The Khalas Tv Blog India ਸ਼ਹੀਦ-ਏ-ਆਜ਼ਮ-ਭਗਤ ਸਿੰਘ ਦਾ ਕਿਸਾਨਾਂ, ਮਜ਼ਦੂਰਾਂ ਨੂੰ ਸੁਨੇਹਾ
India Khaas Lekh Punjab

ਸ਼ਹੀਦ-ਏ-ਆਜ਼ਮ-ਭਗਤ ਸਿੰਘ ਦਾ ਕਿਸਾਨਾਂ, ਮਜ਼ਦੂਰਾਂ ਨੂੰ ਸੁਨੇਹਾ

‘ਦ ਖ਼ਾਲਸ ਬਿਊਰੋ :- ਦੇਸ਼ ਭਰ ਵਿੱਚ ਅੱਜ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰ ਰਿਹਾ ਹੈ। ਕਿਸਾਨ ਲੀਡਰਾਂ, ਮਜ਼ਦੂਰਾਂ ਅਤੇ ਆਮ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਆਜ਼ਾਦੀ ਸੰਗਰਾਮ ਲਈ ਲੜਨ ਵਾਲੇ ਇਨ੍ਹਾਂ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਨੇ ਆਪਣੀ ਲਿਖਤ ਵਿੱਚ ਕਿਸਾਨਾਂ, ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਉਨ੍ਹਾਂ ਦੇ ਨਾਂ ਸੰਦੇਸ਼ ਦਿੱਤਾ ਹੈ, ਉਹ ਤੁਸੀਂ ਇੱਥੇ ਇੰਨ-ਬਿੰਨ ਪੜ੍ਹ ਸਕਦੇ ਹੋ।

“ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ। ਪੰਡਿਤ ਜਵਾਹਰ ਲਾਲ ਦੀ ਗੱਲ ਵੱਖਰੀ ਹੈ। ਕੀ ਤੁਸੀਂ ਕਿਸੇ ਵੀ ਨੇਤਾ ਦਾ ਨਾਂ ਲੈ ਸਕਦੇ ਹੋ, ਜਿਸ ਨੇ ਮਜ਼ਦੂਰਾਂ ਜਾਂ ਕਿਸਾਨਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਨਹੀਂ, ਉਹ ਖ਼ਤਰਾ ਮੁੱਲ ਨਹੀਂ ਲੈਣਗੇ। ਇਹੀ ਤਾਂ ਉਨ੍ਹਾਂ ਦੀ ਘਾਟ ਹੈ। ਇਸ ਕਰ ਕੇ ਮੈਂ ਕਹਿੰਦਾ ਹਾਂ ਕਿ ਉਹ ਸੰਪੂਰਨ ਆਜ਼ਾਦੀ ਨਹੀਂ ਚਾਹੁੰਦੇ। ਆਰਥਿਕ ਅਤੇ ਪ੍ਰਬੰਧਕੀ ਦਬਾਅ ਪਾ ਕੇ ਉਹ ਚੰਦ ਹੋਰ ਸੁਧਾਰ ਯਾਨੀ ਭਾਰਤੀ ਪੂੰਜੀਪਤੀਆਂ ਲਈ ਚੰਦ ਹੋਰ ਰਿਆਇਤਾਂ ਪ੍ਰਾਪਤ ਕਰਨਾ ਚਾਹੁਣਗੇ। ਇਸ ਕਰਕੇ ਮੈਂ ਕਹਿੰਦਾ ਹਾਂ ਕਿ ਇਸ ਅੰਦੋਲਨ ਦਾ ਭੱਠਾ ਤਾਂ ਬੈਠੇਗਾ ਹੀ। ਸ਼ਾਇਦ ਕਿਸੇ ਨਾ ਕਿਸੇ ਸਮਝੌਤੇ ਨਾਲ ਜਾਂ ਅਜਿਹੀ ਕਿਸੇ ਚੀਜ਼ ਦੇ ਬਗ਼ੈਰ ਹੀ। ਨੌਜਵਾਨ ਵਰਕਰ ਜਿਹੜੇ ਪੂਰੀ ਤਨਦੇਹੀ ਨਾਲ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਹਨ, ਪੂਰੀ ਤਰ੍ਹਾਂ ਆਪ ਸੰਗਠਿਤ ਨਹੀਂ ਹਨ ਅਤੇ ਆਪਣੇ-ਆਪ ਅੰਦੋਲਨ ਨੂੰ ਅੱਗੇ ਲਿਜਾਣ ਦੀ ਤਾਕਤ ਨਹੀਂ ਰੱਖਦੇ ਹਨ।

ਅਸਲ ਵਿੱਚ ਸਾਡੇ ਵੱਡੇ ਲੀਡਰ, ਸਿਵਾਏ ਪੰਡਤ ਮੋਤੀ ਲਾਲ ਨਹਿਰੂ ਦੇ ਆਪਣੇ-ਆਪ ’ਤੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ, ਇਹੀ ਕਾਰਨ ਹੈ ਕਿ ਉਹ ਘੜੀ-ਮੁੜੀ ਗਾਂਧੀ ਅੱਗੇ ਬਿਨਾਂ ਸ਼ਰਤ ਦੇ ਗੋਡੇ ਟੇਕ ਦਿੰਦੇ ਹਨ। ਉਨ੍ਹਾਂ ਦੀ ਰਾਏ ਵੱਖਰੀ ਹੋਣ ’ਤੇ ਵੀ ਉਹ ਕਦੇ ਪੂਰੀ ਤਨਦੇਹੀ ਨਾਲ ਮੁਖ਼ਾਲਫ਼ਤ ਨਹੀਂ ਕਰਦੇ ਅਤੇ ਮਤੇ ਮਹਾਤਮਾ ਕਰਕੇ ਹੀ ਪਾਸ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਹਾਲਤਾਂ ਵਿੱਚ ਨੌਜਵਾਨ ਕਾਰਕੁੰਨਾਂ ਜਿਹੜੇ ਇਨਕਲਾਬ ਵਾਸਤੇ ਪੂਰੀ ਸੰਜੀਦਗੀ ਰੱਖਦੇ ਹਨ, ਨੂੰ ਮੈਂ ਚਿਤਾਵਨੀ ਦੇਣਾ ਚਾਹਾਂਗਾ ਕਿ ਔਖਾ ਸਮਾਂ ਆ ਰਿਹਾ ਹੈ।”

Exit mobile version