ਬਿਊਰੋ ਰਿਪੋਰਟ : ਮਈ ਮਹੀਨੇ ਦੇ ਅੰਦਰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਦਿਨ ਧਮਾਕੇ ਹੋਏ ਸਨ । ਮੁਲਜ਼ਮਾਂ ਦੀ ਗ੍ਰਿਫਤਾਰੀ ਗੁਰੂ ਰਾਮਦਾਸ ਸਰਾਂ ਤੋਂ ਹੋਈ ਸੀ ਅਤੇ ਧਮਾਕਾਖੇਜ਼ ਸਮੱਗਰੀ ਵੀ ਮਿਲੀ ਸੀ । ਉਸੇ ਦਿਨ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕਰਨ ਦਾ ਫੈਸਲਾ ਲਿਆ ਗਿਆ ਸੀ । ਇਸੇ ਦੇ ਮੱਦੇ ਨਜ਼ਰ SGPC ਨੇ ਸਾਰੇ ਐਂਟਰੀ ਪੁਆਇੰਟ ‘ਤੇ ਸਮਾਨ ਨੂੰ ਸਕੈਨ ਕਰਨ ਦੇ ਲਈ ਸਕੈਨਰ ਲਗਾਉਣ ਦਾ ਫੈਸਲਾ ਲਿਆ ਸੀ ਜਿਸ ਦੀ ਸ਼ੁਰੂਆਤ ਸ਼ਨਿੱਚਵਾਰ ਤੋਂ ਕਰ ਦਿੱਤੀ ਗਈ ਹੈ ।
ਘੰਟਾ ਘਰ ਵਿੱਚ ਲਗਾਇਆ ਗਿਆ ਸਕੈਨਰ
ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਘੰਟਾ ਘਰ ਵਾਲੇ ਪਾਸੇ ਸਕੈਨਿੰਗ ਮਸ਼ੀਨ ਲਗਾਈ ਗਈ ਹੈ, ਜਿਸ ਦੇ ਜ਼ਰੀਏ ਅੰਦਰ ਦਾਖਲ ਹੋਣ ਵਾਲੇ ਇੱਕ-ਇੱਕ ਸ਼ਰਧਾਲੂ ਦੇ ਸਮਾਨ ਨੂੰ ਸਕੈਨ ਕਰਕੇ ਅੰਦਰ ਭੇਜਿਆ ਜਾ ਰਿਹਾ ਹੈ। ਕੁਝ ਹੀ ਦਿਨਾਂ ਵਿੱਚ ਸਾਰੇ ਐਂਟਰੀ ਪੁਆਇੰਟ ‘ਤੇ ਸਕੈਨਰ ਲਗਾਏ ਜਾਣਗੇ । ਸਕੈਨਰ ਵਾਲੀ ਥਾਂ ‘ਤੇ ਸਮਾਨ ਨਾਲ ਅੰਦਰ ਜਾ ਰਹੇ ਲੋਕਾਂ ਦੀ ਫੋਟੋ ਵੀ ਕੈਮਰੇ ਦੇ ਅੰਦਰ ਕੈਦ ਕੀਤਾ ਜਾ ਰਹੀ ਹੈ ਤਾਂਕੀ ਹਰ ਇੱਕ ‘ਤੇ ਕਰੜੀ ਨਜ਼ਰ ਰੱਖੀ ਜਾਵੇ। ਬੰਬ ਧਮਾਕੇ ਦੇ ਅਗਲੇ ਦਿਨ ਤੋਂ ਹੀ SGPC ਨੇ ਔਰਤ ਅਤੇ ਮਰਦ ਸੇਵਾਦਾਰਾਂ ਦੀ ਸਾਰੇ ਐਂਟਰੀ ਪੁਆਇੰਟ ‘ਤੇ ਡਿਊਟੀ ਲਗਾਈ ਸੀ ਕਿ ਉਹ ਹੱਥ ਨਾਲ ਅੰਦਰ ਜਾਣ ਵਾਲੀ ਸੰਗਤ ਦੇ ਸਮਾਨ ਦੀ ਚੈਕਿੰਗ ਕਰ ਰਹੇ ਸਨ । ਪਰ ਹੁਣ ਸਕੈਨਿੰਗ ਮਸ਼ੀਨ ਆਉਣ ਨਾਲ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਗੁੰਜਾਇਸ਼ ਨਹੀਂ ਹੈ । ਇਸ ਤੋਂ ਇਲਾਵਾ SGPC ਨੇ ਸੰਗਤਾਂ ਦੇ ਲਈ ਵੀ ਸਕੈਨਰ ਦਾ ਪ੍ਰਬੰਧਰ ਕਰਨ ਦਾ ਐਲਾਨ ਕੀਤਾ ਸੀ ਜਿਸ ਨੂੰ ਜਲਦ ਹੀ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸੰਗਤ ਨੂੰ ਸਕੈਨਰ ਦੇ ਅੰਦਰ ਹੋ ਕੇ ਗੁਜ਼ਰਨਾ ਪਏਗਾ। ਸੰਗਤਾਂ ਨੇ SGPC ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।
ਵੱਡੀ ਸਕ੍ਰੀਨ ਲਗਾਈ ਗਈ ਸੀ ।
SGPC ਨੇ ਇਸ ਤੋਂ ਪਹਿਲਾਂ ਵੱਡੀ ਸਕ੍ਰੀਨ ਲਗਾਇਆ ਸਨ, ਉਸ ਦਾ ਮਕਸਦ ਸੀ ਲੋਕਾਂ ਨੂੰ ਗੁਰੂ ਘਰ ਆਉਣ ਦੀ ਮਰਿਆਦਾ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਸਿੱਖ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਜਾਵੇ। ਇੱਕ ਬੱਚੀ ਦੇ ਸਕਰਟ ਵਿਵਾਦ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ।