ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC PRESIDENT ELECTION 2024) ਦੇ ਪ੍ਰਧਾਨ ਦੀ ਚੋਣ ਤਰੀਕ ਦਾ ਐਲਾਨ ਹੋ ਗਿਆ ਹੈ । 28 ਅਕਤੂਬਰ ਨੂੰ ਦਿਵਾਲੀ ਤੋਂ ਪਹਿਲਾਂ ਜਨਰਲ ਹਾਊਸ ਸੱਦਿਆ ਗਿਆ ਜਿਸ ਵਿੱਚ ਨਵੇਂ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਦੀ ਚੋਣ ਹੋਵੇਗੀ ।
ਨਵਾਂ ਪ੍ਰਧਾਨ ਚੁਣਨ ਦੇ ਲਈ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ (Teja singh samundry Hall) ਵਿੱਚ ਦੁਪਹਿਰ 12 ਵਜੇ ਸੱਦਿਆ ਗਿਆ ਹੈ । ਜਿਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ । ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਮੌਜੂਦ ਹੋਣਗੇ । ਹਰਜਿੰਦਰ ਸਿੰਘ ਧਾਮੀ (Harjinder Singh Dhami) ਹੁਣ ਤੱਕ ਪ੍ਰਧਾਨਗੀ ਅਹੁਦੇ ਲਈ ਹੈਟ੍ਰਿਕ ਲੱਗਾ ਚੁੱਕੇ ਹਨ ਚੌਥੀ ਵਾਰ ਵੀ ਅਕਾਲੀ ਦਲ ਉਨ੍ਹਾਂ ਨੂੰ ਮੌਕਾ ਦੇਵੇਗਾ ਜਾਂ ਫਿਰ ਨਵੇਂ ਉਮੀਦਵਾਰ ਦਾ ਨਾਂ ਪੇਸ਼ ਕੀਤਾ ਜਾਵੇਗਾ ਇਸ ‘ਤੇ ਫੈਸਲਾ ਅਕਾਲੀ ਦਲ ਦੇ ਨਵੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰ ਸਕਦੇ ਹਨ,ਕਿਉਂਕਿ ਸੁਖਬੀਰ ਸਿੰਘ ਬਾਦਲ ‘ਤੇ ਜਥੇਦਾਰ ਸਾਹਿਬ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ ।
ਉਧਰ ਵਿਰੋਧੀ ਧਿਰ ਅਕਾਲੀ ਸੁਧਾਰ ਲਹਿਰ ਕੀ ਇਸ ਵਾਰ ਵੱਖ ਤੋਂ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਦੇ ਲਈ ਉਮੀਦਵਾਰ ਖੜੇ ਕਰਨ ਜਾਂ ਰਿਹਾ ਹੈ ਜਾਂ ਨਹੀਂ ਇਸ ‘ਤੇ ਕੋਈ ਫੈਸਲਾ ਨਹੀ ਲਿਆ ਗਿਆ ਹੈ । 2022 ਦੀਆਂ SGPC ਦੀਆਂ ਚੋਣਾਂ ਵਿੱਚ ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਨੂੰ ਚੁਣੌਤੀ ਦਿੱਤੀ ਸੀ ਪਰ ਉਹ 44 ਵੋਟਾਂ ਦਾ ਮੁਕਾਬਲੇ 103 ਵੋਟਾਂ ਨਾਲ ਹਾਰ ਗਏ ਸਨ ।
SGPC ਦੀਆਂ ਜਨਰਲ ਚੋਣਾਂ ਵਿੱਚ ਵੋਟਾਂ ਨੂੰ ਬਣਾਉਣ ਦਾ ਕੰਮ ਪਿਛਲੇ ਸਾਲ ਅਕਤੂਬਰ ਤੋਂ ਚੱਲ ਰਿਹਾ ਹੈ ਪਰ ਸਿੱਖ ਸੰਗਤਾਂ ਵਿੱਚ ਵੋਟਾਂ ਬਣਾਉਣ ਨੂੰ ਲੈਕੇ ਹੁਣ ਤੱਕ ਕੋਈ ਰੁਝਾਨ ਨਾ ਹੋਣ ਦੀ ਵਜ੍ਹਾ ਕਰਕੇ ਤਰੀਕਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ।