ਮੁਹਾਲੀ : ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਮੋਹਰਾ ਵਿਛਾ ਕੇ ਜ਼ਮੀਨ ਖਰੀਦਣ ਵਾਲੇ ਸਰਹਿੰਦ ਦੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਹੁਣ ਮੁੜ ਸੁਰਜੀਤ ਕੀਤਾ ਜਾਵੇਗਾ | ਇਸਦੀ ਜਿੰਮੇਵਾਰੀ ਦੀਵਾਨ ਟੋਡਰ ਮੇਲ ਵਿਰਾਸਤੀ ਵਾਊਂਡੇਸ਼ਨ ਪੰਜਾਬ ਨੂੰ ਮਿਲੀ ਹੈ। ਫਾਊਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਵਲੋਂ ਅੱਜ ਕੇਂਦਰੀ ਸਿੰਘ ਸਭਾ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ ਗਈ | ਫਾਊਡੇਸ਼ਨ ਦੇ ਵਲੋਂ ਹਾਈਕੋਰਟ ਦੇ ਸੀਨੀਅਰ ਵਕੀਲ HC ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਿਹਨਾਂ ਨੇ 2020 ‘ਚ ਟੋਡਰ ਮੱਲ ਦੀ ਜਹਾਜ਼ ਹਵੇਲੀ ਨੂੰ ਮੁੜ ਸੁਰਜੀਤ ਕਰਨ ਲਈ ਹਾਈਕੋਰਟ ‘ਚ ਪਟੀਸ਼ਨ ਪਾਈ ਸੀ |
ਲਖਵਿੰਦਰ ਸਿੰਘ ਕਾਹਨੇਕੇ ਨੇ ਗੱਲਬਾਤ ‘ਚ ਦੱਸਿਆ ਕਿ ਅਸੀਂ ਹਵੇਲੀ ਨੂੰ ਪੁਰਾਤਨ ਦਿੱਖ ਦੇਣ ਲਈ ਜੀਅ ਜਾਨ ਨਾਲ ਕੰਮ ਕਰ ਰਹੇ ਹਾਂ | ਹਾਈਕੋਰਟ ‘ਚ ਇਹ ਮਾਮਲਾ ਹਾਲ ਹੋਣ ‘ਤੇ ਹੁਣ ਪੂਰੀ ਜ਼ਿੰਮੇਵਾਰੀ ਸਾਡੇ ਕੋਲ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹਵੇਲੀ ਨੂੰ 18ਵੀਂ ਸਦੀ ਵਾਲੀ ਦਿੱਖ ਦਿੱਤੀ ਜਾ ਸਕੇ | ਸੁੰਦਰੀਕਰਨ ਦੇ ਨਾਮ ‘ਤੇ ਹਵੇਲੀ ਦੀ ਪੁਰਾਤਨ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ | ਸਾਰਾ ਪੈਸਾ ਫਾਊਡੇਸ਼ਨ ਨਾਲ ਜੁੜੇ 30-31 ਪਰਿਵਾਰ ਲਗਾਉਣਗੇ | ਹਵੇਲੀ ਦੀ ਉਸਾਰੀ ਦਾ ਕੰਮ ਇਕ ਮਹੀਨੇ ਤੱਕ ਸ਼ੁਰੂ ਹੋ ਜਾਵੇਗਾ | ਇਸਦੇ ਲਈ ਭਾਰਤ ਦੀਆਂ ਪੁਰਾਤਵਵ ਵਿਭਾਗ ਦੀਆਂ ਏਜੰਸੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ |
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਟੋਡਰ ਮੱਲ ਦੀ ਹਵੇਲੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਫਾਊਡੇਸ਼ਨ ਨਾਲ ਸਾਂਝੀ ਕਰਨ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੀ ਇਸ ਜਹਾਜ਼ ਹਵੇਲੀ ਨੂੰ ਅਸਲ ਦਿੱਖ ਦਿਤੀ ਜਾ ਸਕੇ | ਵਕੀਲ HC ਅਰੋੜਾ ਨੇ ਕਿਹਾ ਕਿ ਮੈਂ ਹਰ ਵੇਲੇ ਟੋਡਰ ਮੱਲ ਵਿਰਾਸਤੀ ਫਾਊਡੇਸ਼ਨ ਦੇ ਨਾਲ ਕੰਮ ਕਰਾਂਗਾ | ਜਿੱਥੇ ਜਿਵੇਂ ਵੀ ਲੋੜ ਹੋਵੇਗੀ ਅਸੀਂ ਵੱਡੇ ਤੋਂ ਵੱਡਾ ਮਾਹਰ ਬੁਲਾ ਕੇ ਹਵੇਲੀ ਦਾ ਕੰਮ ਕਰਾਂਗੇ | ਤੇ ਜੇਕਰ ਮੈਨੂੰ ਲੱਗਿਆ ਕਿ ਟੋਡਰ ਮੱਲ ਦੀ ਹਵੇਲੀ ਦੀ ਉਸਾਰੀ ਦਾ ਕੰਮ ਸਹੀ ਢੰਗ ਨਾਲ ਨਹੀ ਹੋ ਰਿਹਾ ਤਾਂ ਮੈਂ ਵਾਪਸ ਹਾਈਕੋਰਟ ‘ਚ ਜਾਣ ਤੋਂ ਵੀ ਗੁਰੇਜ਼ ਨਹੀਂ ਕਰਾਂਗਾ |
ਲਖਵਿੰਦਰ ਸਿੰਘ ਕਾਹਨੇਕੇ ਨੇ ਕਿਹਾ ਕਿ ਅਸੀਂ ਹਵੇਲੀ ਦਾ ਕੰਮ ਸੰਪੂਰਨ ਕਰਨ ਤੋਂ ਬਾਅਦ ਹਵੇਲੀ ਦਾ ਸਾਰਾ ਪ੍ਰਬੰਧ SGPC ਨੂੰ ਸੌਂਪ ਜਾਵਾਂਗੇ ਤੇ ਫੇਰ SGPC ਕੋਲ ਹੀ ਹਵੇਲੀ ਦੇ ਰੱਖ ਰਖਾਅ ਲਈ ਜ਼ਿੰਮੇਵਾਰ ਹੋਵੇਗੀ |