ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ SGPC ਮੂਹਰੇ 1984 ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਹੋਏ ਨੁਕਸਾਨ ਦਾ ਮਾਮਲਾ ਚੁੱਕਿਆ ਹੈ। ਰੰਧਾਵਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 1984 ਕਤਲੇਆਮ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਸੁਸ਼ੋਭਿਤ ਪੁਰਾਤਨ ਗ੍ਰੰਥ, ਪੋਥੀਆਂ ਦੇ ਦਰਸ਼ਨ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਮੰਗ ਉਨ੍ਹਾਂ ਨੇ SGPC ਦੇ ਉਸ ਬਿਆਨ ਨੂੰ ਆਧਾਰ ਬਣਾ ਕੇ ਕੀਤੀ ਹੈ ਜਦੋਂ ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ਵਿੱਚ ਦੱਸਿਆ ਸੀ ਕਿ ਜੋ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪੁਰਾਤਨ ਗ੍ਰੰਥ, ਪੋਥੀਆਂ ਹਨ, ਉਹ ਸਾਡੇ ਕੋਲ ਮੌਜੂਦ ਹਨ। ਰੰਧਾਵਾ ਨੇ ਇਸੇ ਆਧਾਰ ਉੱਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਜੇਕਰ SGPC ਉਨ੍ਹਾਂ ਨੂੰ ਇਨ੍ਹਾਂ ਪੁਰਾਤਨ ਗ੍ਰੰਥਾਂ ਦੇ ਦਰਸ਼ਨ ਕਰਵਾ ਦਿੰਦੀ ਹੈ ਤਾਂ ਉਹ ਸਾਰੇ ਸਿੱਖ ਪੰਥ ਨੂੰ ਦੱਸਣਗੇ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਦੇ ਵਡਮੁੱਲੇ ਪੁਰਾਤਨ ਇਤਿਹਾਸ ਦੀ ਬਹੁਤ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਕੇ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਹੋਇਆ ਹੈ।
ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਮੁਤਾਬਕ
• ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 205 ਪਾਵਨ ਸਰੂਪ ਹੱਥ ਲਿਖਤ
• ਬਾਬਾ ਹਰਦਾਸ ਜੀ ਦੀ ਹੱਥ ਲਿਖਤ ਪੁਰਾਤਨ ਸੁਨਹਿਰੀ ਪੋਥੀ
• ਜਨਮ ਸਾਖੀਆਂ ਦੇ ਅਸਲ ਖਰੜੇ
• 28 ਹੁਕਮਨਾਮੇ ਸਾਹਿਲ ਅਸਲ ਹੱਥ ਲਿਖਤ
• ਦਸਮ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਜਿਨ੍ਹਾਂ ਉੱਤੇ ਛੇਵੀਂ, ਸੱਤਵੀਂ, ਨੌਵੀਂ ਅਤੇ 10ਵੀਂ ਪਾਤਸ਼ਾਹੀ ਦੇ ਦਸਤਖ਼ਤ ਹੋਏ ਹਨ।