The Khalas Tv Blog Punjab ਸ਼ੀਤਲ ਅੰਗੁਰਾਲ ਨੇ ਆਪਣੀ ਗ੍ਰਿਫਤਾਰੀ ਬਾਰੇ ਦਿੱਤੀ ਜਾਣਕਾਰੀ, ਪੱਤਰਕਾਰਾਂ ਨੂੰ ਕੀਤੀ ਇਹ ਬੇਨਤੀ
Punjab

ਸ਼ੀਤਲ ਅੰਗੁਰਾਲ ਨੇ ਆਪਣੀ ਗ੍ਰਿਫਤਾਰੀ ਬਾਰੇ ਦਿੱਤੀ ਜਾਣਕਾਰੀ, ਪੱਤਰਕਾਰਾਂ ਨੂੰ ਕੀਤੀ ਇਹ ਬੇਨਤੀ

Sheetal Angural

ਜਲੰਧਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਲਾਇਵ ਹੋ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਬਿਲਕੁਲ ਠੀਕ ਠਾਕ ਹਨ। ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆਂ ਉੱਪਰ ਖ਼ਬਰ ਚੱਲ ਰਹੀ ਹੈ ਕਿ ਉਸ ਨੂੰ ਅਤੇ ਉਸ ਦੇ ਭਰਾ ਰਾਜਨ ਅੰਗੁਰਾਲ ਨੂੰ ਪੁਲਿਸ ਵੱਲੋਂ ਚੁੱਕ ਲਿਆ ਗਿਆ ਹੈ, ਉਹ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ  ਅਜਿਹੀਆਂ ਖ਼ਬਰਾਂ ਪਿੱਛੇ ਸਰਕਾਰ ਦੀ ਘਬਰਾਹਟ ਅਤੇ ਡਰ ਦਿਖਾਈ ਦੇ ਰਿਹਾ ਹੈ।

ਸ਼ੀਤਲ ਨੇ ਕਿਹਾ ਕਿ ਪੁਲਿਸ ਗਲਤ ਕੰਮ ਕਰਨ ਵਾਲਿਆਂ ਨੂੰ ਚੁੱਕ ਕੇ ਲਿਜਾਂਦੀ ਹੈ। ਉਨ੍ਹਾਂ ਨੇ ਕਦੀ ਕੋਈ ਗਲਤ ਕੰਮ ਨਹੀਂ ਕੀਤਾ, ਜਿਸ ਕਰਕੇ ਪੁਲਿਸ ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਬੰਧਿਤ ਲੋਕ ਸ਼ਾਮ ਤੱਕ ਅਜਿਹੀਆਂ ਅਫਵਾਹਾ ਫੈਲਾਉਣਗੇ ਪਰ ਇਨ੍ਹਾਂ ਉੱਪਰ ਵਿਸ਼ਵਾਸ਼ ਨਾ ਕੀਤਾ ਜਾਵੇ। ਉਨ੍ਹਾਂ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੀਆਂ ਖ਼ਬਰਾਂ ਨਾ ਚਲਾਉਣ।

ਇਹ ਵੀ ਪੜ੍ਹੋ –  ਜਲਦ ਸ਼ੁਰੂ ਹੋਏਗਾ ਚੰਡੀਗੜ੍ਹ ਟ੍ਰਿਬਿਊਨ ਚੌਕ ਫਲਾਈਓਵਰ ਦਾ ਕੰਮ! ਬਜਟ ’ਚ ਵੱਡਾ ਫੇਰਬਦਲ, ਪ੍ਰਸ਼ਾਸਨ ਨੇ ਕੇਂਦਰ ਨੂੰ ਭੇਜਿਆ ਨਵਾਂ ਪ੍ਰਸਤਾਵ

 

Exit mobile version