‘ਦ ਖ਼ਾਲਸ ਬਿਊਰੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 29 ਜਨਵਰੀ ਨੂੰ ਪਟਿਆਲਾ ‘ਚ ਹੋਣ ਵਾਲੀ ਰੈਲੀ ਮੁਲਤਵੀ ਹੋ ਗਈ ਹੈ। ਅਮਿਤ ਸ਼ਾਹ ਦੀ ਰੈਲੀ ਉਨ੍ਹਾਂ ਦੇ ਦਿੱਲੀ ‘ਚ ਰੁਝੇਵਿਆਂ ਦੇ ਕਾਰਨ ਅੱਗੇ ਪਾਈ ਗਈ ਹੈ। ਹਾਲਾਂਕਿ, ਬੀਜੇਪੀ ਵੱਲੋਂ ਅਗਲੀ ਤਾਰੀਕ ਤੈਅ ਨਹੀਂ ਕੀਤੀ ਗਈ। ਬੀਜੇਪੀ ਦੇ ਸੀਨੀਅਰ ਲੀਡਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਜਲਦ ਹੀ ਰੈਲੀ ਦੀ ਅਗਲੀ ਤਾਰੀਕ ਵੀ ਤੈਅ ਕਰ ਲਈ ਜਾਵੇਗੀ।
ਉੱਧਰ ਸੂਤਰਾਂ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਿਸੇ ਵੀ ਸਮੇਂ ਬੀਜੇਪੀ ਵਿੱਚ ਸ਼ਾਮਿਲ ਹੋ ਸਕਦੇ ਹਨ।