The Khalas Tv Blog India 1 ਘੰਟੇ ਤੱਕ ਜਥੇਦਾਰ ਸਾਹਿਬ ਤੇ SGPC ਪ੍ਰਧਾਨ ਦੀ ਮੀਟਿੰਗ ! ਪਾਰਟੀ ਨਾਲ ਜੁੜੇ ਇਸ ਵੱਡੇ ਮੁੱਦੇ ‘ਤੇ ਚਰਚਾ
India Punjab

1 ਘੰਟੇ ਤੱਕ ਜਥੇਦਾਰ ਸਾਹਿਬ ਤੇ SGPC ਪ੍ਰਧਾਨ ਦੀ ਮੀਟਿੰਗ ! ਪਾਰਟੀ ਨਾਲ ਜੁੜੇ ਇਸ ਵੱਡੇ ਮੁੱਦੇ ‘ਤੇ ਚਰਚਾ

ਬਿਉਰੋ ਰਿਪੋਰਟ – ਸੁਖਬੀਰ ਸਿੰਘ ਬਾਦਲ (Sukhbir Singh Badal) ਤਖਤ ਕੇਸਗੜ੍ਹ ਸਾਹਿਬ ਚੌਥੇ ਦਿਨ ਦੀ ਸੇਵਾ ਨਿਭਾ ਰਹੇ ਹਨ । ਇਸ ਦੌਰਾਨ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਦੀ ਜਥੇਦਾਰ ਸ੍ਰੀ ਅਕਾਲ ਤਖਤ ਗਿਆਨ ਰਘਬੀਰ ਸਿੰਘ (Jathedar Raghubir Singh) ਨਾਲ 1 ਘੰਟੇ ਤੱਕ ਅਹਿਮ ਮੀਟਿੰਗ ਹੋਈ । ਸ਼ੁੱਕਰਵਾਰ 6 ਦਸੰਬਰ ਨੂੰ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸਦੀ ਹੈ,ਮੰਨਿਆ ਜਾ ਰਿਹਾ ਹੈ ਮੀਟਿੰਗ ਇਸੇ ਸਿਲਸਿਲੇ ਨੂੰ ਮੁਖ ਰੱਖ ਦੇ ਹੋਏ ਕੀਤੀ ਗਈ ਹੋ ਸਕਦੀ ਹੈ । ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ‘ਤੇ 4 ਦਸੰਬਰ ਹੋਏ ਹਮਲੇ ਵੀ ਚਰਚਾ ਹੋਣ ਦੀ ਉਮੀਦ ਹੈ ਹਾਲਾਂਕਿ ਮੀਟਿੰਗ ਤੋਂ ਬਾਅਦ SGPC ਪ੍ਰਧਾਨ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨ ਰਘਬੀਰ ਸਿੰਘ ਨੇ ਮੀਟਿੰਗ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ।

2 ਦਸੰਬਰ ਨੂੰ ਸ੍ਰੀ ਅਕਾਲ ਤਖਤ ਤੋਂ ਫੈਸਲਾ ਸੁਣਾਉਂਦੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਪਾਰਟੀ ਨੂੰ ਕਰੜੀ ਫਟਕਾਰ ਲਗਾਈ ਗਈ ਸੀ। ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਹੁਦੇਦਾਰਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਦੇ ਆਦੇਸ਼ ਦਿੰਦੇ ਹੋਏ 6 ਮਹੀਨੇ ਦੇ ਅੰਦਰ ਡੈਲੀਗੇਟ ਦੀਆਂ ਨਵੀਆਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹਨ । ਇਸ ਦੀ ਜ਼ਿੰਮੇਵਾਰੀ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਣੀ ਇੱਕ ਕਮੇਟੀ ਨੂੰ ਸੌਂਪੀ ਗਈ ਸੀ।

ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਵਿੱਚ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ, ਇਕਬਾਲ ਸਿੰਘ ਝੂੰਦਾਂ, ਮਨਪ੍ਰੀਤ ਸਿੰਘ ਇਆਲੀ, ਸਤਵੰਤ ਕੌਰ ਸਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼ਾਮਲ ਕੀਤਾ ਹੈ। ਜਥੇਦਾਰ ਸਾਹਿਬ ਨੇ ਆਦੇਸ਼ ਦਿੱਤੇ ਸਨ ਕਿ ਅਕਾਲੀ ਦਲ ਦੀ ਮੁੜ ਸੁਰਜੀਤ ਕਰਨ ਲਈ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਅਤੇ ਇਹ ਕਮੇਟੀ 6 ਮਹੀਨਿਆਂ ਦੇ ਅੰਦਰ-ਅੰਦਰ ਪ੍ਰਧਾਨ ਅਤੇ ਹੋਰ ਅਹੁਦਿਆਂ ‘ਤੇ ਚੋਣ ਕਰਾਵੇ।

Exit mobile version