The Khalas Tv Blog Punjab SHO ਨੇ ਮਹਿਲਾ ਕਾਂਸਟੇਬਲ ਨਾਲ ਕੀਤੀ ਮਾੜੀ ਕਰਤੂਤ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ
Punjab

SHO ਨੇ ਮਹਿਲਾ ਕਾਂਸਟੇਬਲ ਨਾਲ ਕੀਤੀ ਮਾੜੀ ਕਰਤੂਤ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ

ਲੁਧਿਆਣਾ ਪੁਲਿਸ ਦੇ ਇੱਕ SHO ਨੇ ਆਪਣੇ ਹੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕੀਤਾ। ਜਬਰ ਜਨਾਹ ਤੋਂ ਪਹਿਲਾਂ SHO ਨੇ ਮਹਿਲਾ ਕਾਂਸਟੇਬਲ ਦੀ ਅਸ਼ਲੀਲ ਵੀਡੀਓ ਬਣਾਈ ਸੀ। ਬਾਅਦ ਵਿਚ ਉਸ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।

ਹਾਲਾਂਕਿ ਮਹਿਲਾ ਕਾਂਸਟੇਬਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਥਾਣਾ ਮੁੱਲਾਪੁਰ ਦਾਖਾ ਦੇ ਐਸ.ਐਚ.ਓ ਕੁਲਵਿੰਦਰ ਸਿੰਘ ਦੇ ਖਿਲਾਫ ਲੁਧਿਆਣਾ ਦੇਹਾਤ ਵਿੱਚ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੇ ਬਾਅਦ ਤੋਂ ਐੱਸਐੱਚਓ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਪਹਿਲਾਂ ਵੀਡੀਓ ਬਣਾਈ, ਫਿਰ ਬਲਾਤਕਾਰ ਕਰਕੇ ਬਲੈਕਮੇਲ ਕੀਤਾ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਉਹ ਮੁੱਲਾਂਪੁਰ ਦਾਖਾ ਦੇ ਥਾਣੇ ਵਿਚ ਤਾਇਨਾਤ ਹੈ। ਉਥੋਂ ਦਾ ਐਸਐਚਓ ਕੁਲਵਿੰਦਰ ਉਸ ਦੇ ਨਾਲ ਬਹੁਤ ਸਮੇਂ ਤੋਂ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਸੀ। ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਨੇ ਪਹਿਲਾਂ ਉਸ ਦੀ ਅਸ਼ਲੀਲ ਵੀਡੀਓ ਬਣਾਈ। ਫਿਰ ਉਸ ਨੂੰ ਡਰਾਇਆ ਅਤੇ ਧਮਕਾਇਆ ਕਿ ਅਗਰ ਉਹ ਰੌਲਾ ਪਾਵੇਗਾ ਜਾਂ ਪੁਲਿਸ ਨੂੰ ਸ਼ਿਕਾਇਤ ਕਰੇਗੀ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਉੱਤੇ ਵਾਇਰਲ ਕਰ ਦੇਵੇਗਾ।

ਬੱਚਿਆਂ ਨੂੰ ਮਿਲਣ ਦੇ ਬਹਾਨੇ ਫਾਰਮ ਹਾਊਸ ‘ਚ ਲਿਜਾ ਕੇ ਬਲਾਤਕਾਰ ਕੀਤਾ

ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ 2 ਦਿਨ ਪਹਾਲਾਂ ਉਸ ਨੂੰ ਆਪਣੇ ਬੱਚਿਆਂ ਤੇ ਪਤਨੀ ਨਾਲ ਮਿਲਵਾਉਣ ਦਾ ਬਹਾਨਾ ਬਣਾ ਕੇ ਗੱਡੀ ਵਿੱਚ ਬਿਠਾ ਕੇ ਆਪਣੇ ਫਾਰਮ ਹਾਊਸ ਲੈ ਗਿਆ। ਜਦੋਂ ਉਹ ਫਾਰਮ ਹਾਊਸ ਪਹੁੰਚਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਐਸਐਚਓ ਨੇ ਉਸ ਦਾ ਉੱਥੇ ਬਲਾਤਕਾਰ ਕੀਤਾ ਹੈ।

ਮਹਿਲਾ ਕਾਂਸਟੇਬਲ ਦੇ ਅਨੁਸਾਰ ਐਸਐਚਓ ਨੇ ਬਲਾਤਕਾਰ ਦਾ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ, ਪਰ ਕਾਂਸਟੇਬਲ ਡਰੀ ਨਹੀਂ ਅਤੇ ਹਿੰਮਤ ਨਾਲ ਸ਼ਿਕਾਇਤ ਕਰ ਦਿੱਤੀ। ਹੁਣ ਐਸਐਚਓ ਉੱਤੇ ਕੇਸ ਦਰਜ ਹੋ ਗਿਆ ਅਤੇ ਉਹ ਫਰਾਰ ਹੈ।

ਐਸਐਸਪੀ ਲੁਧਿਆਣਾ ਨਵਨੀਤ ਸਿੰਘ ਬੈਂਸ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਮੁੱਲਾਂਪੁਰ ਦਾਖਾ ਥਾਣੇ ਵਿਚ ਤਾਇਨਾਤ ਹੈ। ਉਸ ਖ਼ਿਲਾਫ਼ ਮਾਮਲਾ ਮੁਹਾਲੀ ਵਿੱਚ ਦਰਜ ਕੀਤਾ ਗਿਆ, ਜਿੱਥੇ ਉਸ ਨੇ ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕੀਤਾ ਸੀ।

 

 

Exit mobile version