The Khalas Tv Blog Punjab SGPC ਦੇ ਬਦਲਿਆ ਦਫਤਰਾਂ ਦਾ ਸਮਾਂ
Punjab

SGPC ਦੇ ਬਦਲਿਆ ਦਫਤਰਾਂ ਦਾ ਸਮਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਦਫਤਰਾਂ ਦਾ ਸਮਾਂ ਬਦਲਿਆ ਗਿਆ ਹੈ। ਇਹ ਨਿਯਮ 4 ਮਈ ਤੋਂ ਲਾਗੂ ਹੋਵੇਗਾ। ਹੁਣ ਇਨ੍ਹਾਂ ਸੰਸਥਾਵਾਂ ਦੇ ਦਫਤਰ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਸ਼ਾਮ ਨੂੰ 3 ਵਜੇ ਦਫਤਰ ਬੰਦ ਹੋ ਜਾਇਆ ਕਰਨਗੇ। ਕਰਮਚਾਰੀਆਂ ਲਈ ਦੁਪਹਿਰ ਦੇ ਖਾਣੇ ਦਾ ਸਮਾਂ ਵੀ ਬਦਲਿਆ ਗਿਆ ਹੈ। ਕਰਮਚਾਰੀਆਂ ਲਈ ਲੰਚ ਟਾਈਮ ਦੁਪਹਿਰ 1 ਵਜੇ ਤੋਂ 1:30 ਵਜੇ ਤੱਕ ਹੋਵੇਗਾ।

ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਦਫਤਰਾਂ ਵਿੱਚ ਕੱਲ੍ਹ ਛੁੱਟੀ ਹੋਵੇਗੀ ਕਿਉਂਕਿ ਇਨ੍ਹਾਂ ਦਫਤਰਾਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਵਾਨਿਤ ਛੁੱਟੀ 1 ਮਈ ਨੂੰ ਹੋਣੀ ਸੀ ਪਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਉਣ ਕਰਕੇ ਇਸ ਛੁੱਟੀ ਨੂੰ ਅੱਗੇ ਪਾਇਆ ਗਿਆ, ਜੋ ਕਿ ਹੁਣ ਕੱਲ੍ਹ ਹੋਵੇਗੀ।

Exit mobile version