The Khalas Tv Blog Punjab ਪਾਵਨ ਸਰੂਪਾਂ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ SGPC ਵੱਲੋਂ ਅਖੰਡ ਪਾਠ ਆਰੰਭ
Punjab

ਪਾਵਨ ਸਰੂਪਾਂ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ SGPC ਵੱਲੋਂ ਅਖੰਡ ਪਾਠ ਆਰੰਭ

‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :- ਸ਼੍ਰੋਮਣੀ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਰਾਮਸਰ ਵਿਖੇ ਮਈ 2016 ਵਿੱਚ ਅੱਗ ਲੱਗਣ ਕਰਕੇ ਤੇ ਪਾਣੀ ਦੀਆਂ ਬੁਛਾੜਾਂ ਕਾਰਨ ਨੁਕਸਾਨੇ ਗਏ ਪਾਵਨ ਸਰੂਪ ਦੇ ਮਾਮਲੇ ‘ਚ ਪਸ਼ਚਾਤਾਪ ਵਜੋਂ  ਅਖੰਡ ਪਾਠ ਆਰੰਭ ਕਰਵਾਏ ਗਏ, ਜਿਸ ਦਾ ਭੋਗ 7 ਅਕਤੂਬਰ ਨੂੰ ਪਵੇਗਾ। ਇਸੇ ਸਬੰਧ ਵਿੱਚ ਇੱਕ ਹੋਰ ਅਖੰਡ ਪਾਠ 7 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਰਖਵਾਇਆ ਜਾਵੇਗਾ, ਜਿਸ ਦੇ ਭੋਗ 9 ਅਕਤੂਬਰ ਨੂੰ ਪੈਣਗੇ।

ਇਸ ਦੌਰਾਨ 7 ਤੋਂ 9 ਅਕਤੂਬਰ ਤੱਕ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਅੰਤ੍ਰਿਗ ਕਮੇਟੀ ਇੱਥੇ ਸੇਵਾ ਵੀ ਕਰੇਗੀ। ਚੇਤੇ ਰਹੇ ਕਿ ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੂੰ ਸਵੈਇੱਛਾ ਨਾਲ ਪਸ਼ਚਾਤਾਪ ਲਈ ਪੇਸ਼ ਹੋਣ ਮਗਰੋਂ ਇਹ ਸੇਵਾ ਲਾਈ ਗਈ ਸੀ। ਇਸ ਤੋਂ ਇਲਾਵਾ 2016 ਵਾਲੀ ਅੰਤ੍ਰਿਗ ਕਮੇਟੀ ਨੂੰ ਵੀ ਤਲਬ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਸੇਵਾ ਲਾਈ ਗਈ ਸੀ।

Exit mobile version