The Khalas Tv Blog Punjab ਸ਼ੇਰ ਸਿੰਘ ਘੁਬਾਇਆ ਨੇ ਵੋਟਾਂ ਨੂੰ ਲੈ ਕੇ ਦਿੱਤਾ ਅਜੀਬ ਬਿਆਨ, ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ
Punjab

ਸ਼ੇਰ ਸਿੰਘ ਘੁਬਾਇਆ ਨੇ ਵੋਟਾਂ ਨੂੰ ਲੈ ਕੇ ਦਿੱਤਾ ਅਜੀਬ ਬਿਆਨ, ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਫਿਰੋਜਪੁਰ (Firozpur) ਤੋਂ ਕਾਂਗਰਸ ਨੇ 40 ਸਾਲ ਬਾਅਦ ਜਿੱਤ ਹਾਸਲ ਕੀਤੀ ਹੈ ਪਰ ਪਾਰਟੀ ਵੱਲੋਂ ਚੋਣ ਜਿੱਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ (Sher Singh Ghubaya) ਦੇ ਇਕ ਬਿਆਨ ਨੇ ਸਿਆਸਤ ਗਰਮਾ ਦਿੱਤੀ ਹੈ। ਚੋਣ ਜਿੱਤਣ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਜਲਾਲਬਾਦ ‘ਚ ਕਿਹਾ ਕਿ ਸਾਨੂੰ ਪਤਾ ਹੈ ਕਿ ਕਿਸ ਨੇ ਵੋਟ ਪਾਈਆਂ ਹਨ ਕਿਸ ਨੇ ਨਹੀਂ। ਕੰਮ ਤਾਂ ਅਸੀਂ ਸਭ ਦੇ ਕਰਾਂਗੇ ਪਰ ਵੋਟ ਪਾਉਣ ਵਾਲੇ ਦਾ ਸਨਾਖ਼ਤ ਕਰਕੇ ਉਸ ਨੂੰ ਪਹਿਲ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸਾਰੇ ਇਕ ਸਮਾਨ ਹੁੰਦੇ ਹਨ। ਸ਼ੇਰ ਸਿੰਘ ਘੁਬਾਇਆ ਦੀ ਅਜਿਹੀ ਬਿਆਨਬਾਜੀ ਲੋਕਤੰਤਰ ਲਈ ਸਹੀ ਨਹੀਂ ਹੈ।

ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਚੋਣਾਂ ਦੌਰਾਨ ਕੁਝ ਲੋਕਾਂ ਵਿੱਚ ਇਹ ਭੁਲੇਖਾ ਸੀ ਕਿ ਉਨ੍ਹਾਂ ਦੇ ਵਿਰੋਧ ਕਾਰਨ ਕਾਂਗਰਸ ਪਾਰਟੀ ਆਸਾਨੀ ਨਾਲ ਫਿਰੋਜ਼ਪੁਰ ਲੋਕ ਸਭਾ ਸੀਟ ਹਾਰ ਜਾਵੇਗੀ ਪਰ ਉਨ੍ਹਾਂ ਦੇ ਵਰਕਰਾਂ ਨੇ 40 ਸਾਲਾਂ ਬਾਅਦ ਚੋਣ ਪ੍ਰਚਾਰ ਵਿੱਚ ਆਪਣਾ ਸਾਰਾ ਜ਼ੋਰ ਲਗਾ ਦਿੱਤਾ , ਪਾਰਟੀ ਨੇ ਲੋਕ ਸਭਾ ਚੋਣਾਂ ਜਿੱਤੀਆਂ ਹ

ਘੁਬਾਇਆ ਨੇ ਕਿਹਾ ਕਿ 30 ਸਾਲਾਂ ਤੋਂ ਰਾਜਨੀਤੀ ਵਿੱਚ ਹੋਣ ਕਰਕੇ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਕੌਣ ਵੋਟ ਪਾਉਂਦਾ ਹੈ ਅਤੇ ਕਿਸ ਨੂੰ ਨਹੀਂ ਅਤੇ ਅਜਿਹੇ ਸਵਾਰਥੀ ਲੋਕ ਉਨ੍ਹਾਂ ਤੋਂ ਲੁਕੇ ਨਹੀਂ ਹਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਹਨ ਦੀ ਪਛਾਣ ਕੀਤੀ ਜਾਵੇਗੀ ਅਤੇ ਪਹਿਲਕਦਮੀ ਦਿੱਤੀ ਜਾਵੇਗੀ।

ਇਹ  ਵੀ ਪੜ੍ਹੋ –   ਅਕਾਲੀ ਦਲ ਨੇ ਬਣਾਈ ਅਨੁਸ਼ਾਸਨ ਕਮੇਟੀ, ਤਿੰਨ ਲੀਡਰਾਂ ਨੂੰ ਦਿੱਤੀ ਕਮੇਟੀ ‘ਚ ਥਾਂ

 

Exit mobile version