The Khalas Tv Blog Punjab SGPC ਮੁਲਾਜ਼ਮਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਮਣੇ ਅੰਮ੍ਰਿਤਧਾਰੀ ਬਜ਼ੁਰਗ ਨਾਲ ਬੁਰੀ ਤਰ੍ਹਾਂ ਕੁੱ ਟ ਮਾਰ ! ਕਮੇਟੀ ਵੱਲੋਂ ਆਈ ਇਹ ਸਫਾਈ
Punjab

SGPC ਮੁਲਾਜ਼ਮਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਮਣੇ ਅੰਮ੍ਰਿਤਧਾਰੀ ਬਜ਼ੁਰਗ ਨਾਲ ਬੁਰੀ ਤਰ੍ਹਾਂ ਕੁੱ ਟ ਮਾਰ ! ਕਮੇਟੀ ਵੱਲੋਂ ਆਈ ਇਹ ਸਫਾਈ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘ ਟਨਾ ਦਾ ਸਖ਼ਤ ਨੋਟਿਸ ਲਿਆ

ਦ ਖ਼ਾਲਸ ਬਿਊਰੋ : ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਬਜ਼ੁਰਗ ਨਾਲ ਕੁੱ ਟ ਮਾ ਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ SGPC ਦੇ ਮੁਲਾਜ਼ਮ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਨੂੰ ਬੁਰੀ ਤਰ੍ਹਾਂ ਨਾਲ ਘਸੀਟ ਦੇ ਹੋਏ ਨਜ਼ਰ ਆ ਰਹੇ ਹਨ।  ਇਹ ਵੀਡੀਓ ਬੁੱਧਵਾਰ ਰਾਤ ਵੇਲੇ ਦੀ ਦੱਸੀ ਜਾ ਰਹੀ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਖਾਸਨ ਲਈ ਸ੍ਰੀ ਅਕਾਲ ਤਖ਼ਤ ਲਿਜਾਇਆ ਜਾਂਦਾ ਹੈ।  ਬਜ਼ੁਰਗ ਉਸ ਵੇਲੇ ਸ੍ਰੀ ਅਕਾਲ ਤਖ਼ਤ ਜਾਣ ਵਾਲੀ ਪੋੜੀਆਂ ‘ਤੇ ਬੈਠਾ ਸੀ SGPC ਦੇ 4 ਤੋਂ 5 ਸੇਵਾਦਾਰ ਉਸ ਨੂੰ ਬਾਹ ਤੋਂ ਫੜ ਕੇ ਬੁਰੀ ਤਰ੍ਹਾਂ ਨਾਲ ਘਸੀਟ ਦੇ ਨੇ ਅਤੇ ਜੰਗਲੇ ਦੇ ਦੂਜੇ ਪਾਸੇ ਕਰ ਦਿੰਦੇ ਹਨ।  ਜਿਸ ਵੇਲੇ ਮੁਲਾਜ਼ਮਾਂ ਨੇ ਬਜ਼ੁਰਗ ਨਾਲ ਇਹ ਹਰਕਤ ਕੀਤੀ ਤਾਂ ਉਸ ਵੇਲੇ ਇੱਕ ਹਿੰਦੂ ਸ਼ਖ਼ਸ ਵੀ ਪੋੜੀਆਂ ‘ਤੇ ਬੈਠਾ ਸੀ ਪਰ ਉਸ ਨੂੰ ਉੱਥੋ ਨਹੀਂ ਹਟਾਇਆ ਗਿਆ। ਇਹ ਮਾਮਲਾ ਹੁਣ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨੋਟਿਸ ਵਿੱਚ ਆ ਗਿਆ ਹੈ ਅਤੇ ਉਨ੍ਹਾਂ ਨੇ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹਨ।

SGPC ਦੇ ਸਕੱਤਰ ਦਾ ਬਿਆਨ

SGPC ਦੇ ਸਕੱਤਰ ਕੁਲਵਿੰਦਰ ਸਿੰਘ ਨੇ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਨਾਲ ਹੋਈ ਵਤੀਰੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸੁਖਾਸਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ੍ਰੀ ਅਕਾਲ ਤਖ਼ਤ ਲੈਕੇ ਜਾਂਦੇ ਹਨ ਤਾਂ ਆਰਜੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਜਾਣ ਵਾਲੀ ਪੋੜੀਆਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਪਰ ਬਜ਼ੁਰਗ ਸਿੱਖ ਉੱਥੇ ਬੈਠਣ ਦੀ ਜ਼ਿਦ ਕਰਨ ਲੱਗਾ। ਜਦੋਂ ਸੁਖਾਸਨ ਹੋਇਆ ਤਾਂ SGPC ਦੇ ਮੁਲਾਜ਼ਮਾਂ ਨੇ ਉਸ ਨੂੰ ਹਟਾਇਆ ਤਾਂ ਇਹ ਵੀਡੀਓ ਸਾਹਮਣੇ ਆਇਆ ਹੈ।

ਸਕੱਤਰ ਕੁਲਵਿੰਦਰ ਸਿੰਘ ਨੇ ਕਿਹਾ ਜਿਸ ਤਰ੍ਹਾਂ ਨਾਲ ਸੇਵਾਦਾਰਾਂ ਵੱਲੋਂ ਬਜ਼ੁਰਗ ਨਾਲ ਵਤੀਰਾ ਕੀਤਾ ਗਿਆ ਹੈ ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਵੀਡੀਓ ਵੇਖਿਆ ਹੈ ਅਤੇ ਇਸ ਪੂਰੀ ਘਟਨਾ ਵਿੱਚ ਸ਼ਾਮਲ ਮੁਲਾਜ਼ਮਾਂ ਖਿਲਾਫ਼ ਜਾਂਚ ਬਿਠਾ ਦਿੱਤੀ ਗਈ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ ਪਰ ਵੱਡਾ ਸਵਾਲ ਇਹ ਹੈ ਕਿ ਸਿਰਫ਼ ਬਜ਼ੁਰਗ ਨੂੰ ਹੀ ਕਿਉਂ ਹਟਾਇਆ ਗਿਆ ਵੀਡੀਓ ਵਿੱਚ ਨਜ਼ਰ ਆ ਰਹੇ ਇੱਕ ਹੋਰ ਸ਼ਖ਼ਸ ਨੂੰ ਕਿਉਂ ਨਹੀਂ ਹਟਾਇਆ ਗਿਆ,ਇਹ ਜਾਂਚ ਤੋਂ ਬਾਅਦ ਸਾਹਮਣੇ ਆਏਗਾ। ਹਾਲਾਂਕਿ ਸਕੱਤਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਨੁੰ  ਲੈਕੇ ਉਹ ਸ਼ਰਮਿੰਦਾ  ਹਨ।  ਮੁਲਾਜ਼ਮਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪਵਿੱਤਰ ਥਾਂ ‘ਤੇ ਸੇਵਾ ਨਿਭਾ ਰਹੇ ਜਿੱਥੋਂ ਚੰਗਾ ਸੁਨੇਹਾ ਜਾਣਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੇ ਬਜ਼ੁਰਗ ਦੇ ਨਾਲ ਕੀਤੇ ਗਏ ਵਤੀਰੇ ਦੀ ਨਿੰਦਾ ਕਰਦਿਆਂ ਦੋ ਸੇਵਾਦਾਰਾਂ ਨੂੰ ਸਸਪੈਂਡ ਕਰਨ ਦੇ ਲਈ ਹੈੱਡਕੁਆਰਟਰ ਨੂੰ ਰਿਪੋਰਟ ਕਰ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸੰਗਤ ਨੂੰ ਇੱਕ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਜਾਂਦੀ ਹੈ ਤਾਂ ਉਸ ਸਮੇਂ ਜ਼ਿਆਦਾ ਸੰਗਤ ਹੋਣ ਕਰਕੇ ਇਹ ਜੰਗਲੇ ਲਾਏ ਗਏ ਹਨ। ਇਸ ਲਈ ਸੰਗਤ ਸਾਡਾ ਸਹਿਯੋਗ ਕਰੇ।

Exit mobile version