The Khalas Tv Blog Punjab SGPC ਦੀ ਅੰਤਰਿੰਗ ਕਮੇਟੀ ਨੇ ਸਾਂਝੇ ਸਿਵਲ ਕੋਡ ਨੂੰ ਕੀਤਾ ਖ਼ਾਰਜ !
Punjab

SGPC ਦੀ ਅੰਤਰਿੰਗ ਕਮੇਟੀ ਨੇ ਸਾਂਝੇ ਸਿਵਲ ਕੋਡ ਨੂੰ ਕੀਤਾ ਖ਼ਾਰਜ !

ਬਿਊਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵਿੱਚ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਸਾਂਝਾ ਸਿਵਲ ਕੋਡ ਸਮੇਤ ਕਈ ਹੋਰ ਮੁੱਦਿਆਂ ‘ਤੇ ਅਹਿਮ ਫ਼ੈਸਲੇ ਲਏ ਗਏ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਚੈਨਲ ਨੂੰ ਲੈ ਕੇ ਕਮੇਟੀ ਵਿਚਾਰ ਕਰ ਰਹੀ ਹੈ ਅਤੇ ਜਲਦ ਹੀ ਇਸ ‘ਤੇ ਰਿਪੋਰਟ ਸਾਂਝੀ ਕੀਤੀ ਜਾਵੇਗੀ । ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਸਾਂਝੇ ਸਿਵਲ ਕੋਡ (UCC) ਲਈ 14 ਜੁਲਾਈ ਤੱਕ ਸੁਝਾਅ ਮੰਗੇ ਗਏ ਸਨ ਪਰ ਧਾਮੀ ਨੇ ਕਿਹਾ ਇਸ ਦੇ ਬਾਰੇ ਸਰਕਾਰ ਨੇ ਕੋਈ ਰੂਪ ਰੇਖਾ ਜਾਰੀ ਪੇਸ਼ ਨਹੀਂ ਕੀਤੀ ਹੈ। ਅਸੀਂ ਇਸ ਸਾਂਝੇ ਸਿਵਲ ਕੋਡ ਦੇ ਖ਼ਿਲਾਫ਼ ਹਾਂ । ਦੇਸ਼ ਦੇ 21 ਵੇਂ ਲਾਅ ਕਮਿਸ਼ਨ ਨੇ ਸਾਂਝੇ ਸਿਵਲ ਕੋਡ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਕਿਹਾ ਸੀ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਹੈ । ਜਦਕਿ 22ਵੇਂ ਲਾਅ ਕਮਿਸ਼ਨ ਦੀ ਰਿਪੋਰਟ ਦੇ ਅਧਾਰ ‘ਤੇ ਕੇਂਦਰ ਸਰਕਾਰ ਇਸ ਨੂੰ ਲਾਗੂ ਕਰਨ ਚਾਹੁੰਦੀ ਹੈ।

ਬੁੱਧੀਜੀਵੀਆਂ ਤੋਂ ਸਲਾਹ ਲਈ ਗਈ

ਪ੍ਰਧਾਨ ਧਾਮੀ ਨੇ ਕਿਹਾ ਫ਼ੈਸਲਾ ਲੈਣ ਤੋਂ ਪਹਿਲਾਂ ਅੰਤਰਿੰਗ ਕਮੇਟੀ ਨੇ ਸਿੱਖ ਬੁੱਧੀਜੀਵੀਆਂ,ਇਤਿਹਾਸਕਾਰਾਂ ਅਤੇ ਜਥੇਬੰਦੀਆਂ ਤੋਂ ਰਾਇ ਮੰਗੀ ਸੀ ਸਾਰਿਆਂ ਨੇ ਇਸ ਨੂੰ ਇੱਕ ਸੁਰ ਵਿੱਚ ਖ਼ਾਰਜ ਕਰ ਦਿੱਤਾ ਹੈ । ਉਨ੍ਹਾਂ ਕਿਹਾ ਸਿੱਖ ਹਮੇਸ਼ਾ ਆਪਣੀ ਵੱਖਰੀ ਪਛਾਣ ਦੇ ਲਈ ਲੜਦਾ ਰਿਹਾ ਹੈ ਅਤੇ ਇਸ ਵਿੱਚ ਕੋਈ ਦਖ਼ਲ ਨਾ ਦੇਵੇ ਇਸ ਨੂੰ ਯਕੀਨੀ ਬਣਾਇਆ ਹੈ। ਅਸੀਂ ਮਹਿਸੂਸ ਕਰਦੇ ਹਾਂ ਸਿੱਖਾਂ ਦੀ ਬੋਲ ਬਾਣੀ,ਸਿੱਖੀ ਦਾ ਸਭਿਆਚਾਰ,ਸਿੱਖੀ ਦੀ ਸਿਧਾਂਤਿਕ ਹੋਂਦ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ SGPC ਪ੍ਰਧਾਨ ਨੇ ਕਿਹਾ ਸੰਵਿਧਾਨ ਵੀ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਦੀ ਤਰਜਮਾਨੀ ਕਰਦਾ ਹੈ । ਇਸ ਲਈ ਅੰਤਰਿੰਗ ਕਮੇਟੀ ਨੇ ਬੁੱਧੀਜੀਵੀਆਂ ਦੇ ਨਾਲ ਵਿਚਾਰ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਖ਼ਾਰਜ ਕਰਦਾ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਜੇਕਰ ਇਹ ਲਾਗੂ ਹੁੰਦੀ ਹੈ ਤਾਂ ਇਹ ਦੇਸ਼ ਦੇ ਘੱਟ ਗਿਣਤੀ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਪਛਾਣ ਦਾ ਘਾਣ ਹੋਵੇਗਾ ।

‘ਲੰਗਰ ਘੁਟਾਲ਼ਾ ਨਹੀਂ ਕੋਤਾਹੀ ਹੈ’

ਇਸ ਤੋਂ ਇਲਾਵਾ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਅਤੇ ਕੁਝ ਲੋਕ ਲੰਗਰ ਵਿੱਚ ਹੋਈ ਕੁਤਾਹੀਆਂ ਨੂੰ ਘੁਟਾਲੇ ਦਾ ਨਾਂ ਦੇ ਰਹੇ ਹਨ ਜੋ ਕਿ ਠੀਕ ਨਹੀਂ ਹੈ । ਘੁਟਾਲੇ ਸਰਕਾਰਾਂ ਵਿੱਚ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸ਼ਾਇਦ ਸਰਕਾਰ ਸਮਝ ਦੀ ਹੈ ਕਿ ਉਹ ਦਖ਼ਲ ਦੇ ਸਕਦੀ ਹੈ ਪਰ SGPC ਨੇ ਕਦੇ ਇਸ ਦਖ਼ਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਹੈ । ਧਾਮੀ ਨੇ ਕਿਹਾ ਇਸ ਮਾਮਲੇ ਵਿੱਚ ਸ਼ੁਰੂਆਤੀ ਜਾਂਚ ਦੌਰਾਨ 53 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਅਤੇ ਹੁਣ 5 ਮੈਂਬਰੀ ਕਮੇਟੀ ਇਸ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਜਿਸ ਦੀ ਰਿਪੋਰਟ ਦੇ ਅਧਾਰ ‘ਤੇ ਅਗੇਤੀ ਕਾਰਵਾਈ ਕੀਤੀ ਜਾਵੇਗੀ ।

1984 ਨਸਲਕੁਸ਼ੀ ਦਾ ਕੇਸ ਲੜੇਗੀ ਕਮੇਟੀ

1984 ਨਸਲਕੁਸ਼ੀ ਦੇ ਮੁਲਜ਼ਮ ਜਗਦੀਸ਼ ਟਾਈਟਲ ਖ਼ਿਲਾਫ਼ ਨਵੇਂ ਦੋਸ਼ ਲੱਗਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਅਹਿਮ ਫ਼ੈਸਲਾ ਲਿਆ ਹੈ । ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਵਕੀਲਾਂ ਨੂੰ ਲੈ ਕੇ ਹੱਥ ਖੜੇ ਕਰ ਦਿੱਤੇ ਹਨ ਹੁਣ ਅਸੀਂ ਉਨ੍ਹਾਂ ਦਾ ਕੇਸ ਲੜਨ ਜਾ ਰਹੇ ਹਾਂ ਅਤੇ ਇਸ ਨੂੰ ਅੰਜਾਮ ਤੱਕ ਪਹੁੰਚਾਵਾਂਗੇ । ਇਸ ਲਈ SGPC ਨੇ ਇਸ ਦੇ ਲਈ 2 ਵਕੀਲ ਨਿਯੁਕਤ ਕੀਤੇ ਹਨ ਜਿਸ ਵਿੱਚ ਕਾਮਨਾ ਵੋਹਰਾ ਅਤੇ ਨਗਿੰਦਰ ਸਿੰਘ ਨੂੰ ਕੇਸ ਲੜਨ ਦੇ ਅਧਿਕਾਰ ਦਿੱਤੇ ਗਏ ਹਨ।

SGPC ਨੇ ਫ਼ੈਸਲਾ ਕੀਤਾ ਹੈ ਕਿ ਗੋਇੰਦਵਾਲ ਸਾਹਿਬ ਜਿੱਥੇ ਗੁਰੂ ਸਾਹਿਬ ਦੀ ਪੁਰਾਤਨ ਬਾਣੀਆਂ ਹਨ ਉਨ੍ਹਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਡਿਜੀਟਲ ਕੀਤਾ ਜਾਵੇਗਾ,ਇਸ ਦੀ ਜ਼ਿੰਮੇਵਾਰੀ SGPC ਅਤੇ ਕੈਨੇਡਾ ਦੇ ਸਰੀ ਤੋਂ ਗਿਆਨ ਸਿੰਘ ਸੰਧੂ ਜੋ ਕਿ ਲੇਖਕ ਹਨ ਉਹ ਮਿਲ ਕੇ ਕਰਨਗੇ ।

Exit mobile version