕਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਤੁਰੰਤ ਕਾਰਵਾਈ ਕਰੇਗੀ।
ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।