The Khalas Tv Blog Punjab ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪਹਿਲੀ ਮੀਟਿੰਗ ਮੁਕੰਮਲ! ਬੇਅਦਬੀ ਕੇਸ ਸਣੇ ਕਈ ਅਹਿਮ ਮੁੱਦਿਆਂ ’ਤੇ ਹੋਈ ਚਰਚਾ
Punjab

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪਹਿਲੀ ਮੀਟਿੰਗ ਮੁਕੰਮਲ! ਬੇਅਦਬੀ ਕੇਸ ਸਣੇ ਕਈ ਅਹਿਮ ਮੁੱਦਿਆਂ ’ਤੇ ਹੋਈ ਚਰਚਾ

ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਅੱਜ ਫਰੀਦਕੋਟ ਵਿੱਚ ਪਹਿਲੀ ਮੀਟਿੰਗ ਕੀਤੀ ਗਈ। ਇਸ ਦੌਰਾਨ ਇਸ ਗੱਲ ਤੇ ਸੰਤੁਸ਼ਟੀ ਜਾਹਿਰ ਕੀਤੀ ਕਿ ਜਿਸ ਮਕਸਦ ਪੰਥ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਨੇ ਪਿਛਲੇ ਦਿਨੀਂ ਹੰਭਲਾ ਮਾਰਿਆ ਸੀ, ਉਸ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ।

ਅੱਜ ਮੀਟਿੰਗ ਵਿੱਚ ਆਏ ਸੁਧਾਰ ਲਹਿਰ ਦੇ ਆਗੂਆਂ ਨੇ ਜਿੱਥੇ ਵਰਕਰਾਂ ਤੋਂ ਆਉਣ ਵਾਲੇ ਸਮੇਂ ਵਿੱਚ ਬਣਨ ਵਾਲੀ ਰਣਨੀਤੀ ਲਈ ਸੁਝਾਅ ਮੰਗੇ ਉਥੇ ਹੀ ਪਿਛਲੇ ਦਿਨਾਂ ਵਿੱਚ ਹੋਏ ਕਾਰਜਾਂ ਦੀ ਫੀਡ ਬੈਕ ਵੀ ਲਈ ਤਾਂ ਜੋ ਭਵਿੱਖ ਦੀ ਰਣਨੀਤੀ ਘੜਨ ਵੇਲੇ ਉਸਾਰੂ ਰਸਤਾ ਅਖਤਿਆਰ ਕੀਤਾ ਜਾ ਸਕੇ।

ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਮੌਜੂਦਾ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ। ਪਿਛਲੇ ਦਿਨੀਂ ਪਾਏ ਗਏ ਵਿੱਤੀ ਬੋਝ ਨੇ ਆਮ ਆਦਮੀ ਪਾਰਟੀ ਦੇ ਜੇਬ ਤੇ ਵੱਡਾ ਡਾਕਾ ਮਾਰਿਆ ਹੈ। ਇਹ ਸਰਕਾਰ ਦੀ ਨਲਾਇਕੀ ਰਹੀ ਕਿ ਦੋਸ਼ੀਆਂ ਦੀਆਂ ਅਪੀਲਾਂ ’ਤੇ ਬਰਗਾੜੀ ਬੇਅਦਬੀ ਦੇ ਮਾਮਲੇ ਫਰੀਦਕੋਟ ਜ਼ਿਲ੍ਹਾ ਅਦਾਲਤ ਤੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਸ਼ਿਫਟ ਹੋ ਗਏ ਜਿਸ ਨਾਲ ਹੁਣ ਗਵਾਹੀਆਂ ਦੇਣ ਵਾਲੇ ਅਤੇ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ਼ ਮੰਗ ਰਹੀ ਸੰਗਤ ਦੇ ਵਕੀਲਾਂ ਨੂੰ ਚੰਡੀਗੜ੍ਹ ਜਾਣਾ ਪਵੇਗਾ।

ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਐਸਜੀਪੀਸੀ ਲਈ ਵੋਟ ਜਰੂਰ ਬਣਾਉਣ ਤਾਂ ਜੋ ਸੰਗਤ ਦੀ ਵੋਟ ਰਾਹੀਂ ਚੁਣੇ ਜਾਣ ਵਾਲੇ ਨੁੰਮਾਇਦੇ ਪੰਥ ਪ੍ਰਸਤੀਆਂ ਦੇ ਰੂਪ ਵਿੱਚ ਕੌਮ ਨੂੰ ਮਿਲਣ ਨਾ ਕਿ ਕਿਸੇ ਪਰਵਾਰ ਦੀ ਜੀ ਹਜ਼ੂਰੀ ਵਾਲੇ ਹੋਣ। ਇਸ ਮੌਕੇ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਕਮੇਟੀ ਵਿੱਚ ਜਰੂਰੀ ਸੁਧਾਰਾਂ ਦੀ ਪੁਰਜੋਰ ਮੰਗ ਕੀਤੀ।

ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਈ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਕੌਮ ਦੇ ਰੌਸ਼ਨ ਦਿਮਾਗ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸੌ ਸਾਲਾ ਜਨਮ ਸ਼ਤਾਬਦੀ ਮਨਾਉਣ ਲਈ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਜ਼ਰੂਰ ਹਾਜ਼ਰੀ ਭਰੇ ਅਤੇ ਇਸ ਲਹਿਰ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਲਈ ਸੰਗਤ ਆਪਣਾ ਯੋਗਦਾਨ ਪਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛਲੇ ਦਿਨੀਂ ਮਨਾਈ ਗਈ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮੇਂ ਹੋਈ ਇਕਤੱਰਤਾ ਜਿਸ ਨੇ ਸੁਧਾਰ ਲਹਿਰ ਨੂੰ ਬਲ ਬਖਸ਼ਿਆ ਸੀ ਵਰਕਰਾਂ ਦਾ ਧੰਨਵਾਦ ਕੀਤਾ।

ਸੁਧਾਰ ਲਹਿਰ ਦੇ ਮੈਂਬਰ ਸਕੱਤਰ ਤੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਹੁਣ ਤੱਕ ਦੇ ਕੀਤੇ ਗਏ ਸਮਾਗਮਾਂ ਦੀ ਜਾਣਕਾਰੀ ਸਾਂਝੀ ਕੀਤੀ ਉਥੇ ਹੀ ਸੁਧਾਰ ਲਹਿਰ ਦੀ ਹਰ ਪਿੰਡ ਪੱਧਰ ਤੇ ਇਕਾਈ ਬਣਾਉਣ ਲਈ ਜ਼ਰੂਰੀ ਆਨਲਾਈਨ ਪ੍ਰਫਾਰਮੇ ਤੋ ਸਭ ਨੂੰ ਜਾਣੂ ਕਰਵਾਇਆ ਤਾਂ ਕਿ ਮੁਢਲੀ ਇਕਾਈ ਤੋ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਕਾਮਯਾਬ ਕੀਤਾ ਜਾ ਸਕੇ।

Exit mobile version