The Khalas Tv Blog Punjab ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਦੀਪਕ ਟੀਨੂੰ ਦਾ ਭੀਖੀ ਪੁਲਿਸ ਨੇ ਲਿਆ ਤਿੰਨ ਦਿਨ ਦਾ ਰਿ ਮਾਂਡ
Punjab

ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਦੀਪਕ ਟੀਨੂੰ ਦਾ ਭੀਖੀ ਪੁਲਿਸ ਨੇ ਲਿਆ ਤਿੰਨ ਦਿਨ ਦਾ ਰਿ ਮਾਂਡ

ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਨਾਮਜ਼ਦ ਹੋਏ ਸ਼ਾਰਪ ਸ਼ੂ ਟਰ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਦੀਪਕ ਟੀਨੂੰ ਦਾ ਹੁਣ ਭੀਖੀ ਪੁਲਿਸ ਨੇ ਤਿੰਨ ਦਿਨ ਦਾ ਰਿ ਮਾਂਡ ਲੈ ਲਿਆ ਹੈ।ਇਹ ਮਾਮਲਾ ਸੰਨ 2020 ਨੂੰ ਕਸਬਾ ਭੀਖੀ ‘ਚ ਦਰਜ ਹੋਏ ਮੁਕੱਦਮੇ ਦਾ ਹੈ ,ਜਿਸ ਅਧੀਨ ਇਹਨਾਂ ਤਿੰਨਾਂ ਤੇ ਧਾਰਾ 307 ਯਾਨੀ ਇਰਾਦਾ ਕ ਤਲ ਦੀ ਧਾਰਾ ਲਗਾਈ ਗਈ ਸੀ।
ਹੁਣ ਅਦਾਲਤ ਨੇ ਭੀਖੀ ਪੁਲੀਸ ਨੂੰ ਤਿੰਨ ਦਿਨ ਦਾ ਪੁਲੀਸ ਰਿਮਾਂਡ ਦੇ ਕੇ 5 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।ਇਸ ਤੋਂ ਪਹਿਲਾਂ ਸਿੱਧੂ ਦਾ ਕਤਲ ਕਰਨ ਮਗਰੋਂ ਫਰਾਰ ਹੁੰਦੇ ਹੋਏ ਇੱਕ ਆਲਟੋ ਕਾਰ ਖੋਹਣ ਦੇ ਮਾਮਲੇ ਵਿੱਚ ਮਾਨਸਾ ਪੁਲਸ ਕੋਲ ਇਹਨਾਂ ਦਾ ਰਿ ਮਾਂਡ ਖਤਮ ਹੋ ਗਿਆ ਸੀ, ਇਹਨਾਂ ਨੂੰ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।ਜਿਸ ਤੋਂ ਬਾਅਦ ਭੀਖੀ ਪੁਲਿਸ ਨੇ ਇੱਕ ਇਰਾਦਾ ਕਤਲ ਮਾਮਲੇ ਵਿੱਚ ਇਹਨਾਂ ਦਾ 3 ਦਿਨ ਦਾ ਰਿਮਾਂਡ ਲੈ ਲਿਆ ਹੈ।

ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ 29 ਜੁਲਾਈ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਲੈ ਲਿਆ ਸੀ।ਜਿਸ ਤੋਂ ਬਾਅਦ ਅੱਜ ਇਹਨਾਂ ਦੀ ਅਦਾਲਤ ਵਿੱਚ ਪੇਸ਼ੀ ਸੀ।

Exit mobile version