The Khalas Tv Blog Punjab SGPC ਦੀਆਂ ਵੋਟਾਂ ਬਣਾਉਣ ਦਾ ਅਖੀਰਲਾ ਦਿਨ !
Punjab

SGPC ਦੀਆਂ ਵੋਟਾਂ ਬਣਾਉਣ ਦਾ ਅਖੀਰਲਾ ਦਿਨ !

ਬਿਉਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦੇ ਲਈ ਵੋਟਿੰਗ ਬਣਾਉਣ ਦਾ ਕੰਮ ਹੁਣ ਨੇਪੜੇ ਚੜ ਗਿਆ ਹੈ । 21 ਅਕਤੂਬਰ ਤੋਂ 15 ਨਵੰਬਰ ਤੱਕ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਨਵੀਆਂ ਵੋਟਾਂ ਬਣਾਉਣ ਦਾ ਸਮਾਂ ਮਿਥਿਆ ਸੀ । 10 ਨਵੰਬਰ ਤੱਕ ਦੇ ਅੰਕੜਿਆਂ ਮੁਤਾਬਿਕ ਸਭ ਤੋਂ ਵੱਧ ਵੋਟਾਂ ਬਣਾਉਣ ਦੇ ਫਾਰਮ ਲੁਧਿਆਣਾ ਵਿੱਚ 18,928 ਭਰੇ ਗਏ ਹਨ ਜਦਕਿ SBS ਨਗਰ ਦੇ ਲੋਕਾਂ ਨੇ ਸਭ ਤੋਂ ਘੱਟ ਵੋਟਾਂ ਬਣਾਉਣ ਦੇ ਵਿੱਚ ਦਿਲਚਸਪੀ ਵਿਖਾਈ ਹੈ । ਇੱਥੇ ਸਿਰਫ਼ 585 ਲੋਕਾਂ ਨੇ ਹੀ ਵੋਟਾਂ ਦੇ ਲਈ ਫਾਰਮ ਭਰੇ ਹਨ । ਇਸ ਤੋਂ ਇਲਾਵਾ ਜਲੰਧਰ ਵਿੱਚ ਵੀ ਸਿਰਫ਼ 648 ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਬਣਾਉਣ ਵਿੱਚ ਰੁਝਾਨ ਵਿਖਾਇਆ। ਅਮ੍ਰਿਤਸਰ ਪੱਛਮੀ ਜਿੱਥੇ 2011 ਵਿੱਚ 50 ਹਜ਼ਾਰ ਤੋਂ 55 ਹਜ਼ਾਰ ਵੋਟਾਂ ਰਜਿਸਟਰਡ ਹੋਇਆ ਸਨ ਉੱਥੇ ਇਸ ਵਾਰ ਸਿਰਫ਼ 10 ਨਵੰਬਰ ਤੱਕ 1,248 ਲੋਕਾਂ ਨੇ ਵੋਟਾਂ ਬਣਾਇਆ ਹਨ ਜੋ ਕਿ ਪਿਛਲੀ ਵਾਰ ਦੇ ਮਮੁਕਾਬਲੇ 2.5 ਫੀਸਦੀ ਹੀ ਹੈ । ਜਦਕਿ ਪੂਰੇ ਅੰਮ੍ਰਿਤਸਰ ਵਿੱਚ 10,317 ਫਾਰਮ ਭਰੇ ਗਏ ਹਨ । ਸਿਰਫ ਇੰਨਾਂ ਹੀ ਨਹੀਂ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਦੇ ਆਪਣੇ ਜ਼ਿਲ੍ਹ ਹੁਸ਼ਿਆਰਪੁਰ ਵਿੱਚ ਵੀ ਸਿਰਫ 6,994 ਲੋਕਾਂ ਨੇ ਹੀ ਫਾਰਮ ਭਰੇ ਹਨ ।

ਵੋਟਿਗ ਦੀ ਰਫ਼ਤਾਰ ਘੱਟ ਦੇ ਪਿੱਛੇ ਵੱਡਾ ਕਾਰਨ ਗੁਰਦੁਆਰਾ ਚੋਣ ਕਮਿਸ਼ਨ ਦੀ ਵੱਡੀ ਸ਼ਰਤ ਹੈ । ਸ਼ਰਤ ਮੁਤਾਬਿਕ ਵੋਟ ਬਣਾਉਣ ਵਾਲੇ ਨੂੰ ਆਪ ਆਕੇ ਆਪਣਾ ਫਾਰਮ ਜਮਾ ਕਰਵਾਉਣਾ ਹੋਵੇਗਾ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 8 ਨਵੰਬਰ ਨੂੰ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਉਹ ਵੋਟਾਂ ਬਣਾਉਣ ਦੀ ਤਰੀਕ ਅੱਗੇ ਵਧਾਉਣ ਅਤੇ ਵੋਟਾਂ ਬਣਾਉਣ ਦੀ ਪ੍ਰਕਿਆ ਨੂੰ ਸਰਲ ਕਰਨ । ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਅਜਿਹੀ ਹੀ ਮੰਗ ਕਰ ਚੁੱਕੇ ਹਨ । ਇਸ ਤੋਂ ਇਲਾਵਾ SGPC ਦੀ ਮੈਂਬਰ ਬੀਬੀ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਸਾਫ ਨਹੀਂ ਹੈ ਜਿਹੜੇ ਵੋਟਰ ਵੋਟ ਦੇ ਲਈ ਫਾਰਮ ਭਰ ਦੇ ਰਹੇ ਹਨ ਉਹ ਕਿਸ ਹਲਕੇ ਤੋਂ ਹਨ । ਅੰਮ੍ਰਿਤਸਰ ਦੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਮੇਰਾ ਨਾਂ ਵਾਰਡ ਨੰਬਰ 67 ਵਿੱਚ ਹੈ ਜੋ ਕਿ ਪੱਛਮੀ ਅੰਮ੍ਰਿਤਸਰ ਦੇ ਅਧੀਨ ਆਉਂਦਾ ਹੈ ਪਰ ਮੇਰਾ ਫਾਰਮ ਪੁੱਡਾ ਸੈਂਟਰ ਨੇ ਮਨਜੂਰ ਨਹੀਂ ਕੀਤਾ ਹੈ । ਮੈਨੂੰ ਕਿਹਾ ਗਿਆ ਹੈ ਕਿ ਮੈਂ ਕੇਸਰੀ ਬਾਗ ਵਿੱਚ ਫਾਰਮ ਜਮਾ ਕਰਾ ਜਦਕਿ ਗੁਰਦੁਆਰਾ ਕਮੇਟੀ ਨੂੰ ਇਸ ਦੇ ਲਈ ਆਉਣਾ ਚਾਹੀਦਾ ਹੈ ।

ਜ਼ਿਲ੍ਹਾਂ ਪੱਧਰ ‘ਤੇ ਵੋਟਿੰਗ

ਲੁਧਿਆਣਾ ਵਿੱਚ ਸਭ ਤੋਂ ਵੱਧ 18,928 ਵੋਟਾਂ ਬਣੀਆਂ ਹਨ । ਜਦਕਿ ਬਠਿੰਡਾ 14,317,ਸੰਗਰੂਰ 11,586, ਮੋਗਾ 9,514,ਤਰਨਤਾਰਨ 7,019, ਹੁਸ਼ਿਆਰਪੁਰ 6,994, ਬਰਨਾਲਾ 5,327, ਗੁਰਦਾਸਪੁਰ 4,759, ਫਰੀਦਕੋਟ 4,714, ਮਾਨਸਾ 3,381, ਸ੍ਰੀ ਮੁਕਤਸਰ ਸਾਹਿਬ 3,214,ਪਠਾਨਕੋਟ 2,808, ਰੂਪਨਗਰ 2,758,ਕਪੂਰਥਲਾ 1,993,ਮੁਹਾਲੀ 1,937,ਫਾਜ਼ਿਲਕਾ 1,911 ਤੇ ਜਲੰਧਰ 648 ਵੋਟਰ ਫਾਰਮ ਭਰੇ ਗਏ ਹਨ।

Exit mobile version