The Khalas Tv Blog Punjab SGPC ਵੱਲੋਂ ਹੁਣ ਸੰਗਤ ਨੂੰ ਲੱਗੇਗਾ ਮੁਫਤ ਕਰੋਨਾ ਟੀਕਾ
Punjab

SGPC ਵੱਲੋਂ ਹੁਣ ਸੰਗਤ ਨੂੰ ਲੱਗੇਗਾ ਮੁਫਤ ਕਰੋਨਾ ਟੀਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਲਈ ਕਰੋਨਾ ਵੈਕਸੀਨ ਦੇ ਕੀਤੇ ਜਾ ਰਹੇ ਪ੍ਰਬੰਧ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਅਸੀਂ ਪੰਜ ਹਜ਼ਾਰ ਸੰਗਤ ਨੂੰ ਕਰੋਨਾ ਵੈਕਸੀਨ ਲਗਾਵਾਂਗੇ ਪਰ ਪਹਿਲਾਂ ਢਾਈ ਹਜ਼ਾਰ ਸੰਗਤ ਨੂੰ ਕਰੋਨਾ ਵੈਕਸੀਨ ਲਗਾਈ ਜਾਵੇਗੀ। ਇਹ ਕਰੋਨਾ ਵੈਕਸੀਨ ਲਗਾ ਕੇ ਉਸ ਤੋਂ ਬਾਅਦ ਅਸੀਂ ਹੋਰ ਵੈਕਸੀਨ ਖਰੀਦਾਂਗੇ’। ਉਨ੍ਹਾਂ ਕਿਹਾ ਕਿ ‘ਕਰੋਨਾ ਵੈਕਸੀਨ ਤਾਂ ਮਿਲਦੀ ਹੀ ਨਹੀਂ ਪਈ, ਅਸੀਂ ਬਹੁਤ ਮੁਸ਼ਕਿਲ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਮਿਲ ਕੇ, ਪਤਾ ਕਰਕੇ ਜੱਦੋ-ਜਹਿਦ ਦੇ ਨਾਲ ਕਰੋਨਾ ਵੈਕਸੀਨ ਹਾਸਿਲ ਕੀਤੀ ਹੈ’।

ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਕੰਪਨੀਆਂ ਨੇ ਕਰੋਨਾ ਵੈਕਸੀਨ ਦੇਣ ਤੋਂ ਨਾਂਹ ਕਰ ਦਿੱਤੀ ਹੈ। ਮੈਨੂੰ ਦੁੱਖ ਹੈ ਕਿ ਜੇ ਅਮਰੀਕਾ ਤੋਂ ਲੋਕ ਸਾਨੂੰ ਸਪੋਰਟ ਕਰ ਰਹੇ ਹਨ ਤਾਂ ਪੰਜਾਬ ਸਰਕਾਰ ਨੂੰ ਇਸ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਮਨੁੱਖਤਾ ਅੱਜ ਸਹਿਮ ਵਿੱਚ ਹੈ, ਡਰ ਵਿੱਚ ਹੈ ਕਿ ਪਤਾ ਨਹੀਂ ਕਿਹੜੇ ਪਲ ਕੀ ਹੋ ਜਾਣਾ ਹੈ। ਇਸ ਲਈ ਜੇ ਸਾਨੂੰ ਕਿਤਿਉਂ ਕੋਈ ਚੀਜ਼ ਮਿਲ ਰਹੀ ਹੈ ਤਾਂ ਉਸਨੂੰ ਭਾਵੇਂ ਤਰਲੇ ਕੱਢ ਕੇ ਲੈ ਕੇ ਆਉ, ਜ਼ੋਰ ਦੇ ਕੇ ਲੈ ਕੇ ਆਉ। ਮੈਨੂੰ ਆਸ ਹੈ ਕਿ ਜੇ ਸਰਕਾਰ ਸਾਨੂੰ ਇਜਾਜ਼ਤ ਦੇ ਦੇਵੇ ਤਾਂ ਸਾਨੂੰ ਜਿੰਨੀ ਮਰਜ਼ੀ ਮਹਿੰਗੀ ਚੀਜ਼ ਮਿਲ ਜਾਵੇ, ਅਸੀਂ ਉਸਨੂੰ ਜ਼ਰੂਰ ਲੋਕਾਂ ਵਾਸਤੇ ਲੈ ਕੇ ਆਵਾਂਗੇ। ਜੇ ਸਾਨੂੰ ਲੋਕਾਂ ਲਈ ਭੀਖ ਵੀ ਮੰਗਣੀ ਪਏ, ਅਸੀਂ ਸਾਰਾ ਕੁੱਝ ਕਰਾਂਗੇ। ਸਰਕਾਰ ਸਾਨੂੰ ਇਜਾਜ਼ਤ ਨਾ ਦੇ ਕੇ ਬਹੁਤ ਵੱਡੀ ਅਣਗਹਿਲੀ, ਨਾਲਾਇਕੀ ਕਰ ਰਹੀ ਹੈ’।

Exit mobile version