The Khalas Tv Blog India ਆਈਪੀਐੱਲ ਵਿੱਚ ਸ਼ਾਹਰੁੱਖ ਖਾਨ ਨੂੰ ਕਿਉਂ ਮੰਗਣੀ ਪੈ ਗਈ ਮਾਫੀ, ਪੜ੍ਹੋ ਪੂਰੀ ਖਬਰ
India

ਆਈਪੀਐੱਲ ਵਿੱਚ ਸ਼ਾਹਰੁੱਖ ਖਾਨ ਨੂੰ ਕਿਉਂ ਮੰਗਣੀ ਪੈ ਗਈ ਮਾਫੀ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੇਨੱਈ ਵਿੱਚ ਮੁੰਬਈ ਇੰਡੀਅਨਜ਼ ਖਿਲਾਫ ਤਕਰੀਬਨ ਸਾਰੇ ਮੈਚਾਂ ਵਿੱਚ ਦਬਾਅ ਬਣਾ ਕੇ ਰੱਖਣ ਦੇ ਬਾਵਜੂਦ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨ ਵਾਲੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਸ਼ਾਹਰੁਖ ਖਾਨ ਇਸ ਹਾਰ ਤੋਂ ਕਾਫੀ ਨਾਰਾਜ਼ ਹਨ। ਪਰ ਸ਼ਾਹਰੁੱਖ ਨੇ ਆਪਣੇ ਪ੍ਰਸ਼ੰਸ਼ਕਾਂ ਦੀ ਨਿਰਾਸ਼ਾ ਨੂੰ ਸਮਝਦੇ ਹੋਏ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ। ਆਪਣੇ ਟਵੀਟ ਵਿੱਚ ਬੌਲੀਵੁੱਡ ਅਦਾਕਾਰ ਨੇ ਸਿਰਫ ਇੰਨਾਂ ਲਿਖਿਆ-ਨਿਰਾਸ਼ਾਜਨਕ ਪ੍ਰਦਰਸ਼ਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਰੇ ਪ੍ਰਸ਼ੰਸਕਾਂ ਤੋਂ ਮੁਆਫੀ।

ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ 152 ਰਨ ਬਣਾਏ ਹਨ। ਪਰ ਕੋਲਕਾਤਾ ਦੀ ਟੀਮ 20 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ’ਤੇ 142 ਰਨ ਹੀ ਜੋੜ ਸਕੀ।

Exit mobile version