The Khalas Tv Blog Punjab SGPC ਦੇ ਸੰਸਥਾਪਕ ਦਾ ਪੋਤਰਾ ਬੀਜੇਪੀ ‘ਚ ਸ਼ਾਮਲ ! ਅੰਮ੍ਰਿਤਸਰ ਤੋਂ ਟਿਕਟ ਪੱਕੀ ! ਅਮਰੀਕਾ ‘ਚ ਭਾਰਤ ਦੇ ਸਾਬਕਾ ਅੰਬੈਸਡਰ ਸਨ
Punjab

SGPC ਦੇ ਸੰਸਥਾਪਕ ਦਾ ਪੋਤਰਾ ਬੀਜੇਪੀ ‘ਚ ਸ਼ਾਮਲ ! ਅੰਮ੍ਰਿਤਸਰ ਤੋਂ ਟਿਕਟ ਪੱਕੀ ! ਅਮਰੀਕਾ ‘ਚ ਭਾਰਤ ਦੇ ਸਾਬਕਾ ਅੰਬੈਸਡਰ ਸਨ

ਬਿਉਰੋ ਰਿਪੋਰਟ : 2 ਮਹੀਨੇ ਤੋਂ ਖਬਰਾਂ ਆ ਰਹੀਆਂ ਸਨ ਕਿ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਅੰਬੈਸਡਰ ਤਰਨਜੀਤ ਸਿੰਘ ਸੰਧੂ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ । ਅੱਜ ਉਹ ਦਿੱਲੀ ਬੀਜੇਪੀ ਦੇ ਹੈਡਕੁਆਟਰ ਪਹੁੰਚੇ ਅਤੇ ਪਾਰਟੀ ਵਿੱਚ ਸ਼ਾਮਲ ਹੋ ਗਏ । ਉਨ੍ਹਾਂ ਦਾ ਹੁਣ ਅੰਮ੍ਰਿਤਸਰ ਲੋਕਸਭਾ ਸੀਟ ਤੋਂ ਪਾਰਟੀ ਦਾ ਉਮੀਦਵਾਰ ਬਣਨਾ ਤਕਰੀਬਨ ਤੈਅ ਹੈ । ਸਾਬਕਾ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਨੇ ਪਾਰਟੀ ਵਿੱਚ ਸ਼ਾਮਲ ਹੁੰਦੇ ਹੀ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਅੰਮ੍ਰਿਤਸਰ ਦੇ ਲਈ ਕੁਝ ਕਰਨਾ ਚਾਹੁੰਦੇ ਹਨ । ਉਨ੍ਹਾਂ ਨੇ 10 ਸਾਲ ਮੋਦੀ ਸਰਕਾਰ ਦੇ ਨਾਲ ਕੰਮ ਕੀਤਾ ਹੈ । ਜਿਸ ਤੋਂ ਉਹ ਕਾਫੀ ਪ੍ਰਭਾਵਿਕ ਹੋਏ ਹਨ । ਤਰਨਜੀਤ ਸਿੰਘ ਨੇ ਕਿਹਾ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਨੂੰ ਮਿਲੇ ਤਾਂ ਉਨ੍ਹਾਂ ਨੇ ਦੇਸ਼ ਦੀ ਸੇਵਾ ਕਰਨ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ । ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਤੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਪੰਜਾਬ ਵਿੱਚ ਵੱਡਾ ਯੋਗਦਾਨ ਰਿਹਾ ਹੈ ਅਤੇ ਉਹ ਵੀ ਇਸੇ ਤਰ੍ਹਾਂ ਆਪਣੇ ਸੂਬੇ ਦੇ ਲਈ ਕੁਝ ਕਰਨਾ ਚਾਹੁੰਦੇ ਹਨ ।

ਤਰਨਜੀਤ ਸਿੰਘ ਸੰਧੂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ । ਉਨ੍ਹਾਂ ਦੇ ਨਾਂ ‘ਤੇ ਹੀ SGPC ਦਫਤਰ ਦਾ ਨਾਂ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ ਗਿਆ ਹੈ । 2019 ਵਿੱਚ ਸਾਬਕਾ IFS ਅਧਿਕਾਰੀ ਹਰਦੀਪ ਸਿੰਘ ਪੁਰੀ ਨੂੰ ਬੀਜੇਪੀ ਨੇ ਆਪਣਾ ਉਮੀਦਵਾਰ ਬਣਾਇਆ ਸੀ ਪਰ ਉਹ 1 ਲੱਖ ਵੋਟਾਂ ਦੇ ਫਰਨ ਨਾਲ ਉਹ ਹਾਰ ਗਏ ਸਨ । ਉਨ੍ਹਾਂ ਤੇ ਬਾਹਰੀ ਉਮੀਦਵਾਰ ਹੋਣ ਦਾ ਟੈਗ ਲੱਗਿਆ ਸੀ । ਇਸ ਵਾਰ ਵੀ ਬੀਜੇਪੀ ਰਿਟਾਇਡ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਤੇ ਹੀ ਸਿਆਸੀ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ । ਪਰ ਬੀਜੇਪੀ ਲ਼ਈ ਚੰਗੀ ਗੱਲ ਇਹ ਹੈ ਕਿ ਤਰਨਜੀਤ ਸਿੰਘ ਅੰਮ੍ਰਿਤਸਰ ਦੇ ਸਥਾਨਕ ਉਮੀਦਵਾਰ ਵੀ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਿੱਖ ਸਿਆਸਤ ਵਿੱਚ ਵੱਡਾ ਨਾਂ ਹੈ । 2009 ਵਿੱਚ ਨਵਜੋਤ ਸਿੰਘ ਸਿੱਧੂ ਬੀਜੇਪੀ ਦੇ ਅਖੀਰਲੇ ਉਮੀਦਵਾਰ ਸਨ ਜੋ ਇਸ ਸੀਟ ਤੋਂ ਜਿੱਤੇ ਸਨ ।

Exit mobile version