The Khalas Tv Blog Punjab SGPC ਨੇ ਹੁਣ ਤੱਕ ਕੀਤੇ ਗਏ ਖ਼ਰਚ ਗਿਣਾਏ…
Punjab Religion

SGPC ਨੇ ਹੁਣ ਤੱਕ ਕੀਤੇ ਗਏ ਖ਼ਰਚ ਗਿਣਾਏ…

SGPC calculates the expenditure

SGPC calculates the expenditure ਇਸ ਬਜਟ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਕਾਰਜਾਂ ਲਈ ਖਰਚ ਕੀਤੀ ਗਈ ਰਕਮ ਬਾਰੇ ਵੀ ਵੇਰਵਾ ਦਿੱਤਾ ਗਿਆ।

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਲ 2023-24 ਲਈ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਕਾਰਜਾਂ ਲਈ ਖਰਚ ਕੀਤੀ ਗਈ ਰਕਮ ਬਾਰੇ ਵੀ ਵੇਰਵਾ ਦਿੱਤਾ ਗਿਆ।

  • ਕਿਸਾਨੀ ਸੰਘਰਸ਼ ਵਿੱਚ ਖਰਚੀ ਗਈ ਰਕਮ – 2 ਕਰੋੜ 84 ਲੱਖ 74 ਹਜ਼ਾਰ ਰੁਪਏ। ਇਸ ਰਕਮ ਦੇ ਨਾਲ ਕਿਸਾਨਾਂ ਲਈ ਲੰਗਰ ਪ੍ਰਬੰਧ, ਰਿਹਾਇਸ਼, ਮੈਡੀਕਲ ਆਦਿ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ।
  • ਆਰਥਿਕ ਪੱਖੋ ਕਮਜ਼ੋਰ ਲੋਕਾਂ ਲਈ ਕੀਤਾ ਗਿਆ ਖਰਚ – 16 ਕਰੋੜ 27 ਲੱਖ 70 ਹਜ਼ਾਰ 700 ਰੁਪਏ
  • ਕੈਂਸਰ ਫੰਡ ਲਈ 31 ਕਰੋੜ 91 ਲੱਖ 26 ਹਜ਼ਾਰ 154 ਰੁਪਏ ਖਰਚੇ ਗਏ ਹਨ।
  • ਗਰੀਬ ਵਿਦਿਆਰਥੀਆਂ ਦੀ ਪੜਾਈ ਲਈ 1 ਕਰੋੜ 52 ਲੱਖ 50 ਹਜ਼ਾਰ 460 ਰੁਪਏ ਖਰਚੇ ਗਏ ਹਨ।
  • 1984 ਦੇ ਸੰਘਰਸ਼ ਦੌਰਾਨ ਪੀੜਤ ਪਰਿਵਾਰਾਂ ਦੀ ਸ਼ਹੀਦੀ ਫੰਡ ਵਿੱਚੋਂ 5 ਕਰੋੜ 81 ਲੱਖ 70 ਹਜ਼ਾਰ 181 ਰੁਪਏ ਦੀ ਸਹਾਇਤਾ ਕੀਤੀ ਗਈ ਹੈ।
  • ਜੋਧਪੁਰ ਦੇ ਬੰਦੀ ਸਿੰਘਾਂ ਦੀ ਸਹਾਇਤਾ ਲਈ 2 ਕਰੋੜ 65 ਲੱਖ 91 ਹਜ਼ਾਰ 936 ਰੁਪਏ ਕੀਤੀ ਗਈ ਹੈ।
  • ਧਰਮੀ ਫ਼ੌਜੀਆਂ ਲਈ 9 ਕਰੋੜ 12 ਲੱਖ 75 ਹਜ਼ਾਰ 431 ਰੁਪਏ ਦੀ ਸਹਾਇਤਾ ਕੀਤੀ ਗਈ ਹੈ।
  • ਨਵੰਬਰ 1984 ਦੇ ਪੀੜਤਾਂ ਲਈ 1 ਕਰੋੜ 23 ਲੱਖ 68 ਹਜ਼ਾਰ 300 ਰੁਪਏ ਦੀ ਸਹਾਇਤਾ ਕੀਤੀ ਗਈ ਹੈ।
  • ਬੰਦੀ ਸਿੰਘਾਂ ਦੀ ਰਿਹਾਈ ਲਈ 1 ਕਰੋੜ 94 ਲੱਖ 64 ਹਜ਼ਾਰ 353 ਰੁਪਏ ਖਰਚ ਕਰ ਚੁੱਕੀ ਹੈ।
  • ਪਾਵਨ ਸਰੂਪ ਅਤੇ ਸਿੱਖ ਸਾਹਿਤ ਦੀ ਸੇਵਾ ਲਈ 3 ਕਰੋੜ 61 ਲੱਖ 57 ਹਜ਼ਾਰ 56 ਰੁਪਏ ਖਰਚ ਕੀਤੇ ਗਏ ਹਨ।
  • ਪੰਜਾਬ ਤੋਂ ਬਾਹਰਲੇ ਗੁਰੂ ਘਰਾਂ ਲਈ 20 ਕਰੋੜ 61 ਲੱਖ 36 ਹਜ਼ਾਰ 918 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।
  • ਸਿਕਲੀਘਰ ਅਤੇ ਵਣਜਾਰੇ ਸਿੱਖਾਂ ਦੀ 2 ਕਰੋੜ 81 ਲੱਖ 46 ਹਜ਼ਾਰ 973 ਰੁਪਏ ਨਾਲ ਸਹਾਇਤਾ ਕੀਤੀ ਗਈ ਹੈ।
  • ਇਤਿਹਾਸਕ ਇਮਾਰਤਾਂ ਅਤੇ ਯਾਦਗਾਰੀ ਪ੍ਰੋਜੈਕਟਾਂ ਦੀ ਸਹਾਇਤਾ ਲਈ 3 ਕਰੋੜ 61 ਲੱਖ 55 ਹਜ਼ਾਰ 321 ਰੁਪਏ ਖਰਚ ਕੀਤੇ ਗਏ ਹਨ।
  • ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ 6 ਕਰੋੜ 36 ਲੱਖ 92 ਹਜ਼ਾਰ 771 ਰੁਪਏ ਖਰਚ ਕੀਤੇ ਗਏ ਹਨ।
  • ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਲਈ 21 ਕਰੋੜ 81 ਲੱਖ 50 ਹਜ਼ਾਰ 178 ਰੁਪਏ ਦਿੱਤੇ ਗਏ ਹਨ।
  • ਲੋੜਵੰਦ ਅਤੇ ਧਰਮ ਅਧਿਐਨ ਦੇ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਲਈ 10 ਕਰੋੜ 31 ਲੱਖ 12 ਹਜ਼ਾਰ 916 ਰੁਪਏ ਦਿੱਤੇ ਗਏ ਹਨ।
  • ਨੇਤਰਹੀਣ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਲਈ 30 ਲੱਖ 50 ਹਜ਼ਾਰ ਰੁਪਏ ਦਿੱਤੇ ਗਏ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸ.ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੀ ਅੰਮ੍ਰਿਤਸਰ ਵਿਖੇ ਜਨਰਲ ਇਜਲਾਸ ਸੱਦਿਆ ਗਿਆ ਸੀ।

Exit mobile version