The Khalas Tv Blog India ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਵੀਡੀਓ ਜਾਰੀ ਕਰ ਕੀਤਾ ਸੰਨਿਆਸ ਦਾ ਐਲਾਨ
India Sports

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਵੀਡੀਓ ਜਾਰੀ ਕਰ ਕੀਤਾ ਸੰਨਿਆਸ ਦਾ ਐਲਾਨ

ਦਿੱਲੀ : ਭਾਰਤੀ ਕ੍ਰਿਕਟ ਸਟਾਰ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਸ਼ਿਖਰ ਧਵਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਫੈਸਲੇ ਬਾਰੇ ਕਿਹਾ ਅਤੇ ਦੱਸਿਆ। ਸ਼ਿਖਰ ਧਵਨ ਟੀਮ ‘ਚ ਗੱਬਰ ਦੇ ਨਾਂ ਨਾਲ ਮਸ਼ਹੂਰ ਸਨ।

ਉਹ ਆਈਪੀਐਲ 2024 ਵਿੱਚ ਪੰਜਾਬ ਕਿੰਗਜ਼ ਲਈ ਖੇਡਦੇ ਨਜ਼ਰ ਆਏ ਸਨ, ਪਰ ਸੱਟ ਕਾਰਨ ਕਈ ਮੈਚ ਨਹੀਂ ਖੇਡ ਸਕੇ ਸਨ। ਹਾਲਾਂਕਿ, ਸ਼ਿਖਰ ਨੂੰ ਆਈਪੀਐਲ 2025 ਵਿੱਚ ਖੇਡਦੇ ਦੇਖਿਆ ਜਾ ਸਕਦਾ ਹੈ ਕਿਉਂਕਿ ਉਸਨੇ ਆਈਪੀਐਲ ਤੋਂ ਸੰਨਿਆਸ ਲੈਣ ਬਾਰੇ ਆਪਣੇ ਵੀਡੀਓ ਵਿੱਚ ਕੁਝ ਨਹੀਂ ਕਿਹਾ।

ਵੀਡੀਓ ਪੋਸਟ ਕਰਦੇ ਹੋਏ ਸ਼ਿਖਰ ਨੇ ਲਿਖਿਆ- ਮੈਂ ਆਪਣੇ ਕ੍ਰਿਕਟ ਸਫਰ ਦੇ ਇਸ ਚੈਪਟਰ ਨੂੰ ਖਤਮ ਕਰ ਰਿਹਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਅਤੇ ਧੰਨਵਾਦ ਲੈ ਕੇ ਜਾ ਰਿਹਾ ਹਾਂ। ਪਿਆਰ ਅਤੇ ਸਮਰਥਨ ਲਈ ਧੰਨਵਾਦ! ਜੈ ਹਿੰਦ…।

ਇੱਕ ਵੀਡੀਓ ਜਾਰੀ ਕਰਦਿਆਂ ਸ਼ਿਖਰ ਨੇ ਕਿਹਾ ਕਿ ‘ਚ ਸਾਰਿਆਂ ਨੂੰ ਹੈਲੋ… ਅੱਜ ਮੈਂ ਅਜਿਹੇ ਮੋੜ ‘ਤੇ ਖੜ੍ਹਾ ਹਾਂ। ਜਿੱਥੇ ਤੁਸੀਂ ਪਿੱਛੇ ਮੁੜਦੇ ਹੋ ਤਾਂ ਤੁਹਾਨੂੰ ਸਿਰਫ ਯਾਦਾਂ ਹੀ ਨਜ਼ਰ ਆਉਂਦੀਆਂ ਹਨ, ਅਤੇ ਜਦੋਂ ਤੁਸੀਂ ਅੱਗੇ ਦੇਖਦੇ ਹੋ ਤਾਂ ਤੁਸੀਂ ਪੂਰੀ ਦੁਨੀਆ ਨੂੰ ਦੇਖ ਸਕਦੇ ਹੋ… ਮੇਰੀ ਹਮੇਸ਼ਾ ਇੱਕ ਹੀ ਮੰਜ਼ਿਲ ਸੀ, ਭਾਰਤ ਲਈ ਖੇਡਣਾ। ਅਜਿਹਾ ਹੋਇਆ, ਇਸ ਦੇ ਲਈ ਮੈਂ ਬਹੁਤ ਸਾਰੇ ਲੋਕਾਂ ਦਾ ਧੰਨਵਾਦੀ ਹਾਂ, ਸਭ ਤੋਂ ਪਹਿਲਾਂ ਮੇਰੇ ਪਰਿਵਾਰ ਦਾ, ਮੇਰੇ ਬਚਪਨ ਦੇ ਕੋਚ ਤਾਰਕ ਸਿਨਹਾ ਜੀ…ਮਦਨ ਸ਼ਰਮਾ ਜੀ ਦਾ, ਜਿਨ੍ਹਾਂ ਦੇ ਅਧੀਨ ਮੈਂ ਕ੍ਰਿਕਟ ਸਿੱਖਿਆ।

ਟੀਮ ਇੰਡੀਆ ‘ਚ ਖੇਡਣ ਤੋਂ ਬਾਅਦ ਮੈਨੂੰ ਤੁਹਾਡੇ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ ਹੈ। ਪਰ ਉਹ ਕਹਿੰਦੇ ਹਨ ਕਿ ਕਹਾਣੀ ਵਿਚ ਅੱਗੇ ਵਧਣ ਲਈ ਪੰਨੇ ਪਲਟਣੇ ਜ਼ਰੂਰੀ ਹਨ। ਮੈਂ ਵੀ ਇਹੀ ਕਰਨ ਜਾ ਰਿਹਾ ਹਾਂ। ਮੈਂ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਂਦਾ ਹਾਂ।

ਸ਼ਿਖਰ ਧਵਨ ਨੇ ਟੀਮ ਇੰਡੀਆ  ਲਈ 34 ਟੈਸਟ ਮੈਚਾਂ ‘ਚ 2315 ਦੌੜਾਂ, 167 ਵਨਡੇ ਮੈਚਾਂ ‘ਚ 6793 ਦੌੜਾਂ ਅਤੇ 68 ਟੀ-20 ਮੈਚਾਂ ‘ਚ 1759 ਦੌੜਾਂ ਬਣਾਈਆਂ ਹਨ। ਉਹ ਪਿਛਲੇ 2 ਸਾਲਾਂ ਤੋਂ ਟੀਮ ਤੋਂ ਬਾਹਰ ਸੀ। ਸ਼ਿਖਰ ਧਵਨ ਨੇ 2018 ਤੋਂ ਬਾਅਦ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ।

ਦੱਸ ਦਈਏ ਕਿ 2013 ਦੀ ਚੈਂਪੀਅਨਸ ਟਰਾਫੀ ਵਿੱਚ ਪਹਿਲੀ ਵਾਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੂੰ ਓਪਨਿੰਗ ਕਰਨ ਲਈ ਮੈਦਾਨ ਵਿੱਚ ਉਤਾਰਿਆ ਸੀ। ਉਦੋਂ ਤੋਂ ਇਹ ਦੋਵੇਂ ਭਾਰਤੀ ਬੱਲੇਬਾਜ਼ੀ ਦੀ ਨੀਂਹ ਬਣ ਗਏ। ਦੋਵਾਂ ਨੇ ਮਿਲ ਕੇ ਟਾਪ ਆਰਡਰ ‘ਚ ਕਾਫੀ ਦੌੜਾਂ ਬਣਾਈਆਂ। ਰੋਹਿਤ ਦੇ ਨਾਲ-ਨਾਲ ਧਵਨ ਨੇ ਦੁਨੀਆ ਦੇ ਹਰ ਮੈਦਾਨ ‘ਤੇ ਦੌੜਾਂ ਬਣਾਈਆਂ ਸਨ।

 

 

Exit mobile version