The Khalas Tv Blog Others ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ‘ਚ ਹੋਈ ਮੀਟਿੰਗ,
Others Punjab

ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ‘ਚ ਹੋਈ ਮੀਟਿੰਗ,

ਬਿਉਰੋ ਰਿਪੋਰਟ –  ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰ ਸਨ ਤਾਂ ਇਸ ਮੌਕੇ ਬੋਲਦਿਆਂ ਸੀਨੀਅਰ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਵਾਪਰੀ ਡਾਕਟਰ ਬੀ ਆਰ ਅੰਬੇਦਕਰ ਦੇ ਪੁੱਤ ਵਾਲੀ ਘਟਨਾ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਘਟਨਾ ਨੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਵਰਕਿੰਗ ਕਮੇਟੀ ਨੇ ਜੁਡੀਸ਼ਅਲ ਜਾਂਚ ਦੀ ਮੰਗ ਕੀਤੀ ਹੈ ਕਿ ਆਖਿਰ ਸਾਚਿਸ਼ ਤੇ ਪਿੱਛੇ ਕੌਣ ਸੀ। ਐਸਜੀਪੀਸੀ ਵੋਟਾਂ ਜੋ ਫਰਜੀ ਬਣਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੋਧਾਂ ਲਈ ਜੋ ਕਦਮ ਚੁੱਕੇ ਜਾਣੇ ਚਾਹੀਦੇ ਸੀ ਉਹ ਨਹੀਂ ਚੁੱਕੇ ਗਏ ਦੁਬਾਰਾ ਮਤਾ ਪਾਸ ਕਰਕੇ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਭੇਜਿਆ ਗਿਆ ਹੈਇਸ ਤੋਂ ਇਲਾਵਾ ਭਰਤੀ ਪ੍ਰਕਿਰਿਆ ਦੀ ਸੁਰੱਖਿਆ ਰਿਪੋਰਟ ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਲਈ ਗਈ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਵੋਟਾਂ ‘ਚ ਲਾਹਾ ਲੈਣ ਲਈ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਹੈ। ਪੰਜਾਬ ਪਹਿਲਾ ਹੀ ਕਮਜੋਰ ਹੋ ਰਿਹਾ ਹੈ ਤੇ ਹੁਣ ਲਾਅ ਐਂਡ ਆਰਡਰ ‘ਚ ਵੀ ਫੇਲ ਹੋ ਗਿਆ ਹੈ। ਪੰਜਾਬ ਦਾ ਖਜਾਨਾ ਸਿਰਫ ਪ੍ਰਚਾਰ ਤੇ ਬਾਹਰ ਖਰਚ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਲੁਕਾਉਣ ਲਈ ਮੂਰਤੀ ਤੋੜਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੀ ਜੁਡੀਸੀਅਲ ਜਾਂਚ ਹੋਣੀ ਚਾਹੀਦੀ ਹੈ।ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ‘ਚ ਗੈਰ ਸਿੱਖਾਂ ਦੀਆਂ ਵੋਟਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਚੋਣ ਕਮਿਸ਼ਨ ਇਸ ਨੂੰ ਸੋਧੇ. ਕੇਵਲ ਉਸ ਦੀ ਵੋਟ ਬਣੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਆਸਥਾ ਰੱਖਦਾ ਹੋਵੇ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 7 ਮੈਂਬਰੀ ਕਮੇਟੀ ਬਾਰੇ ਵੱਡਾ ਬਿਆਨ ਦਿੰਦਿਆ ਕਿਹਾ ਕਿ ਉਹ ਆਪਣੇ ਤੌਰ ਇਕ ਅੱਧੇ ਦਿਨ ‘ਚ ਮੀਟਿੰਗ ਸੱਦਣਗੇ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ‘ਚ ਕੀਤੀ ਜਾ ਰਹੀ ਜਾਂਚ ਦੇ ਸਮੇਂ ਨੂੰ ਇਕ ਮਹੀਨੇ ਹੋਰ ਵਧਾ ਦਿੱਤਾ ਹੈ। ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦੀ ਭਰਤੀ ਮੁਹਿੰਮ ਜ਼ੋਰਾਂ ਨਾਲ ਜਾਰੀ ਹੈ। ਹੁਣ ਤੱਕ 25 ਹਾਜ਼ਾਰ ਕਾਪੀਆਂ ਲਗ ਚੁੱਕੀਆਂ ਹਨ, ਤੇ 10 ਹਾਜਾਰ ਕਾਪੀਆਂ ਹੋਰ ਛਪਾਉਣ ਦੀ ਆਗਿਆ ਵਰਕਿੰਗ ਕਮੇਟੀ ਤੋਂ ਲੈ ਲਈ ਹੈ। ਪਿਛਲੀ ਵਰਕਿੰਗ ਕਮੇਟੀ ਨੇ 25 ਹਾਜਾਰ ਕਾਪੀ ਛਪਾਉਣ ਦੀ ਮਨਜੂਰੀ ਦਿੱਤੀ ਸੀ।

ਇਹ ਵੀ ਪੜ੍ਹੋ – ਫ਼ਿਰੋਜ਼ਪੁਰ ਸੜਕ ਹਾਦਸੇ ਦੇ ਪੀੜਤਾਂ ਲਈ ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਦਾ ਕੀਤਾ ਐਲਾਨ

 

Exit mobile version