The Khalas Tv Blog Punjab ਸਾਬਕਾ ਸਿਹਤ ਮੰਤਰੀ ਦੇ ਸੁਖਬੀਰ ਬਾਦਲ ਨੂੰ ਤਿੱਖੇ ਸਵਾਲ…
Punjab

ਸਾਬਕਾ ਸਿਹਤ ਮੰਤਰੀ ਦੇ ਸੁਖਬੀਰ ਬਾਦਲ ਨੂੰ ਤਿੱਖੇ ਸਵਾਲ…

Sharp questions to former health minister Sukhbir Badal...

ਚੰਡੀਗੜ੍ਹ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਿੱਖੇ ਕਵਾਲ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਦੀ ਬਿਆਨਬਾਜੀ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਹ ਦਸਣ ਕਿ ਲਗਾਤਾਰ ਦਸ ਸਾਲ ਸਤਾ ਵਿਚ ਰਹਿਣ ਦੌਰਾਨ ਅਕਾਲੀ ਸਰਕਾਰ ਨੇ ਕਾਂਗਰਸ ਸਰਕਾਰ ਵਲੋਂ 2004 ਵਿਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਬਣਾਏ ਗਏ ਕਾਨੂੰਨ ਦੀ ਧਾਰਾ 5 ਕਿਉਂ ਨਹੀਂ ਖ਼ਤਮ ਕੀਤੀ।

ਸਿੱਧੂ ਨੇ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਵਾਇਆ ਕਿ 2007 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਅਕਾਲੀ ਦਲ ਦੇ ਤਤਕਾਲੀਨ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਮੇਤ ਹਰ ਅਕਾਲੀ ਆਗੂ ਨੇ ਹਰ ਸਟੇਜ ਤੋਂ ਇਹ ਐਲਾਨ ਕੀਤੇ ਕਿ ਅਕਾਲੀ ਸਰਕਾਰ ਬਣਨ ਤੋਂ ਬਾਅਦ ਅਮਰਿੰਦਰ ਸਰਕਾਰ ਵਲੋਂ ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਬਣਾਏ ਗਏ ਕਾਨੂੰਨ ਦੀ ਧਾਰਾ 5 ਖ਼ਤਮ ਕੀਤੀ ਜਾਵੇਗੀ ਕਿਉਂਕਿ “ਇਹ ਧਾਰਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣ ਦਾ ਰਾਹ ਖੋਲਦੀ ਹੈ।”

ਉਹਨਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰੀ ਨਹੀਂ ਸਗੋਂ ਚੋਣ ਪ੍ਰਚਾਰ ਦੌਰਾਨ ਘੱਟੋ-ਘੱਟ ਸੌ ਵਾਰ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿਚ ਇਸ ਧਾਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਜਾਵੇਗਾ ਅਤੇ ਵਿਧਾਨ ਸਭਾ ਦੇ ਪਹਿਲੇ ਅਜਲਾਸ ਵਿਚ ਹੀ “ਪੰਜਾਬ ਵਿਰੋਧੀ” ਇਹ ਧਾਰਾ ਰੱਦ ਕਰ ਦਿੱਤੀ ਜਾਵੇਗੀ।

ਭਾਜਪਾ ਆਗੂ ਨੇ ਕਿਹਾ ਕਿ 2007 ਵਿਚ ਬਣੀ ਅਕਾਲੀ ਦਲ ਦੀ ਸਰਕਾਰ ਲਗਾਤਾਰ 10 ਸਾਲ ਸਤਾ ਵਿਚ ਰਹੀ, ਪਰ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਵਿਚ ਕੀਤਾ ਗਿਆ ਇਹ ਵਾਅਦਾ ਪੂਰਾ ਨਹੀਂ ਕੀਤਾ।

ਸਿੱਧੂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਯਾਦ ਕਰਵਾਇਆ ਕਿ ਇਹ ਅਕਾਲੀ ਦਲ ਹੀ ਸੀ ਜਿਹੜਾ ਸਤਾ ਦੇ ਲਾਲਚ ਵਿਚ ਆ ਕੇ 1985 ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਵਿਚ ਸਤਲੁਜ-ਜਮਨਾ ਲਿੰਕ ਕਨਾਲ ਬਨਾਉਣੀ ਮੰਨ ਕੇ ਆਇਆ ਸੀ। ਉਹਨਾਂ ਇਹ ਵੀ ਯਾਦ ਕਰਵਾਇਆ ਕਿ ਸਤਲੁਜ-ਜਮਨਾ ਲਿੰਕ ਕਨਾਲ ਦਾ ਸਰਵੇਖਣ ਅਤੇ ਇਸ ਲਈ ਜ਼ਮੀਨ ਗ੍ਰਹਿਣ ਕਰਨ ਦਾ ਪਹਿਲਾ ਨੋਟੀਫ਼ੀਕੇਸ਼ਨ, ਉਹ ਵੀ ਐਮਰਜੈਂਸੀ ਕਲਾਜ ਤਹਿਤ, ਅਕਾਲੀ ਸਰਕਾਰ ਵੇਲੇ 1978 ਵਿਚ ਕੀਤਾ ਗਿਆ ਸੀ।

Exit mobile version